← ਪਿਛੇ ਪਰਤੋ
ਕੈਨੇਡਾ ਨੇ ਨਿੱਝਰ ਦੇ ਕਤਲ ਬਾਰੇ ਕੋਈ ਸਬੂਤ ਸਾਂਝੇ ਨਹੀਂ ਕੀਤੇ: ਭਾਰਤ ਸਰਕਾਰ ਨਵੀਂ ਦਿੱਲੀ, 21 ਸਤੰਬਰ, 2023: ਭਾਰਤ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਕੈਨੇਡਾ ਸਰਕਾਰ ਨੇ ਖਾਲਿਤਸਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਕੋਈ ਵੀ ਸਬੂਤ ਭਾਰਤ ਸਰਕਾਰ ਨਾਲ ਸਾਂਝਾ ਨਹੀਂ ਕੀਤਾ। ਇਹ ਜਾਣਕਾਰੀ ਦਿੰਦਿਆਂ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਜਿਥੇ ਕੈਨੇਡਾ ਨੇ ਇਸ ਕਤਲ ਬਾਰੇ ਕੋਈ ਸਬੂਤ ਨਹੀਂ ਦਿੱਤੇ, ਉਥੇ ਹੀ ਭਾਰਤ ਨੇ ਕੈਨੇਡਾ ਵਿਚ ਖਾਲਿਸਤਾਨੀ ਸਰਗਰਮੀਆਂ ਚਲਾ ਰਹੇ ਅਤਿਵਾਦੀਆਂ ਬਾਰੇ ਸਾਰੇ ਸਬੂਤ ਕੈਨੇਡਾ ਨੂੰ ਦਿੱਤੇ ਹਨ ਪਰ ਕੈਨੇਡਾ ਨੇ ਕੋਈ ਕਾਰਵਾਈ ਨਹੀਂ ਕੀਤੀ।
Total Responses : 182