Kulhad Pizza ਵਾਲੇ ਕਪਲ ਦੇ ਘਰ ਆਇਆ ਨੰਨਾ ਮਹਿਮਾਨ
ਜਲੰਧਰ, 21 ਸਤੰਬਰ 2023- ਕਥਿਤ ਵੀਡੀਓ ਕਾਰਨ ਵਿਵਾਦਾਂ ਚ ਘਿਰੇ ਕੁੱਲੜ ਪੀਜਾ ਵਾਲਿਆਂ ਦੇ ਘਰ ਨੰਨਾ ਮਹਿਮਾਨ ਆਇਆ ਹੈ। ਕੁੱਲੜ ਪੀਜਾ ਵਾਲੇ ਕਪਲ ਸਹਿਜ ਤੇ ਗੁਰਪ੍ਰੀਤ ਦੇ ਘਰ ਬੱਚੇ ਨੇ ਜਨਮ ਲਿਆ ਹੈ। ਉਨ੍ਹਾਂ ਇਸ ਬਾਰੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ ਹੈ।
ਦੱਸ ਦਈਏ ਕਿ, ਬੀਤੇ ਦਿਨ ਤੋਂ ਹੀ Kulhad Pizza ਵਾਲੇ ਕਪਲ ਦੀ ਕਥਿਤ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦਾ ਦਾਅਵਾ ਕੁੱਝ ਲੋਕ ਕਰ ਰਹੇ ਹਨ। ਹਾਲਾਂਕਿ ਇਸ ਵੀਡੀਓ ਤੇ Kulhad Pizza ਵਾਲੇ ਸਹਿਜ ਅਰੋੜਾ ਦਾ ਬਿਆਨ ਆ ਚੁੱਕਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ, ਇਹ ਵੀਡੀਓ ਆਰਟੀਫੀਸ਼ਲ ਇਟੈਲੀਜੈਂਸ ਰਾਹੀਂ ਕਰੇਟ ਕੀਤੀ ਗਈ ਹੈ ਅਤੇ ਵੀਡੀਓ ਫੇਕ ਹੈ। ਇਸ ਬਾਰੇ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।