ਕੈਨੇਡਾ ’ਚ ਸਾਡੇ ਸਫਾਰਤਖ਼ਾਨੇ ਦੇ ਅਧਿਕਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਕਾਰਨ ਵੀਜ਼ੇ ਬੰਦ ਕੀਤੇ: ਕੇਂਦਰ ਸਰਕਾਰ
ਨਵੀਂ ਦਿੱਲੀ, 21 ਸਤੰਬਰ, 2023: ਭਾਰਤ ਸਰਕਾਰ ਨੇ ਕਿਹਾ ਹੈ ਕਿ ਕੈਨਡਾ ਵਿਚ ਅਧਿਕਾਰੀ ਹਿੰਸਾ ਫੈਸਲਾਉਣ ਵਾਲਿਆਂ ਖਿਲਾਫ ਕਾਰਵਾਈ ਨਹੀਂ ਕਰ ਰਹੀ ਜਿਸ ਕਾਰਨ ਸਾਡੇ ਸਫਾਰਤਖ਼ਾਨਿਆਂ ਦੇ ਅਧਿਕਾਰੀਆਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ ਜਿਸ ਕਾਰਨ ਕੈਨੇਡਾ ਦੇ ਨਾਗਰਿਕਾਂ ਦੇ ਵੀਜ਼ੇ ਬੰਦ ਕੀਤੇ ਗਏ ਹਨ ਪਰ ਭਾਰਤ ਇਸਦੀ ਨਿਯਮਿਤ ਸਮੀਖਿਆ ਕਰਦਾ ਰਹੇਗਾ। ਇਹ ਪ੍ਰਗਟਾਵਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕੀਤਾ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਬਾਗਚੀ ਨੇ ਕਿਹਾ ਕਿ ਮਾਮਲਾ ਭਾਰਤ ਆਉਣ ਦਾ ਨਹੀਂ ਹੈ। ਜਿਹਨਾਂ ਕੋਲ ਵਾਜਬ ਵੀਜ਼ੇ ਹਨ ਤੇ ਓ ਸੀ ਆਈ ਕਾਰਡ ਹਨ, ਉਹ ਭਾਰਤ ਆ ਸਕਦੇ ਹਨ। ਹਿੰਸਾ ਭੜਕਾਉਣ ਦੇ ਮਾਮਲੇ ਵਿਚ ਕੈਨੇਡਾ ਸਰਕਾਰ ਕਾਰਵਾਈ ਨਹੀਂ ਕਰ ਰਹੀ ਜਿਸ ਕਾਰਨ ਸਾਡੇ ਕੌਂਸਲੇਟਾਂ ਦਾ ਕੰਮਕਾਜ ਰੁਕ ਰਿਹਾਹੈ ਤੇ ਅਜਿਹਾ ਵਾਤਾਵਰਣ ਸਿਰਜਿਆ ਜਾ ਰਿਹਾ ਹੈ ਜਿਸ ਕਾਰਨ ਅਸੀਂ ਵੀਜ਼ੇ ਜਾਰੀ ਕਰਨੇ ਬੰਦ ਕੀਤੇ ਹਨ। ਅਸੀਂ ਇਹਨਾਂ ਹਾਲਾਤਾਂ ਦੀ ਨਿਯਮਿਤ ਸਮੀਖਿਆ ਕਰਾਂਗੇ।
WATCH | "The issue is not about travel to India. Those who have valid visas, OCIs are free to travel to India. The issue is the incitement of violence, inaction by Canadian authorities and the creation of an environment that disrupts the functioning of our consulates which is… pic.twitter.com/fN2cvz6z6V
— ANI (@ANI) September 21, 2023