← ਪਿਛੇ ਪਰਤੋ
ਜੰਗਲਾਤ ਵਰਕਰਜ਼ ਯੂਨੀਅਨ ਦੀ ਵਿੱਤ ਮੰਤਰੀ ਨਾਲ ਮੀਟਿੰਗ 27 ਸਤੰਬਰ ਨੂੰ ਗੁਰਪ੍ਰੀਤ ਸਿੰਘ ਜਖਵਾਲੀ ਪਟਿਆਲਾ , 23 ਸਤੰਬਰ 2023 : ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ (ਸਬੰਧਤ ਪ.ਸ.ਸ.ਫ 1406/22 ਬੀ ਚੰਡੀਗੜ੍ਹ ) ਆਪਣੇ ਕੱਚੇ ਮੁਲਾਜਮਾਂ ਨੂੰ ਪੱਕੇ ਕਰਾਉਣ ਵਾਸਤੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ। ਪਰ ਸਰਕਾਰ ਵੱਲੋਂ ਸਬ ਕਮੇਟੀਆਂ ਬਣਾ ਕੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਲਗਾਤਾਰ ਡੰਗ ਟਪਾਓ ਦੀ ਨੀਤੀ ਅਪਣਾਈ ਜਾ ਰਹੀ ਹੈ। ਜਿਸ ਕਰਕੇ ਜੰਗਲਾਤ ਅਤੇ ਵਣ ਕਾਮਿਆਂ ਨੇ 23 ਸਤੰਬਰ ਨੂੰ ਵਿੱਤ ਮੰਤਰੀ ਦੇ ਵਿਧਾਨ ਹਲਕਾ ਦਿੜ੍ਹਬਾ ਵਿਖੇ ਰੋਸ ਰੈਲੀ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਪਰੰਤੂ ਪ੍ਰਸ਼ਾਸ਼ਨ ਨੇ ਵਿੱਤ ਮੰਤਰੀ ਪੰਜਾਬ ਨਾਲ ਜਥੇਬੰਦੀ ਦੀ 27 ਸਤੰਬਰ ਲਈ ਚੰਡੀਗੜ੍ਹ ਵਿਖੇ ਮੀਟਿੰਗ ਦਾ ਸਮਾਂ ਫਿਕਸ ਕਰਵਾਇਆ ਗਿਆ ਹੈ ਤਾਂ ਜੋ ਕੱਚੇ ਮੁਲਾਜਿਮਾਂ ਨੂੰ ਪੱਕੇ ਕਰਨ ਸਬੰਧੀ ਵਿਸਥਾਰ ਨਾਲ ਗੱਲਬਾਤ ਹੋ ਸਕੇ। ਪ੍ਰੈਸ ਬਿਆਨ ਵਿੱਚ ਸੂਬਾ ਚੇਅਰਮੈਨ ਵਿਰਸਾ ਸਿੰਘ ਚਹਿਲ.ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ, ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਸੁਬਾਈ ਵਿਤ ਸੱਕਤਰ ਸਿਵ ਕੁਮਾਰ ਰੋਪੜ ਅਤੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਸੌਜਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ 20/20ਸਾਲਾਂ ਤੋਂ ਡੇਲੀਵੇਜ ਕੰਮ ਕਰਦੇ ਕਾਮਿਆ ਨੂੰ ਪੱਕਿਆ ਕਰਵਾਉਣ ਲਈ ਮਿੱਤੀ 23 ਸਤੰਬਰ 2023 ਨੂੰ ਵਿੱਤ ਮੰਤਰੀ ਪੰਜਾਬ ਜੀ ਦੇ ਹਲਕਾਂ ਦਿੜਬਾ ਵਿਚ ਰੋਸ ਰੈਲੀ ਕਰਨੀ ਸੀ। ਉਹ ਮੀਟਿੰਗ ਦਿੱਤੇ ਜਾਣ ਮਗਰੋਂ ਰੋਸ ਰੈਲੀ ਕੈਂਸਲ ਕਰ ਦਿੱਤੀ ਗਈ ਹੈ।
Total Responses : 51