ਅਮਿਤ ਸ਼ਾਹ ਦੀ ਪੰਜਾਬ ਫੇਰੀ ਰੱਦ ਹੋਣ ਬਾਰੇ ਬੀਜੇਪੀ ਨੇਤਾ ਦੇ ਦਾਅਵੇ ਚ ਕਿੰਨੀ ਕੁ ਹੈ ਅਸਲੀਅਤ, ਪੜ੍ਹੋ ਵੇਰਵਾ
ਅਮ੍ਰਿਤਸਰ, 23 ਸਤੰਬਰ 2023- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 26 ਸਤੰਬਰ ਨੂੰ ਪੰਜਾਬ ਆ ਰਹੇ ਹਨ, ਪਰ ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਹੀ ਭਾਜਪਾ ਨੇਤਾਵਾਂ ਦੇ ਵੱਖੋਂ ਵੱਖਰੇ ਬਿਆਨ ਵੇਖਣ ਨੂੰ ਮਿਲ ਰਹੇ ਹਨ। ਭਾਜਪਾ ਜਨਰਲ ਸਕੱਤਰ ਪਰਮਿੰਦਰ ਬਰਾੜ ਨੇ ਫਿਰੋਜ਼ਪੁਰ ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ, ਅਮਿਤ ਸ਼ਾਹ ਦਾ ਦੌਰਾ ਰੱਦ ਹੋ ਗਿਆ ਹੈ, ਜਦੋਂਕਿ ਦੂਜੇ ਪਾਸੇ ਗ੍ਰਹਿ ਵਿਭਾਗ ਦੇ ਸਕੱਤਰ ਨੇ ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਕਿਹਾ ਕਿ, ਅਮਿਤ ਸ਼ਾਹ ਦਾ ਦੌਰਾ ਰੱਦ ਨਹੀਂ ਹੋਇਆ। ਅਮਿਤ ਸ਼ਾਹ ਅਮ੍ਰਿਤਸਰ ਵਿਖੇ ਨੌਰਥ ਜੋਨ ਕੌਂਸਲ ਦੀ ਮੀਟਿੰਗ ਵਿਚ ਹਿੱਸਾ ਲੈਣਗੇ।