ਚੰਗੀ ਖ਼ਬਰ: ਸ਼ਨੀਵਾਰ ਵੀ ਖੁੱਲ੍ਹੀ ਰਹੇਗੀ ਪ੍ਰਾਪਰਟੀ ਟੈਕਸ ਸ਼ਾਖਾ
ਸਾਲ 2023-24 ਦਾ ਪ੍ਰਾਪਰਟੀ ਟੈਕਸ 10 ਫ਼ੀਸਦੀ ਰਿਬੇਟ ਨਾਲ ਭਰਨ ਲਈ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਸ਼ਨਿੱਚਰਵਾਰ ਨੂੰ ਵੀ ਖੁੱਲ੍ਹੀ ਰਹੇਗੀ-ਮਨੀਸ਼ਾ ਰਾਣਾ
ਪਟਿਆਲਾ, 22 ਸਤੰਬਰ 2023- ਪਟਿਆਲਾ ਦੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮੈਡਮ ਮਨੀਸ਼ਾ ਰਾਣਾ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਵਿੱਤੀ ਸਾਲ 2023 2024 ਦਾ ਪ੍ਰਾਪਰਟੀ ਟੈਕਸ 10 ਫੀਸਦੀ ਰਿਬੇਟ ਨਾਲ ਭਰਨ ਦੀ ਅੰਤਿਮ ਮਿਤੀ 30 ਸਤੰਬਰ 2023 ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਮੱਦੇ ਨਜਰ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀ ਵਿਆਜ ਮਾਫੀ ਸਕੀਮ ਤਹਿਤ ਨਗਰ ਨਿਗਮ ਪਟਿਆਲਾ ਦੀ ਹਦੂਦ ਅੰਦਰ ਵੱਸਦੇ ਪ੍ਰਾਪਰਟੀ ਮਾਲਕਾਂ ਦੀ ਸਹੂਲਤ ਮੁਤਾਬਕ ਮਿਤੀ 23 ਸਤੰਬਰ ਦਿਨ ਸ਼ਨਿੱਚਰਵਾਰ ਨੂੰ ਵੀ ਨਗਰ ਨਿਗਮ ਪਟਿਆਲਾ ਦੀ ਪ੍ਰਾਪਰਟੀ ਟੈਕਸ ਸ਼ਾਖਾ ਸਵੇਰੇ 9:00 ਵਜੇ ਤੋਂ ਦੁਪਿਹਰ 01:00 ਵਜੇ ਤੱਕ ਟੈਕਸ ਭਰਵਾਉਣ ਲਈ ਖੁੱਲੀ ਰਹੇਗੀ।