ਗੁਰਪਤਵੰਤ ਪੰਨੂ ਦੀ ਹਿੰਦੂਆਂ ਨੂੰ ਧਮਕੀ ਮਗਰੋਂ ਕੈਨੇਡਾ ਦੇ ਪਬਲਿਕ ਸੇਫਟੀ ਮੰਤਰਾਲੇ ਦਾ ਬਿਆਨ ਆਇਆ ਸਾਹਮਣੇ, ਪੜ੍ਹੋ ਵੇਰਵਾ
ਓਟਵਾ, 22 ਸਤੰਬਰ, 2023: ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਵੱਲੋਂ ਕੈਨੇਡਾ ਵਿਚ ਰਹਿੰਦੇ ਹਿੰਦੂਆਂ ਨੂੰ ਕੈਨੇਡਾ ਛੱਡ ਭਾਰਤ ਪਰਤਣ ਦੀ ਦਿੱਤੀ ਧਮਕੀ ਮਗਰੋਂ ਹੁਣ ਪਬਲਿਕ ਸੇਫਟੀ ਮੰਤਰਾਲੇ ਨੇ ਟਵੀਟ ਕੀਤਾ ਹੈ ਕਿ ਕੈਨੇਡਾ ਵਿਚ ਨਫਰਤ ਦੀ ਕੋਈ ਥਾਂ ਨਹੀਂ ਹੈ।ਪੰਨੂ ਦਾ ਨਾਂ ਲਏ ਬਗੈਰ ਕਿਹਾ ਕਿ ਜਿਸ ਵੀਡੀਓ ਵਿਚ ਹਿੰਦੂਆਂ ਨੂੰ ਕੈਨੇਡਾ ਛੱਡ ਕੇ ਜਾਣ ਲਈ ਕਿਹਾ ਗਿਆ ਹੈ, ਉਹ ਵੀਡੀਓ ਨਫਰਤ ਭਰੀ ਹੈ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਆਪਣੀ ਪਾਰਟੀ ਦੇ ਐਮ ਪੀ ਚੰਦਰਾ ਆਰਿਆ ਨੇ ਪੰਨੂ ਦੀ ਧਮਕੀ ਦਾ ਮੁੱਦਾ ਚੁੱਕਿਆ ਸੀ ਜਿਸਦੇ ਘੰਟਿਆਂ ਮਗਰੋਂ ਹੁਣ ਸਰਕਾਰ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।
ਪੜ੍ਹੋ ਟਵੀਟ: