ਵਿਦੇਸ਼ ਬੈਠੇ ਖ਼ਾਲਿਸਤਾਨੀ ਨੂੰ ਟੀਵੀ ਵਿਖਾਉਣ ਤੇ ਵਾਲੇ ਭਾਰਤੀ ਚੈਨਲ ਤੋਂ ਕੇਂਦਰ ਸਰਕਾਰ ਖਫ਼ਾ, ਜਾਰੀ ਕੀਤੀ ਤਾੜਨਾ ਭਰੀ ਐਡਵਾਈਜ਼ਰੀ
ਨਵੀਂ ਦਿੱਲੀ, 21 ਸਤੰਬਰ 2023- ਬੀਤੇ ਦਿਨ ਵਿਦੇਸ਼ ਬੈਠੇ ਖ਼ਾਲਿਸਤਾਨੀ ਦੀ ਇੱਕ ਵੀਡੀਓ ਟਾਕ ਭਾਰਤੀ ਚੈਨਲ ਵਲੋਂ ਕੀਤੀ ਗਈ ਸੀ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਸਖ਼ਤ ਨੋਟਿਸ ਲਿਆ ਹੈ। ਇਸ ਦੇ ਨਾਲ ਹੀ ਕੇਂਦਰ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ, ਜਿਨ੍ਹਾਂ ਤੇ ਸੀਰੀਅਸ ਦੋਸ਼ ਹਨ ਅਤੇ ਉਹ ਵਿਦੇਸ਼ ਵਿਚ ਬੈਠ ਕੇ ਭਾਰਤ ਦਾ ਨੁਕਸਾਨ ਕਰਨਾ ਚਾਹੁੰਦੇ ਹਨ, ਦੀ ਇੰਟਰਵਿਉ ਜਾਂ ਫਿਰ ਵੀਡੀਓ ਟਾਕ ਕਿਸੇ ਵੀ ਟੀਵੀ ਚੈਨਲ ਨੇ ਕੀਤੀ ਤਾਂ, ਉਹਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ, ਕੈਨੇਡਾ ਤੇ ਭਾਰਤ ਵਿਚਾਲੇ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਨੂੰ ਲੈ ਕੇ ਕਾਫ਼ੀ ਤਕਰਾਰ ਚੱਲ ਰਹੀ ਹੈ। ਦੋਵਾਂ ਦੇਸ਼ਾਂ ਵੱਲੋਂ ਆਪੋ ਆਪਣੇ ਪੱਧਰ ਤੇ ਸਖ਼ਤ ਫ਼ੈਸਲੇ ਵੀ ਲਏ ਜਾ ਰਹੇ ਹਨ। ਐਡਵਾਈਜ਼ਰੀ ਪੜ੍ਹੋ- https://drive.google.com/file/d/1j6VXz1NWxe2uQ1_3DS8Q1XWY883PoFlG/view?usp=sharing