ਜਿੰਦਲ ਹੈਲਥ ਲੈਬਜ ਵੱਲੋਂ ਮੈਡੀਕਲ ਕੈਂਪ ਲਗਾਇਆ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 24 ਸਤੰਬਰ 2023 : ਜਿੰਦਲ ਹੈਲਥ ਲੈਬਜ ਵੱਲੋਂ ਰੋਟਰੀ ਕਲੱਬ ਦੇ ਸਹਿਯੋਗ ਨਾਲ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ 21,22,23 ਸਤੰਬਰ ਨੂੰ ਗੁਰੁਦਵਾਰਾ ਮਾਈ ਗੋਦੜੀ ਸਾਹਿਬ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਅਰਵਿੰਦ ਛਾਬੜਾ ਨੇ ਇਸ ਸੇਵਾ ਲਈ ਜਿੰਦਲ ਹੈਲਥ ਲੈਬਜ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਇਸ ਤਰ੍ਹਾਂ ਦੇ ਕੈਂਪ ਅੱਗੇ ਵੀ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਮਨਪ੍ਰੀਤ ਬਰਾੜ, ਪਵਨ ਵਰਮਾ, ਡਾ ਨੀਰਜ਼ ਸਿੰਗਲਾ, ਰਮਨਦੀਪ ਕੌਰ, ਰਾਹੁਲ ਸ਼ਰਮਾ, ਹਰਮੀਤ ਛਾਬੜਾ, ਹਰਦੀਪ ਕੌਰ, ਮੀਨੂ ਬਾਲਾ, ਸੰਜੀਵ ਗਰਗ, ਗੁਰਜਾਪ ਸੇਖੋਂ, ਪਰਵਿੰਦਰ ਸਿੰਘ ਕੰਧਾਰੀ, ਪੰਕਜ ਜੈਨ, ਦਵਿੰਦਰ ਸਿੰਘ, ਵਜਿੰਦਰ ਵਿਨਾਯਕ, ਡਾ ਪ੍ਰਭਤੇਸਵਰ ਸਿੰਘ ਆਦਿ ਹਾਜ਼ਰ ਸਨ।