ਪੀਐਮ ਮੋਦੀ ਦੇ ਜਨਮਦਿਨ ਨੂੰ ਸਮਰਪਤ ਲਾਇਆ ਮੁਫ਼ਤ ਨਕਲੀ ਅੰਗ ਦਾਨ ਕੈਂਪ
ਬਾਹਵਾਂ ਅਤੇ 150 ਨੂੰ ਲਾਈਆਂ ਗਈਆਂ ਲੱਤਾਂ
ਚੰਡੀਗੜ੍ਹ ਵੈਲਫੇਅਰ ਟਰੱਸਟ ਨੇ ਚੰਡੀਗੜ੍ਹ ਵਿਖੇ ਲਾਇਆ ਫ੍ਰੀ ਨਕਲੀ ਅੰਗ ਫਿਟਿੰਗ ਕੈਂਪ, 350 ਦਿਵਿਆਂਗ ਜਨਾਂ ਨੇ ਲਿਆ ਲਾਭ
ਚੰਡੀਗੜ੍ਹ ,24 ਸਤੰਬਰ 2023 : ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਹਾੜੇ ਮੌਕੇ ਆਯੋਜਿਤ ਪੰਦਰਵਾੜੇ ਦੇ ਹਿੱਸੇ ਵੱਜੋਂ ਚੰਡੀਗੜ੍ਹ ਵੈਲਫੇਅਰ ਟਰੱਸਟ ਨੇ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਸਹਿਯੋਗ ਨਾਲ 24 ਸਿਤੰਬਰ, ਦਿਨ ਐਤਵਾਰ ਨੂੰ ਸੈਕਟਰ-39 ਦੀ ਅਨਾਜ ਮੰਡੀ ਵਿਖੇ ‘ਏਕ ਹਾਥ ਆਸ਼ਾ ਕਾ’ ਥੀਮ ਤਹਿਤ ਇੱਕ ਮੁਫ਼ਤ ਨਕਲੀ ਅੰਗ ਫਿਟਿੰਗ ਕੈਂਪ ਦਾ ਆਯੋਜਨ ਕੀਤਾ, ਜਿਸ ਵਿੱਚ ਲਗਭਗ 350 ਦਿਵਿਆਂਗ ਜਨਾਂ ਨੂੰ ਨਕਲੀ ਅੰਗ ਫਿੱਟ ਕੀਤੇ ਗਏ।
ਕੈਂਪ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਕੀਤਾ। ਮੌਕੇ ‘ਤੇ ਸੀਡਬਲਿਊਟੀ ਦੇ ਸੰਸਥਾਪਕ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਪ੍ਰਧਾਨ ਸੁਨੀਲ ਕਾਂਸਲ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਚੰਡੀਗੜ੍ਹ ਅਤੇ ਇਸਦੇ ਆਲੇ-ਦੁਆਲੇ ਦੇ ਖੇਤਰਾਂ ਤੋਂ ਇਲਾਵਾ ਦੂਰ-ਦੁਰਾਡੇ ਤੋਂ ਵੀ ਲੋਕ ਵੀ ਕੈਂਪ ਦਾ ਲਾਭ ਲੈਣ ਲਈ ਪਹੁੰਚੇ।
ਜਿਕਰਯੋਗ ਹੈ ਕਿ ਇਸ ਫ੍ਰੀ ਪ੍ਰੋਸਥੈਟਿਕ ਅੰਗ ਕੈਂਪ ਦੌਰਾਨ ਲਗਭਗ 200 ਦਿਵਿਆਂਗ ਜਨਾਂ ਨੂੰ ਨਕਲੀ ਬਾਹਾਂ ਮੁਫਤ ਅਤੇ 150 ਤੋਂ ਵੱਧ ਦਿਵਿਆਂਗ ਜਨਾਂ ਨੂੰ ਨਕਲੀ ਲੱਤਾਂ ਫਿੱਟ ਕੀਤੀਆਂ ਗਈਆਂ। ਕੈਂਪ ਦੌਰਾਨ ਫਿੱਟ ਕੀਤੇ ਗਏ ਹੱਥ ਅਮਰੀਕਾ ਸਥਿਤ ਐਲਨ ਮੀਡੋਜ਼ ਪ੍ਰੋਸਥੈਟਿਕ ਹੈਂਡ ਫਾਊਂਡੇਸ਼ਨ ਦੁਆਰਾ ਪ੍ਰਦਾਨ ਕੀਤੇ ਗਏ ਸਨ। ਇੱਕ ਹੱਥ ਦੀ ਕੀਮਤ ਲਗਭਗ 20,000 ਰੁਪਏ ਹੈ ਅਤੇ ਇਹਨਾਂ ਨਕਲੀ ਹੱਥਾਂ ਦਾ ਭਾਰ ਸਿਰਫ 450 ਗ੍ਰਾਮ ਹੈ। ਉੱਥੇ ਹੀ ਦੂਜੇ ਪਾਸੇ ਨਕਲੀ ਲੱਤਾਂ ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸਮਿਤੀ (ਜੈਪੁਰ ਫੁੱਟ) ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸਨ ਅਤੇ ਹਰੇਕ ਲੱਤ ਦੀ ਕੀਮਤ ਲਗਭਗ 10,000 ਰੁਪਏ ਅਤੇ ਵਜ਼ਨ 1.5 ਕਿਲੋਗ੍ਰਾਮ ਤੱਕ ਹੈ।
CWT ਦੇ ਸੰਸਥਾਪਕ ਸਤਨਾਮ ਸਿੰਘ ਸੰਧੂ ਨੇ ਕਿਹਾ, “ਅਸੀਂ ਕੈਂਪ ਲਈ ਇੰਨਾ ਵੱਡਾ ਹੁੰਗਾਰਾ ਦੇਖ ਕੇ ਖੁਸ਼ ਹਾਂ, ਇਹ ਸਾਨੂੰ ਹੋਰ ਲੋਕਾਂ ਦੀ ਸੇਵਾ ਕਰਨ ਦੇ ਯੋਗ ਬਣਾਵੇਗਾ। 'ਏਕ ਹੱਥ ਆਸ਼ਾ ਕਾ' ਦਾ ਉਦੇਸ਼ ਦਿਵਆਂਗ ਜਨਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣਾ ਹੈ। ਇਹ ਲੋਕ ਚੰਡੀਗੜ੍ਹ ਤੋਂ ਹੀ ਨਹੀਂ ਸਗੋਂ ਦੂਰ-ਦੁਰਾਡੇ ਤੋਂ ਇੱਥੇ ਆਏ ਹਨ ਅਤੇ ਸਾਡਾ ਕੈਂਪ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕਰ ਰਿਹਾ ਹੈ। ਅਸੀਂ ਉਨ੍ਹਾਂ ਦੀ ਆਤਮ-ਨਿਰਭਰ ਬਣਨ ਅਤੇ ਸਾਧਾਰਨ ਜੀਵਨ ਜਿਉਣ ਵਿੱਚ ਮਦਦ ਕਰ ਰਹੇ ਹਾਂ।”
ਇਸ ਮੌਕੇ ਗੱਲ ਕਰਦਿਆਂ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਪ੍ਰਧਾਨ ਸੁਨੀਲ ਕਾਂਸਲ ਨੇ ਕਿਹਾ,”ਇਹ ਇੱਕ ਨਵੀਨਤਮ ਤਕਨੀਕ ਹੈ, ਹੱਥ ਮਸ਼ੀਨੀ ਤੌਰ 'ਤੇ ਸੰਚਾਲਿਤ ਹੁੰਦੇ ਹਨ ਅਤੇ ਮਰੀਜ਼ ਆਸਾਨੀ ਨਾਲ ਰੁਟੀਨ ਦੇ ਕੰਮ ਕਰ ਸਕਦਾ ਹੈ। ਸਾਡੇ ਕੋਲ ਇੱਥੇ ਮਾਹਿਰ ਹਨ ਜੋ ਮਰੀਜ਼ਾਂ ਨੂੰ ਨਕਲੀ ਅੰਗ ਫਿੱਟ ਕਰ ਰਹੇ ਹਨ। ਇਸ ਦਾ ਲਾਭ ਲੈਣ ਲਈ ਦੂਰ-ਦੁਰਾਡੇ ਤੋਂ ਲੋਕ ਇੱਥੇ ਆ ਰਹੇ ਹਨ। ਸਾਡੇ ਕੈਂਪ ਵਿੱਚ ਇੱਕ ਮਰੀਜ਼ ਜਿਸ ਨੂੰ ਨਕਲੀ ਪੈਰ ਫਿੱਟ ਕੀਤਾ ਗਿਆ ਸੀ, ਆਪਣੇ ਸਾਇਕਲ 'ਤੇ ਸਵਾਰ ਹੋ ਕੇ ਇੱਥੋਂ ਵਾਪਸ ਗਿਆ।”
ਕੈਂਪ ਵਿੱਚ ਰੋਟਰੀ ਕਲੱਬ ਦੇ ਹੋਰ ਮੈਂਬਰ ਅਸ਼ੀਸ਼ ਮਿੱਢਾ, ਵਿਭੂ ਭਟਨਾਗਰ ਸੈਕਟਰੀ ਅਤੇ ਆਰ.ਐਸ.ਚੀਮਾ ਜੋ ਕਿ ਪ੍ਰੋਜੈਕਟ ਡਾਇਰੈਕਟਰ ਹਨ, ਹਾਜ਼ਰ ਸਨ।
ਕੈਂਪ ਵਿੱਚ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ, ਜਿਸਨੇ 2017 ਵਿੱਚ ਇੱਕ ਸੜਕ ਹਾਦਸੇ ਵਿੱਚ ਆਪਣਾ ਹੱਥ ਗੁਆ ਦਿੱਤਾ ਸੀ, ਨੂੰ ਵੀ ਨਕਲੀ ਹੱਥ ਫਿੱਟ ਕੀਤਾ ਗਿਆ। ਇਸਤੇ ਆਪਣੀ ਖੁਸ਼ੀ ਜਾਹਰ ਕਰਦਿਆਂ ਜਸਪ੍ਰੀਤ ਨੇ ਕਿਹਾ,” ਮੇਰਾ ਸੁਪਨਾ ਫੌਜ 'ਚ ਜਾਣ ਦਾ ਸੀ, ਪਰ ਇਸ ਹਾਦਸੇ ਕਾਰਨ ਮੇਰਾ ਇਹ ਸੁਪਨਾ ਅਧੂਰਾ ਰਹਿ ਗਿਆ ਅਤੇ ਨਾਲ ਹੀ ਮੈਂ ਆਪਣੇ ਛੋਟੇ-ਮੋਟੇ ਕੰਮਾਂ ਲਈ ਲੋਕਾਂ 'ਤੇ ਨਿਰਭਰ ਹੋ ਗਿਆ। ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸੋਚ ਕੇ ਮੈਨੂੰ ਤਣਾਅ ਹੋ ਗਿਆ ਹੈ। ਉਸਨੇ ਕਿਹਾ,” ਮੈਨੂੰ ਹੁਣ ਸਮਾਜ ਵਿੱਚ ਹੀਣ ਭਾਵਨਾ ਨਾਲ ਦੇਖਿਆ ਜਾਂਦਾ ਹੈ ਅਤੇ ਲੋਕ ਮੇਰੇ 'ਤੇ ਤਰਸ ਮਹਿਸੂਸ ਕਰਦੇ ਹਨ ਜੋ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈ। ਅੱਜ ਇਸ ਕੈਂਪ ਵਿੱਚ ਮੈਂ ਆਪਣਾ ਨਕਲੀ ਹੱਥ ਮੁਫ਼ਤ ਵਿੱਚ ਫਿੱਟ ਕਰਵਾਇਆ ਜੋ ਕਿ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਬਹੁਤ ਮਹਿੰਗਾ ਹੈ। ਮੈਂ ਚੰਡੀਗੜ੍ਹ ਵੈਲਫੇਅਰ ਟਰੱਸਟ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਨ੍ਹਾਂ ਦੇ ਜ਼ਰੀਏ ਮੇਰੀ ਜ਼ਿੰਦਗੀ ਬਦਲ ਰਹੀ ਹੈ। ਹੁਣ ਮੈਂ ਵੀ ਆਮ ਲੋਕਾਂ ਵਾਂਗ ਆਤਮ ਨਿਰਭਰ ਬਣ ਸਕਾਂਗਾ।”
ਜਸਪ੍ਰੀਤ ਦੀ ਮਾਂ ਗੁਰਪ੍ਰੀਤ ਕੌਰ ਨੇ ਦੱਸਿਆ, "2017 ਵਿੱਚ ਇੱਕ ਸੜਕ ਹਾਦਸੇ ਨੇ ਮੇਰੇ ਬੱਚੇ ਦੀ ਜ਼ਿੰਦਗੀ ਬਦਲ ਦਿੱਤੀ। ਉਸ ਹਾਦਸੇ ਵਿੱਚ ਉਸ ਨੇ ਆਪਣਾ ਇੱਕ ਹੱਥ ਗੁਆ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੁੱਖ ਦੀ ਘੜੀ ਵਿੱਚ ਸਾਡੇ ਰਿਸ਼ਤੇਦਾਰ ਅਤੇ ਉਸ ਦੇ ਦੋਸਤਾਂ ਨੇ ਵੀ ਸਾਨੂੰ ਛੱਡ ਦਿੱਤਾ ਸੀ ਜਿਸ ਕਾਰਨ ਅਸੀਂ ਸਾਰੇ ਤਣਾਅ ਵਿੱਚ ਹਾਂ।ਇਹ ਮੈਗਾ ਹੈਲਥ ਕੈਂਪ ਸਾਡੇ ਲਈ ਵਰਦਾਨ ਸਾਬਤ ਹੋਇਆ ਹੈ।ਅੱਜ ਅਸੀਂ ਇੱਥੇ ਆਪਣੇ ਬੇਟੇ ਨੂੰ ਨਕਲੀ ਹੱਥ ਫਿੱਟ ਕਰਵਾਇਆ ਹੈ। ਹੁਣ ਸਾਡਾ ਪੁੱਤਰ ਖੁਸ਼ਹਾਲ ਜੀਵਨ ਬਤੀਤ ਕਰ ਸਕੇਗਾ। ਇਸ ਦੇ ਲਈ ਅਸੀਂ ਚੰਡੀਗੜ੍ਹ ਵੈਲਫੇਅਰ ਟਰੱਸਟ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।"
ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਫਦੀਰਾਬਾਦ ਦੇ ਗੁਰਦੁਆਰੇ ਵਿੱਚ ਸੇਵਾ ਕਰਦੇ ਹਨ। ਕੁਝ ਸਮਾਂ ਪਹਿਲਾਂ ਕਿਸੇ ਕਾਰਨ ਉਹਨਾਂ ਦੀ ਲੱਤ ਕੱਟਣੀ ਪਈ, ਜਿਸ ਕਾਰਨ ਉਹਨਾਂ ਨੂੰ ਕਾਫੀ ਪ੍ਰੇਸ਼ਾਨੀ ਰਹੀ। ਉਹਨਾਂ ਦੱਸਿਆ ਕਿ ਉਹ ਆਪਣੇ ਆਮ ਰੁਟੀਨ ਦੇ ਕੰਮ ਵੀ ਨਹੀਂ ਕਰ ਪਾ ਰਹੇ ਸਨ। ਹਰ ਕੰਮ ਲਈ ਉਹਨਾਂ ਨੂੰ ਦੂਜਿਆਂ 'ਤੇ ਨਿਰਭਰ ਹੋਣਾ ਪੈਂਦੈ ਹੈ, ਹਰ ਦਿਨ ਕਿਸੇ ਜੰਗ ਤੋਂ ਘੱਟ ਨਹੀਂ ਹੈ। ਨਕਲੀ ਅੰਗ ਮਹਿੰਗੇ ਹੋਣ ਕਰਕੇ ਮੈਂ ਕਦੇ ਲਗਵਾਉਣ ਬਾਰੇ ਨਹੀਂ ਸੋਚਿਆ। ਉਹਨਾਂ ਕਿਹਾ, “ਚੰਡੀਗੜ੍ਹ ਵੈਲਫੇਅਰ ਟਰੱਸਟ ਵੱਲੋਂ ਲਗਾਏ ਗਏ ਇਸ ਕੈਂਪ ਨੇ ਮੈਨੂੰ ਉਮੀਦ ਦੀ ਕਿਰਨ ਦਿੱਤੀ, ਜਿੱਥੇ ਮੈਂ ਰਜਿਸਟ੍ਰੇਸ਼ਨ ਕਰਵਾਈ ਅਤੇ ਆਪਣੀ ਨਕਲੀ ਲੱਤ ਫਿੱਟ ਕਰਵਾਈ। ਹੁਣ ਮੈਨੂੰ ਖੁਸ਼ੀ ਹੈ ਕਿ ਮੈਂ ਇੱਕ ਵਾਰ ਫਿਰ ਤੋਂ ਤੁਰ ਕੇ ਹੋਰ ਲੋਕਾਂ ਵਾਂਗ ਆਮ ਜੀਵਨ ਬਤੀਤ ਕਰ ਸਕਾਂਗਾ। ਇਸ ਕੈਂਪ ਵਿੱਚ ਆ ਕੇ ਨਾ ਸਿਰਫ਼ ਮੈਂਨੂੰ ਸਗੋਂ ਮੇਰੇ ਵਰਗੇ ਕਿੰਨੇ ਹੀ ਪੀੜਤਾਂ ਨੂੰ ਆਪਣੀਆਂ ਸਮੱਸਿਆਵਾਂ ਦਾ ਹੱਲ ਮਿਲਿਆ ਹੈ।“