ਸੱਜਣ ਕੁਮਾਰ ਨੂੰ ਤਿੰਨ ਸਿੱਖਾਂ ਦੇ ਕਤਲੇਆਮ ਕੇਸ ਵਿਚ ਬਰੀ ਕੀਤਾ ਜਾਣਾ ਘੱਟ ਗਿਣਤੀਆਂ ਤੇ ਧਰਮ ਨਿਰਪੱਖਤਾ ਵਾਸਤੇ ਕਾਲਾ ਦਿਨ: ਸੁਖਬੀਰ ਬਾਦਲ
ਚੰਡੀਗੜ੍ਹ, 20 ਸਤੰਬਰ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ 1984 ਦੇ ਸਿੱਖ ਨਸਲਕੁਸ਼ੀ ਕੇਸਾਂ ਵਿਚ ਤਿੰਨ ਸਿੱਖਾਂ ਦੇ ਕਤਲ ਕੇਸ ਵਿਚ ਸੱਜਣ ਕੁਮਾਰ ਦੀ ਰਿਹਾਈ ਘੱਟ ਗਿਣਤੀਆਂ ਤੇ ਧਰਮ ਨਿਰਪੱਖਤਾ ਵਾਸਤੇ ਕਾਲਾ ਦਿਨ ਤੇ ਨਿਆਂ, ਮਨੁੱਖੀ ਅਧਿਕਾਰਾਂ ਤੇ ਦੇਸ਼ ਵਿਚ ਕਾਨੂੰਨ ਦੇ ਰਾਜ ਦੇ ਨਾਂ ’ਤੇ ਕਾਲਾ ਧੱਬਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸੀ ਆਗੂ ਨੂੰ ਬਰੀ ਕੀਤੇ ਜਾਣ ਨੂੰ ਦਰਦਨਾਕ ਤੇ ਹੈਰਾਨੀਜਨਕ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਨਾਲ ਸਿੱਖ ਕੌਮ ਜੋ ਕਾਂਗਰਸ ਪਾਰਟੀ ਤੇ ਉਸਦੇ ਗੁਰਗਿਆਂ ਵੱਲੋਂ ਦਿੱਤੇ ਜ਼ਖ਼ਮਾਂ ਲਈ ਨਿਆਂ ਦੀ ਉਡੀਕ ਕਰ ਰਹੀ ਹੈ, ਜੋ ਆਨੇ ਬਹਾਨੇ ਟਾਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਨਾਲ ਕੌਮ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਗਿਆ ਹੈ।
ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਆਖਿਆ ਕਿ ਸਰਕਾਰ ਇਕ ਚਿੱਟੇ ਨੰਗੇ ਕੇਸ ਨੂੰ ਅਦਾਲਤ ਵਿਚ ਸਾਬਤ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਅਦਾਲਤ ਵਿਚ ਕੇਸ ਸਾਬਤ ਕਰਨ ਵਿਚ ਜੋ ਕੋਈ ਵੀ ਅਯੋਗ ਸਾਬਤ ਹੋਇਆ ਹੈ ਉਸਨੂੰ ਇਸਦੀ ਜਵਾਬਦੇਹੀ ਦੇਣੀ ਪਵੇਗੀ। ਉਹਨਾਂ ਕਿਹਾ ਕਿ ਭਾਵੇਂ ਉਹ ਨਾਲ ਰਲਿਆਹੋਵੇ ਜਾਂ ਇਸਤਗਾਸਾ ਪੱਖ ਦੀ ਕਮਜੋ਼ਰ ਹੋਵੇਗੀ, ਇਸ ਘਟਨਾਕ੍ਰਮ ਨਾਲ ਸਭਿਅਕ ਦੁਨੀਆ ਸ਼ਰਮਸ਼ਾਰ ਹੋਈ ਹੈ।
ਉਹਨਾਂ ਕਿਹਾ ਕਿ ਸਿੱਖ ਕੌਮ 1984 ਤੋਂ ਨਸਲਕੁਸ਼ੀ ਦੇ ਕੇਸਾਂ ਵਿਚ ਨਿਆਂ ਦੀ ਉਡੀਕ ਕਰ ਰਹੀ ਹੈ ਜਿਹਨਾਂ ਦੀ ਗਾਂਧੀ ਪਰਿਵਾਰ ਨੇ 40 ਸਾਲ ਪਹਿਲਾਂ ਯੋਜਨਾਬੰਦੀ ਕਰ ਕੇ ਇਸਨੂੰ ਲਾਗੂ ਕੀਤਾ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕਾਤਲਾਂ ਨੂੰ ਸਜ਼ਾ ਦੁਆਉਣ ਵਿਚ ਨਾਕਾਮੀ ਕਰ ਕੇ ਦੇਸ਼ ਦੀ ਬਦਨਾਮੀ ਹੋ ਰਹੀ ਹੈ।
ਸਰਦਾਰ ਬਾਦਲ ਨੇ ਸਿੱਖ ਕੌਮ ਨੂੰ ਭਰੋਸਾ ਦੁਆਇਆਕਿ ਅਕਾਲੀ ਦਲ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਵਿਚ ਮਦਦ ਕਰਦਾ ਰਹੇਗਾ ਤੇ ਉਦੋਂ ਤੱਕ ਟਿਕ ਕੇ ਨਹੀਂ ਬੈਠੇਗਾ ਜਦੋਂ ਤੱਕ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਜਾਂਦੀਆਂ।