ਤਰਨ ਤਾਰਨ : ਨਸ਼ੇ ਨੇ ਲਈ ਇਕ ਹੋਰ ਨੌਜਵਾਨ ਦੀ ਲਈ ਜਾਨ
ਬਲਜੀਤ ਸਿੰਘ
ਤਰਨ ਤਾਰਨ, 21 ਸਤੰਬਰ 2023 : ਵਿਧਾਨ ਸਭਾ ਹਲਕਾ ਖੇਮਕਰਨ ਦੇ ਪੁਲਿਸ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਘੁਰਕਵਿੰਡ ਵਿਖੇ ਨਸ਼ੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਦੇ ਪਿਤਾ ਵਰਿਆਮ ਸਿੰਘ ਨੇ ਦੱਸਿਆ ਹੈ ਕਿ ਬੀਤੇ ਦਿਨ ਉਸਦੇ ਲੜਕੇ ਵੱਲੋਂ ਜਦੋਂ ਘਰ ਦੇ ਬਾਥਰੂਮ ਵਿਚ ਨਸ਼ੇ ਦਾ ਟੀਕਾ ਲਗਾਇਆ ਗਿਆ ਤਾਂ ਨਸ਼ੇ ਦੀ ਡੋਸ ਜਿਆਦਾ ਹੋਣ ਕਾਰਨ ਉਹ ਬੇਸੁੱਧ ਹੋ ਕੇ ਪਾਣੀ ਦੀ ਬਾਲਟੀ ਵਿਚ ਡਿੱਗ ਪਿਆ ਜਿਸ ਕਰਕੇ ਦਮ ਘੁੱਟਣ ਕਾਰਨ ਉਸਦੀ ਮੌਤ ਹੋ ਗਈ।ਦੂਸਰੇ ਪਾਸੇ ਜਦੋਂ ਪੁਲੀਸ ਨਾਲ ਗੱਲਬਾਤ ਕੀਤੀ ਗਈ ਤਾਂ ਪਹਿਲਾਂ ਪੁਲੀਸ ਵੱਲੋਂ ਮਾਮਲੇ ਸਬੰਧੀ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ,ਫਿਰ ਕੁਝ ਸਵਾਲਾਂ ਦੇ ਜਵਾਬ ਦੇਣ ਤੇ ਰਾਜ਼ੀ ਹੋਏ ਤਾਂ ਮੁੱਦੇ ਦਾ ਸਵਾਲ ਕਰਨ ਤੇ ਭੱਜਦੇ ਨਜ਼ਰ ਆਏ,। ਜਿਸ ਦੌਰਾਨ ਪੱਤਰਕਾਰਾਂ ਦੇ ਸਵਾਲ ਕਰਨ ਤੇ ਪੁਲੀਸ ਮੁਲਾਜਮ ਏ ਐਸ਼ ਆਈ ਤਲਖ ਹੋ ਗਿਆ ਅਤੇ ਕਿਹਾ ਕਿ ਜੋ ਐੱਸਐੱਚਓ ਸਾਹਿਬ ਨੇ ਕਿਹਾ ਉਸਤੋਂ ਜਿਆਦਾ ਉਹ ਕੁਝ ਨਹੀਂ ਬੋਲਣਗੇ।