ਚੋਰੀ ਅਤੇ ਲੁੱਟ ਖੋਹ ਦੀਆ ਵਾਰਦਾਤਾਂ ਵਿੱਚ ਸ਼ਾਮਿਲ 4 ਲੁਟੇਰੇ ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ , 24 ਸਤੰਬਰ 2023 : ਪੁਲਿਸ ਜ਼ਿਲਾ ਗੁਰਦਾਸਪੁਰ ਦੇ ਅਧੀਨ ਪੁਲਿਸ ਸਟੇਸ਼ਨ ਧਾਲੀਵਾਲ ਵਿਖੇ ਦਰਜ ਵੱਖ-ਵੱਖ ਮੁਕਦਮਿਆਂ ਵਿੱਚ ਸ਼ਾਮਿਲ ਚਾਰ ਲੁਟੇਰਿਆਂ ਨੂੰ ਧਾਰੀਵਾਲ ਪੁਲਸ ਵਲੋਂ ਕਾਬੂ ਕੀਤਾ ਗਿਆ ਹੈ।
ਗੱਲਬਾਤ ਦੌਰਾਨ ਐਸ ਐਚ ਓ ਧਾਰੀਵਾਲ ਰਜਿੰਦਰ ਕੌਰ ਨੇ ਦੱਸਿਆ ਪਿਛਲੇ ਸਮੇਂ ਦੇ ਦੌਰਾਨ ਸ਼ਹਿਰ ਧਾਰੀਵਾਲ ਤੇ ਆਸ ਪਾਸ ਦੇ ਇਲਾਕਿਆਂ ਵਿਚ ਚੋਰੀ ਤੇ ਲੁੱਟ ਖੋਹ ਦੀਆ ਕੁਝ ਘਟਨਾਵਾਂ ਹੋਈਆਂ ਸਨ।ਇਨ੍ਹਾਂ ਵੱਖ ਵੱਖ ਮੁਕੱਦਮਿਆਂ ਦੇ ਵਿੱਚ ਸ਼ਾਮਿਲ ਅਪਰਾਧੀਆਂ ਨੂੰ ਧਾਰੀਵਾਲ ਪੁਲੀਸ ਵੱਲੋਂ ਕਾਬੂ ਕੀਤਾ ਗਿਆ ਹੈ। ਜਿੰਨਾਂ ਕੋਲੋਂ ਵੱਖ-ਵੱਖ ਮੋਟਰ ਸਾਈਕਲ ,ਚੋਰੀ ਕੀਤੇ ਮੋਬਾਈਲ ਅਤੇ ਰਵਾਇਤੀ ਹਥਿਆਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿਚੋਂ ਦੋ ਨੇ ਪਿਛਲੇ ਦਿਨੀਂ ਧਾਰੀਵਾਲ ਵਿਖੇ ਹੀ ਦੋ ਵੱਖ ਵੱਖ ਮੋਬਾਇਲ ਫੋਨ ਖੋਹ ਧੀਆ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਜਦਕਿ ਬਾਕੀ ਦੋ ਵੀ ਲੁੱਟ ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਚਾਰਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਦਾਲਤ ਦੇ ਹੁਕਮਾਂ ਅਨੁਸਾਰ ਜੇਲ੍ਹ ਭੇਜ ਦਿੱਤਾ ਗਿਆ ਹੈ।