← ਪਿਛੇ ਪਰਤੋ
ਕੈਨੇਡਾ: ਲਿਬਰ ਪਾਰਟੀ ਦੇ ਐਮ ਪੀ ਚੰਦਰਾ ਆਰਿਆ ਨੇ ਹਿੰਦੂ ਕੈਨੇਡੀਅਨ ਲੋਕਾਂ ਨੂੰ ਖਾਲਿਸਤਾਨੀਆਂ ਤੋਂ ਧਮਕੀਆਂ ਮਿਲਣ ਦਾ ਲਾਇਆ ਦੋਸ਼ ਓਟਵਾ, 21 ਸਤੰਬਰ, 2023: ਕੈਨੇਡਾ ਦੇ ਐਮ ਪੀ ਚੰਦਰਾ ਆਰਿਆ ਨੇ ਦੋਸ਼ ਲਾਇਆ ਹੈ ਕਿ ਹਿੰਦੂ ਕੈਨੇਡੀਅਨਾਂ ਨੂੰ ਖਾਲਿਸਤਾਨੀ ਸਮਰਥਕ ਧਮਕੀਆਂ ਦੇ ਰਹੇ ਹਨ ਤੇ ਉਹਨਾਂ ’ਤੇ ਹਮਲੇ ਕਰ ਰਹੇ ਹਨ ਤੇ ਭਾਰਤ ਵਾਪਸ ਜਾਣ ਲਈ ਆਖ ਰਹੇ ਹਨ। ਉਹਨਾਂ ਨੇ ਦੇਸ਼ ਦੇ ਹਿੰਦੂ ਕੈਨੇਡੀਅਨ ਲੋਕਾਂ ਨੂੰ ਸ਼ਾਂਤ ਰਹਿਣ ਤੇ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਚੰਦਰਾ ਆਰਿਆ ਇੰਡੋ ਕੈਨੇਡੀਅਨ ਆਗੂ ਹਨ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਮੈਂਬਰ ਹਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 12