ਖਜ਼ਾਨਾ ਦਫ਼ਤਰ ਦੇ ਸਾਵਨ ਸਿੰਘ ਨੇ ਤਰੱਕੀ ਤੋਂ ਬਾਅਦ ਸੁਪਰਡੈਂਟ ਗ੍ਰੇਡ-2 ਦਾ ਅਹੁਦਾ ਸੰਭਾਲਿਆ
ਰੋਹਿਤ ਗੁਪਤਾ
ਗੁਰਦਾਸਪੁਰ, 21 ਸਤੰਬਰ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਖਜ਼ਾਨਾ ਵਿਭਾਗ ਵਿੱਚ ਕੀਤੀਆਂ ਗਈਆਂ ਤਰੱਕੀਆਂ ਵਿੱਚ ਸ੍ਰੀ ਸਾਵਨ ਸਿੰਘ ਸੀਨੀਅਰ ਸਹਾਇਕ ਦੇ ਅਹੁਦੇ ਤੋਂ ਤਰੱਕੀ ਕਰਕੇ ਬਤੌਰ ਸੁਪਰਡੈਂਟ ਗ੍ਰੇਡ -2 ਬਣ ਗਏ ਹਨ। ਤਰੱਕੀ ਹੋਣ ਤੋਂ ਬਾਅਦ ਅੱਜ ਸ੍ਰੀ ਸਾਵਨ ਸਿੰਘ ਨੇ ਜ਼ਿਲ੍ਹਾ ਖਜ਼ਾਨਾ ਦਫ਼ਤਰ, ਗੁਰਦਾਸਪੁਰ ਵਿਖੇ ਬਤੌਰ ਸੁਪਰਡੈਂਟ ਗ੍ਰੇਡ-2 ਦਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਜ਼ਿਲ੍ਹਾ ਖਜ਼ਾਨਾ ਦਫ਼ਤਰ ਪਠਾਨਕੋਟ ਵਿਖੇ ਬਤੌਰ ਸੀਨੀਅਰ ਸਹਾਇਕ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।
ਸ੍ਰੀ ਸਾਵਨ ਸਿੰਘ ਦੇ ਅਹੁਦਾ ਸੰਭਾਲਣ ਮੌਕੇ ਜ਼ਿਲ੍ਹਾ ਖਜ਼ਾਨਾ ਅਫ਼ਸਰ, ਗੁਰਦਾਸਪੁਰ ਸ੍ਰੀ ਬੂਟਾ ਰਾਮ, ਸ੍ਰੀ ਰਘਬੀਰ ਸਿੰਘ ਬਡਵਾਲ, ਸੂਬਾ ਚੇਅਰਮੈਨ, ਪੀ.ਐਸ.ਐਮ.ਐਸ.ਯੂ., ਸਬਰਜੀਤ ਸਿੰਘ ਡਿਗਰਾ, ਸਰਬਜੀਤ ਸਿੰਘ ਮੁਲਤਾਨੀ, ਪਵਨ ਕੁਮਾਰ, ਅਰਵਿੰਦਰ ਸ਼ਰਮਾ, ਸੁਰਿੰਦਪਾਲ ਸਿੰਘ, ਕਮਲ ਸਿੰਗਾਰੀ, ਜੋਗਿੰਦਰਪਾਲ ਸ਼ਰਮਾ, ਪ੍ਰਗਟ ਸਿੰਘ, ਅਮਿਤ ਮਹਾਜਨ ਵੱਲੋਂ ਗੁਲਦਸਤਾ ਭੇਂਟ ਕਰਕੇ ਸ੍ਰੀ ਸਾਵਨ ਸਿੰਘ ਦਾ ਸਵਾਗਤ ਕੀਤਾ। ਅਹੁਦਾ ਸੰਭਾਲਣ ਤੋਂ ਬਾਅਦ ਸ੍ਰੀ ਸਾਵਨ ਸਿੰਘ, ਸੁਪਰਡੈਂਟ ਗ੍ਰੇਡ-2, ਜ਼ਿਲ੍ਹਾ ਖਜ਼ਾਨਾ ਦਫ਼ਤਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਇਸ ਨਵੀਂ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਖਜ਼ਾਨਾ ਦਫ਼ਤਰ ਵਿੱਚ ਕੰਮ ਕਰਵਾਉਣ ਆਏ ਹਰ ਵਿਅਕਤੀ ਨੂੰ ਪੂਰਾ ਮਾਣ ਸਤਿਕਾਰ ਦੇਣ ਦੇ ਨਾਲ ਮੈਰਿਟ ਦੇ ਅਧਾਰ `ਤੇ ਉਨ੍ਹਾਂ ਦੇ ਕੰਮ ਕੀਤੇ ਜਾਣਗੇ।