ਪਟਿਆਲਾ: ਸਨੋਰ ਪੁਲਿਸ ਵਲੋ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਕਰਦਾ ਇਕ ਗ੍ਰਿਫਤਾਰ
ਜੀ ਐਸ ਪੰਨੂ
ਪਟਿਆਲਾ, 24 ਸਤੰਬਰ 2023:ਐਸ ਪੀ ਸਿਟੀ ਨੇ ਪ੍ਰੈਸ 'ਚ ਦੱਸਿਆ ਕਿ ਸਨੌਰ ਵਿੱਖੇ ਇਕ ਵਿਅਕਤੀ ਵੱਲੋਂ 3/4 ਕਰਿਆਨੇ ਅਤੇ ਡਾਇਰੀ ਦੀਆਂ ਦੁਕਾਨਾਂ ਦੇ ਤਾਲੇ ਤੋੜ ਕੇ ਪੈਸੇ ਚੋਰੀ ਕਰ ਲਏ ਸੀ ਜਿਸ ਸਬੰਧੀ ਮੁੱਕਦਮਾ ਥਾਣਾ ਸਨੌਰ ਵਿਖੇ ਦਰਜ ਕੀਤਾ ਗਿਆ ਸੀ। ਫਿਰ ਇਕ ਰਾਤ ਨੂੰ ਕਸਬਾ ਸਨੌਰ ਵਿਖੇ ਅਨੁਜ ਕੁਮਾਰ ਪੁੱਤਰ ਸਤਪਾਲ ਵਾਸੀ ਆਹਲੂਵਾਲੀਆ ਮੁਹਲਾ ਸਨੌਰ ਦੀ ਦੁਕਾਨ ਵਿੱਚ ਤਾਲੇ ਤੋੜ ਕੇ 15/16 ਹਜਾਰ ਰੁਪਏ, ਰਮੇਸ਼ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਪਠਾਣਾ ਵਾਲਾ ਮੁਹੱਲਾ ਸਨੌਰ ਅਤੇ ਪ੍ਰਿਥੀ ਸਿੰਘ ਪੁਤਰ ਸਾਦੀ ਰਾਮ ਵਾਸੀ ਗਰਿਡ ਕਲੋਨੀ ਸਨੌਰ ਦੀਆਂ ਦੁਕਾਨਾਂ ਵਿਚੋਂ ਤਾਲ ਤੋੜ ਕੇ 15/16 ਹਜਾਰ ਰੁਪਏ ਚੋਰੀ ਕਰ ਲਏ ਸੀ। ਜਿਸ ਸਬੰਧੀ ਥਾਣਾ ਸਨੌਰ ਵਿਖੇ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਜੋ ਚੋਰੀਸ਼ੁਦਾ ਦੁਕਾਨਾਂ ਦੇ ਆਸ ਪਾਸ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਇਹਨਾਂ ਦੁਕਾਨਾਂ ਵਿੱਚੋਂ ਚੋਰੀ ਕਰਨ ਵਾਲੇ ਵਿਅਕਤੀ ਸੁਖਵਿੰਦਰ ਸਿੰਘ ਉਰਫ ਸੁੱਖੀ ਪੁੱਤਰ ਰੇਸ਼ਮ ਸਿੰਘ ਵਾਸੀ ਅਜਰਾਵਰ ਥਾਣਾ ਖੇੜੀ ਗੰਡਿਆਂ ਜਿਲ੍ਹਾ ਪਟਿਆਲਾ ਨੂੰ ਟਰੇਸ ਕਰਕੇ ਮਿਤੀ 23-9-23 ਨੂੰ ਗ੍ਰਿਫਤਾਰ ਕੀਤਾ ਗਿਆ ਹੈ
ਸੁਖਵਿੰਦਰ ਸਿੰਘ ਉਰਫ ਸੁੱਖੀ ਉਕਤ ਨੇ ਦੋਰਾਨੇ ਪੁੱਛਗਿੱਛ ਦੱਸਿਆ ਕਿ ਉਹ ਕਰੀਬ 3/4 ਮਹਿਨੇ ਪਹਿਲਾਂ ਮਾੜੀ ਸੰਗਤ ਵਿੱਚ ਪੈ ਕੇ ਨਸ਼ਾ ਕਰਨ ਲੱਗ ਪਿਆ ਹੈ ਜਿਸ ਕਰਕੇ ਉਹ ਆਪਣੇ ਮਾਤਾ ਪਿਤਾ ਨਾਲ ਲੜਾਈ ਝਗੜਾ ਕਰਦਾ ਸੀ ਅਤੇ ਉਸਦੇ ਮਾਤਾ ਪਿਤਾ ਨੇ ਉਸ ਨੂੰ ਘਰ ਤੋਂ ਬੇਦਖਲ ਕਰ ਦਿੱਤਾ ਸੀ। ਜਿਸ ਕਰਕੇ ਸੁਖਵਿੰਦਰ ਸਿੰਘ ਉਰਫ ਸੁੱਖੀ ਨੇ ਆਪਣਾ ਘਰ ਛੱਡ ਦਿੱਤਾ ਸੀ ਅਤੇ ਉਹ ਨਸ਼ੇ ਦੀ ਪੂਰਤੀ ਲਈ ਜ਼ਰੀਆਂ ਲੱਭਣ ਲਗ ਪਿਆ ਸੀ ਅਤੇ ਉਹ ਰਾਤ ਨੂੰ ਦੁਕਾਨਾਂ ਵਿੱਚੋਂ ਚੋਰੀ ਕਰਕੇ ਰੇਲਵੇ ਸਟੇਸ਼ਨ ਜਾਂ ਬੱਸ ਸਟੇਸ਼ਨ ਪਟਿਆਲਾ ਪਰ ਹੀ ਸੌ ਜਾਂਦਾ ਸੀ।
ਸੁਖਵਿੰਦਰ ਸਿੰਘ ਉਰਫ ਸੁੱਖੀ ਉਕਤ ਨੇ ਪੁੱਛਗਿਛ ਦੌਰਾਨ ਮੰਨਿਆ ਹੈ ਕਿ ਪਿਛਲੇ ਦਿਨੀਂ ਕਸਬਾ ਸਨੌਰ ਵਿਖੇ ਸਾਰੀਆਂ ਚੋਰੀਆਂ ਉਸ ਨੇ ਹੀ ਕੀਤੀਆਂ ਹਨ ਅਤੇ ਇਹ ਵੀ ਮੰਨਿਆ ਹੈ ਕਿ ਮਿਤੀ 22,23 ਦੀ ਦਰਮਿਆਨੀ ਰਾਤ ਨੂੰ ਵੀ ਸ਼ਹਿਰ ਪਟਿਆਲਾ ਵਿੱਚ ਥਾਣਾ ਕੋਤਵਾਲੀ ਪਟਿਆਲਾ ਦੇ ਏਰੀਆ ਵਿਚ ਉਸਨੇ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਕੀਤੀ ਸੀ ਅਤੇ ਇਸ ਤੋਂ ਇਲਾਵਾ ਉਸਨੇ ਬਾਰਨ ਅਤੇ ਰਾਜਪੁਰਾ ਸਾਇਡ ਤੋਂ ਵੀ ਰਾਤ ਨੂੰ ਦੁਕਾਨਾਂ ਦੇ ਤਾਲੇ ਤੋੜਕੇ ਚੋਰੀਆਂ ਕੀਤੀਆਂ ਹਨ। ਜਿਸ ਪਾਸੋਂ ਇਕ ਚੋਰੀ ਦਾ ਸਪਲੈਂਡਰ ਮੋਟਰਸਾਇਕਲ ਰੰਗ ਸਿਲਵਰ ਜੋ ਉਸਨੇ ਕਰੀਬ 12/13 ਦਿਨ ਪਹਿਲਾਂ ਪੁਰਾਣੇ ਬੱਸ ਸਟੈਂਡ ਪਟਿਆਲਾ ਦੇ ਕੋਲੋਂ ਚੋਰੀ ਕੀਤਾ ਸੀ, ਬ੍ਰਾਮਦ ਕੀਤਾ ਹੈ ਅਤੇ ਕਸਬਾ ਸਨੌਰ ਵਿੱਚੋਂ ਚੋਰੀ ਕੀਤੀ ਐਲ.ਈ.ਡੀ. ਅਤੇ ਪੈਸਿਆ ਦੀ ਭਾਨ ਕੁੱਲ 3618 ਰੁਪਏ, ਵਾਰਦਾਤ ਸਮੇ ਦੁਕਾਨਾਂ ਦੇ ਸਟਰ ਤੋੜਨ ਲਈ ਵਰਤਿਆ ਗਿਆ ਰਾਡ ਵੀ ਬ੍ਰਾਮਦ ਕੀਤਾ ਹੈ। ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿਛ ਕਰਕੇ ਚੋਰੀ ਕੀਤਾ ਹੋਇਆ ਸਮਾਨ ਅਤੇ ਹੋਰ ਕੀਤੀਆਂ ਚੋਰੀਆਂ ਬਾਰੇ ਪਤਾ ਲਗਾਇਆ ਜਾਵੇਗਾ।