ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸਦਭਾਵਨਾ ਦਿਵਸ ਦੇ ਰੂਪ ਵਿੱਚ ਮਨਾਇਆ -ਪਟਿਆਲਾ ਸ਼ਹਿਰੀ ਭਾਜਪਾ
ਜੀ ਐਸ ਪੰਨੂ
ਪਟਿਆਲਾ, 18 ਸਤੰਬਰ ,2023: ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈ ਇੰਦਰ ਕੌਰ ਅਤੇ ਪਟਿਆਲਾ ਸ਼ਹਿਰੀ ਭਾਜਪਾ ਦੇ ਪ੍ਰਧਾਨ ਦੀ ਸਮੁੱਚੀ ਟੀਮ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 73ਵਾਂ ਜਨਮ ਦਿਨ ਸਦਭਾਵਨਾ ਦਿਨ ਦੇ ਰੂਪ ਵਿੱਚ ਮਨਾਇਆ ਗਿਆ। ਜਿਸ ਵਿੱਚ ਸਾਰੇ ਹੀ ਅਹੁਦੇਦਾਰ, ਮੈਂਬਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਇਸ ਮੌਕੇ ਭਾਜਪਾ ਦੀ ਰਾਸ਼ਟਰੀ ਕਾਰਜਕਰਨੀ ਦੇ ਮੈਂਬਰ ਹਰਜੀਤ ਗਰੇਵਾਲ ਮੁੱਖ ਮਹਿਮਾਨ ਅਤੇ ਰਮੇਸ਼ ਵਰਮਾ ਕਨਵੀਨਰ ਅਤੇ ਹਰਮੇਸ਼ ਸਿੰਗਲਾ ਕੋ ਕਨਵੀਨਰ ਦੇ ਤੌਰ ਤੇ ਪਹੁੰਚੇ। ਇਸ ਮੌਕੇ 70 ਸਾਲ ਤੋਂ ਉੱਪਰ ਵੱਖ- ਵੱਖ ਸ਼ਖਸ਼ੀਅਤਾ ਨੂੰ ਸ਼ਾਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਸਮੇਤ ਸਾਰੇ ਹੀ ਅਹੁਦੇਦਾਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਦਿਲੋਂ ਵਧਾਈ ਵੀ ਦਿੱਤੀ। ਇਸ ਮੌਕੇ ਕੇ.ਕੇ ਸ਼ਰਮਾ, ਵਿਜੈ ਕੂਕਾ, ਵਰਿੰਦਰ ਗੁਪਤਾ, ਕਵਿਤਾ ਸਾਰੋਂਵਾਲਾ, ਸੰਜੀਵ ਪਾਂਡੇ, ਬਲਵੰਤ ਰਾਏ, ਮੰਜੂ ਕੁਰੈਸ਼ੀ, ਨਰਿੰਦਰ ਬਾਂਸਲ, ਸੰਜੇ ਸ਼ਰਮਾ, ਡਾ.ਸੰਦੀਪ ਯਾਦਵ, ਮਨਸ਼ਿਕ ਗਰਗ, ਰਮੇਸ਼ ਕੁਮਾਰ, ਪਰਦੀਪ ਸ਼ਰਮਾ, ਇੰਦਰ ਨਾਰੰਗ, ਨਿਖਿਲ ਕਾਕਾ, ਮਦਨਜੀਤ ਡਕਾਲਾ, ਲਾਭ ਸਿੰਘ ਭਾਟੇੜੀ , ਗੋਪੀ ਰੰਗੀਲਾ, ਸੰਜੇ ਹੰਸ, ਵੀ. ਪੀ ਸ਼ੁਕਲਾ, ਇੰਦਰਾਣੀ ਸ਼ੁਕਲਾ, ਰਾਜੀਵ ਸ਼ਰਮਾ, ਲਵਲੀ ਅਰੋੜਾ, ਨਕੁਲ ਸੋਫਤ, ਜਸਵਿੰਦਰ ਜੁਲਕਾ, ਰਿਜ਼ਵਾਨ ਅਹਿਮਦ, ਵਨੀਤ ਸਹਿਗਲ, ਡਾ. ਸੰਦੀਪ ਗੁਪਤਾ, ਰੋਕੀ ਮਾਂਗਟ, ਰਜਿੰਦਰ ਪੱਪ, ਭੁਪਿੰਦਰ ਗੁਪਤਾ, ਰਾਜੀਵ ਖੰਨਾ, ਉਮੇਸ਼ ਠਾਕੁਰ, ਨਰਿੰਦਰ ਦੌਣਕਲਾਂ ਅਤੇ ਹੋਰ ਮੈਂਬਰ ਹਾਜ਼ਰ ਸਨ।