22 ਮੀਟਰ ਰੀਡਰ, 2 ਸਰਕਲ ਮੈਨੇਜਰ ਅਤੇ 1 ਜ਼ੋਨਲ ਮੈਨੇਜਰ ਨੌਕਰੀ ਤੋਂ ਬਰਖ਼ਾਸਤ -Power Corporation ਦਾ ਵੱਡਾ ਐਕਸ਼ਨ
ਪਾਵਰਕਾਮ ਇੰਨਫੋਰਸਮੈਂਟ ਵਿੰਗ ਵਲੋਂ ਲੁਧਿਆਣਾ ਅਤੇ ਜਲੰਧਰ ਵੱਲੋਂ ਕੀਤੀਆਂ ਚੈਕਿੰਗਾਂ ਦੌਰਾਨ ਖਪਤਕਾਰਾਂ ਦੀ ਰੀਡਿੰਗ ਛੁਪਾਉਣ ਮਾਮਲਾ ਆਇਆ ਸਾਹਮਣੇ
ਗਲਤ ਰੀਡਿੰਗ ਰਿਕਾਰਡ ਕਰਨ ਵਾਲੇ ਆਊਟ ਸੋਰਸ ਬਿਲੰਗ ਕੰਪਨੀ ਦੇ ਮੀਟਰ ਰੀਡਰ ਨੌਕਰੀ ਤੋਂ ਬਰਖਾਸਤ
ਪਟਿਆਲਾ, 21 ਸਤੰਬਰ 2023- ਪਾਵਰਕਾਮ ਦੇ ਵਲੋਂ 22 ਮੀਟਰ ਰੀਡਰ, 2 ਸਰਕਲ ਮੈਨੇਜਰ ਅਤੇ 1 ਜ਼ੋਨਲ ਮੈਨੇਜਰ ਨੂੰ ਨੌਕਰੀ ਤੋਂ ਹੀ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਨ੍ਹਾਂ ਸਭ ਤੇ ਗਲਤ ਰੀਡਿੰਗ ਰਿਕਾਰਡ ਕਰਨ ਦਾ ਦੋਸ਼ ਹੈ। ਇਹ ਸਾਰੇ ਆਊਟ ਸੋਰਸ ਬਿਲੰਗ ਕੰਪਨੀ ਦੇ ਮੀਟਰ ਰੀਡਰ ਸਨ। ਜਾਣਕਾਰੀ ਲਈ ਦੱਸ ਦਈਏ ਕਿ, ਬੀਤੇ ਦਿਨੀਂ ਪਾਵਰਕਾਮ ਦੇ ਇੰਫੋਰਸਮੈਂਟ ਵਿੰਗ ਵੱਲੋਂ ਲੁਧਿਆਣਾ ਅਤੇ ਜਲੰਧਰ ਸਰਕਲਾਂ ਅਧੀਨ ਆਉਣ ਵਾਲੇ ਆਊਟ ਸੋਰਸ ਮੀਟਰ ਰੀਡਰਾਂ ਦੀ ਕਾਰਗੁਜ਼ਾਰੀ ਚੈੱਕ ਕਰਨ ਲਈ ਪਿਛਲੇ ਕੁਝ ਸਮੇਂ ਦੌਰਾਨ ਚੈਕਿੰਗਾਂ ਕੀਤੀਆਂ ਗਈਆਂ। ਇਹਨਾਂ ਚੈਕਿੰਗਾਂ ਦੌਰਾਨ ਆਊਟ ਸੋਰਸ ਮੀਟਰ ਰੀਡਰਾਂ ਵੱਲੋਂ ਲੁਧਿਆਣਾ ਅਤੇ ਜਲੰਧਰ ਏਰੀਏ ਅਧੀਨ ਲਈਆਂ ਗਈਆਂ ਖਪਤਕਾਰਾਂ ਦੀਆ ਰੀਡਿੰਗਾਂ ਨੂੰ ਚੈੱਕ ਕੀਤਾ ਗਿਆ।
ਚੀਫ਼ ਇੰਜੀਨੀਅਰ ਇਨਫੋਰਸਮੈਂਟ, ਪਟਿਆਲਾ ਇੰਜ ਹੀਰਾ ਲਾਲ ਗੋਇਲ ਨੇ ਦੱਸਿਆ ਕਿ ਇੰਨਫੋਰਸਮੈਂਟ ਸਰਕਲ, ਲੁਧਿਆਣਾ ਦੇ 8 ਨੰ: ਸਕੁਐਡਾਂ ਵੱਲੋਂ ਕੇਂਦਰੀ ਜ਼ੋਨ, ਲੁਧਿਆਣਾ ਅਧੀਨ 4 ਨੰ: ਵੰਡ ਸਰਕਲਾਂ ਵਿੱਚ ਕੀਤੀ ਚੈਕਿੰਗ ਦੇ ਅਧਾਰ ਤੇ ਮਹੀਨਾ 04/2022 ਤੋਂ 07/2023 ਤੱਕ ਪ੍ਰਾਈਵੇਟ ਬਿਲੰਗ ਕੰਪਨੀ M/s Competent Synergies Pvt.Ltd. ਵਿੱਚ ਕੰਮ ਕਰਦੇ 22 ਮੀਟਰ ਰੀਡਰ, 2 ਸਰਕਲ ਮੈਨੇਜਰ ਅਤੇ 1 ਨੰ: ਜ਼ੋਨਲ ਮੈਨੇਜਰ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਹੈ। ਇਹ ਕਰਮਚਾਰੀ ਖਪਤਕਾਰ ਦੇ ਮੀਟਰਾਂ ਦੀ ਰੀਡਿੰਗ ਛੁਪਾਉਣ, ਗਲਤ ਰੀਡਿੰਗ ਰਿਕਾਰਡ ਕਰਨ ਅਤੇ ਹੋਰ ਊਣਤਾਈਆਂ ਲਈ ਜਿੰਮੇਵਾਰ ਸਨ। ਇੰਨਫੋਰਸਮੈਂਟ ਸਰਕਲ, ਲੁਧਿਆਣਾ ਵੱਲੋਂ ਅਚਨਚੇਤ ਤੌਰ ਤੇ ਅਜਿਹੀ ਚੈਕਿੰਗ ਭਵਿੱਖ ਵਿੱਚ ਵੀ ਕੀਤੀ ਜਾਂਦੀ ਰਹੇਗੀ।
ਉਨ੍ਹਾਂ ਦਸਿਆ ਕਿ ਜਲੰਧਰ ਵਿੱਚ ਘਰੇਲੂ ਖਾਤਾ ਨੰਬਰ 3001379219 ਦੇ ਮੀਟਰ ਦੀ ਪੜ੍ਹਤ 15912 KWh ਪਾਈ ਗਈ ਜਦਕਿ ਇਸ ਇਲਾਕੇ ਦੇ ਮੀਟਰ ਨਵਜੀਤ ਵੱਲੋਂ ਮੀਟਰ ਦੀ ਪੜ੍ਹਤ 15821 KWh ਰਿਕਾਰਡ ਕੀਤੀ ਪਾਈ ਗਈ। ਇਕ ਹੋਰ ਘਰੇਲੂ ਖਾਤਾ ਨੰਬਰ 3001379262 ਦੀ ਪੜ੍ਹਤ ਵੀ ਇਸ ਮੀਟਰ ਰੀਡਰ ਵਲੋਂ 2417 KWh ਦੀ ਬਜਾਏ 2315 KWh ਰਿਕਾਰਡ ਕੀਤੀ ਫ਼ੜੀ ਗਈ। ਇਸੇ ਤਰ੍ਹਾਂ, ਇਕ ਹੋਰ ਮੀਟਰ ਰੀਡਰ ਬੋਬੀ ਸ਼ਰਮਾ ਵੱਲੋਂ ਵੀ ਘਰੇਲੂ ਖਪਤਕਾਰ ਖਾਤਾ ਨੰਬਰ 3001384136 ਦੀ ਖਪਤ 37707 KWh ਦੀ ਬਜਾਏ 37642 KWh ਰਿਕਾਰਡ ਕੀਤੀ ਫੜੀ ਗਈ।
ਦੋਵੇਂ ਮੀਟਰ ਲੀਡਰਾਂ ਵੱਲੋਂ ਗੁਪਤ ਮੀਟਰਾਂ ਦੀ ਪੜਤ ਅਸਲ ਖਪਤ ਤੋਂ ਕਰਮਵਾਰ 61, 102 ਅਤੇ 65 ਯੂਨਿਟ ਘੱਟ ਰਿਕਾਰਡ ਕਰਕੇ ਬਿਜਲੀ ਖਪਤ ਨੂੰ 600 ਤੋਂ ਘੱਟ ਰੱਖਦੇ ਹੋਏ ਖਪਤਕਾਰਾਂ ਨੂੰ ਗਲਤ ਬਿਜਲੀ ਮੁਆਫ਼ੀ ਦਵਾਈ ਗਈ ਅਤੇ ਇਸ ਗ਼ਲਤ ਕਾਰਨ ਕੰਪਨੀ ਵੱਲੋਂ ਮੀਟਰ ਨਵਜੀਤ ਸਿੰਘ ਅਤੇ ਬੋਬੀ ਸ਼ਰਮਾ ਬਰਖਾਸਤ ਕਰ ਦਿੱਤਾ ਗਿਆ। ਪਾਵਰਕਾਮ ਵਲੋਂ ਖਪਤਕਾਰਾਂ ਨੂੰ ਅਸਲ ਖਪਤ ਮੁਤਾਬਕ ਬਣਦਾ ਬਿਜਲੀ ਬਿੱਲ ਜਾਰੀ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਐਮਈ ਵਿੰਗ ਵੱਲੋਂ ਚੈਕਿੰਗ ਦੌਰਾਨ ਦਿਹਾਤੀ ਵੰਡ ਉਪ ਮੰਡਲ ਕਪੂਰਥਲਾ ਦੇ ਇੱਕ ਘਰੇਲੂ ਖਪਤਕਾਰ ਖਾਤਾ ਨੰਬਰ 3002412183 ਦੇ ਮੀਟਰ ਦੀ ਖਪਤ ਮੀਟਰ ਰੀਡਰ ਜੋਤੀ ਲਾਲ ਵੱਲੋਂ 6673 ਯੂਨਿਟ ਪਾਈ ਗਈ। ਇਸ ਬਾਰੇ ਕੰਪਨੀ ਦੇ ਵਿੱਚ ਲਿਆਂਦਾ ਗਿਆ ਅਤੇ ਕੰਪਨੀ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੀਟਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ। ਖਪਤਕਾਰ ਕੋਲੋ ਇਸ ਖਪਤ ਦਾ ਬਿਜਲੀ ਬਿੱਲ ਬਾਬਤ 57,678 ਰੁਪਏ ਵਸੂਲ ਕਰ ਲਿਆ ਗਿਆ ਹੈ। ਇੰਨਫੋਰਸਮੈਂਟ ਵਿੰਗ ਵੱਖ ਵੱਖ ਇਲਾਕਿਆਂ ਅੰਦਰ ਅਚਨਚੇਤ ਛਾਪੇਮਾਰੀ ਇਸੇ ਤਰ੍ਹਾਂ ਜਾਰੀ ਰਹੇਗੀ।