ਬਾਬਾ ਫਰੀਦ ਬਾਸਕਿਟਬਾਲ ਟੂਰਨਾਮੈਂਟ ‘ਚ ਜੈਨ ਯੂਨੀਵਰਸਿਟੀ ਰਹੀ ਜੇਤੂ
ਅਤੇ ਐਲ.ਪੀ.ਯੂ ਉੱਪ-ਜੇਤੂ
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੇਤੂ ਟੀਮਾਂ ਨੂੰ ਕੀਤਾ ਸਨਮਾਨਿਤ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ , 24 ਸਤੰਬਰ 2023 : ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ 28ਵੇਂ ਬਾਬਾ ਫਰੀਦ ਬਾਸਕਿਟਬਾਲ ਗੋਲਡ ਕੱਪ ਟੂਰਨਾਮੈਂਟ ‘ਚ ਅੰਤਿਮ ਦਿਨ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਵੱਜੋਂ ਪਹੁੰਚੇ ਖੇਡ ਮੰਤਰੀ,ਪੰਜਾਬ ਸ.ਗੁਰਮੀਤ ਸਿੰਘ ਮੀਤ ਹੇਅਰ ਦਾ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਐਮ.ਐਲ.ਏ ਹਲਕਾ ਫਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ,ਸ.ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ,ਕਲੱਬ ਦੇ ਸਰਪ੍ਰਸਤ ਸਾਬਕਾ ਡੀ.ਆਈ.ਜੀ ਸ.ਜਗੀਰ ਸਿੰਘ ਸਰਾਂ,ਐਡਵੋਕੇਟ ਮਹੀਪਇੰਦਰ ਸਿੰਘ ਸੇਖੋਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਖੇਡ ਮੰਤਰੀ,ਪੰਜਾਬ ਗੁਰਮੀਤ ਸਿੰਘ ਮੀਤ
ਹੇਅਰ,ਵਿਧਾਇਕ ਸ.ਗੁਰਦਿੱਤ ਸਿੰਘ ਸੇਖੋਂ,ਚੇਅਰਮੈਨ ਗੁਰਤੇਜ ਸਿੰਘ ਖੋਸਾ,ਰਮਨਦੀਪ ਸਿੰਘ ਮੁਮਾਰਾ ਅਤੇ ਅਰਸ਼ ਉਮਰੀਵਾਲਾ ਨੇ ਫਾਈਨਲ ਮੁਕਾਬਲੇ ‘ਚ ਪਹੁੰਚੀਆਂ ਟੀਮਾਂ ਨਾਲ ਜਾਣ-ਪਹਿਚਾਣ ਕੀਤੀ ਅਤੇ ਫਾਈਨਲ ਮੈਚ ਦਾ ਆਨੰਦ ਮਾਣਿਆਂ।ਉਨ੍ਹਾਂ ਬਾਬਾ ਫਰੀਦ ਬਾਸਕਿਟਬਾਲ ਕਲੱਬ ਵੱਲੋਂ ਸ਼ਾਨਦਾਰ ਢੰਗ ਨਾਲ ਆਯੋਜਿਤ ਕਰਵਾਏ ਆਲ ਇੰਡੀਆਂ ਗੋਲਡ ਕੱਪ ਟੂਰਨਾਮੈਂਟ ਲਈ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਮੁਬਾਰਕਬਾਦ ਦਿੱਤੀ।ਕਲੱਬ ਦੇ ਪ੍ਰਧਾਨ ਡਾ.ਮਨਜੀਤ ਸਿੰਘ ਢਿੱਲੋਂ ਡਾਇਰੈਕਟਰ ਬਾਬਾ ਫਰੀਦ ਨਰਸਿੰਗ ਕਾਲਜ ਕੋਟਕਪੂਰਾ ਅਤੇ ਕਲੱਬ ਦੇ ਚੇਅਰਮੈਨ ਹਰਪਾਲ ਸਿੰਘ ਪਾਲੀ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਦੇਸ਼ ਦੀਆਂ 8 ਚੋਟੀ ਦੀਆਂ ਬਾਸਕਿਟਬਾਲ ਟੀਮਾਂ ਹਿੱਸਾ ਲੈਣ ਪਹੁੰਚੀਆਂ ਸਨ, ਕਲੱਬ ਵੱਲੋਂ ਟੀਮਾਂ ਦੇ ਰਹਿਣ-ਸਹਿਣ, ਰਿਫੈਰਸ਼ਮੈਂਟ ਅਤੇ ਖਾਣੇ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ ਸੀ ਉਨ੍ਹਾਂ ਟੂਰਨਾਮੈਂਟ ‘ਚ ਸਹਿਯੋਗ ਦੇਣ ਲਈ ਸਾਰਿਆਂ ਦਾ ਧੰਨਵਾਦ ਵੀ ਕੀਤਾ,ਇਨਮਾ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਖੇਡ ਮੰਤਰੀ,ਪੰਜਾਬ ਸ.ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਕਰ ਕਮਲਾ ਨਾਲ ਟੂਰਨਾਮੈਂਟ ਦੀ ਜੇਤੂ ਰਹੀ ਜੈਨ ਯੂਨੀਵਰਸਿਟੀ ਬੰਗਲੌਰ ਅਤੇ ਉੱਪ-ਜੇਤ ਰਹੀ ਐਲ.ਪੀ.ਯੂ ਜਲੰਧਰ ਦੀ ਟੀਮ ਨੂੰ ਨਗਦ ਇਨਾਮ ਅਤੇ ਸ਼ਾਨਦਾਰ ਟਰਾਫੀ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਵਿਸ਼ੇਸ਼ ਮਹਿਮਾਨ ਸ.ਗੁਰਦਿਆਲ ਸਿੰਘ ਪ੍ਰਧਾਨ ਨਰਸਿੰਗ ਐਸੋਸੀਏਸ਼ਨ ਪੰਜਾਬ,ਚੇਅਰਮੈਨ ਪੁਨੀਤਇੰਦਰ ਬਾਵਾ,ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ,ਜ਼ਿਲ੍ਹਾ ਖੇਡ ਅਫਸਰ ਬਲਜਿੰਦਰ ਸਿੰਘ,ਗੁਰਜੰਟ ਸਿੰਘ ਚੀਮਾ,ਮਨਜਿੰਦਰ ਸਿੰਘ ਸੇਖੋਂ,ਹਰਪ੍ਰੀਤ ਸਿੰਘ ਔਲਖ,ਸਵਰਨਜੀਤ ਸਿੰਘ ਸੇਖੋਂ,ਧਰਮਜੀਤ ਸਿੰਘ ਧੰਮੀ,ਮਦਨ ਲਾਲ, ਕੋਚ ਜਸਪਾਲ ਸਿੰਘ ਗਾਂਧੀ,ਪਰਮਜੀਤ ਸਿੰਘ ਘੋਲੂ,ਕੋਚ ਵਰਿੰਦਰ ਵਿੰਕਲ,ਜੋਰਡਨ,ਹਰਮਿੰਦਰ ਸਿੰਘ ਔਲਖ,ਡਾ.ਪ੍ਰਭਦੀਪ ਸਿੰਘ ਚਾਵਲਾ,ਸੇਵਾ ਮੁਕਤ ਬੀ.ਪੀ.ਈ.ਓ ਅਮਰਜੀਤ ਸਿੰਘ,ਸੁਖਵੰਤ ਸਿੰਘ ਪੱਕਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ,ਸ਼ਹਿਰੀ ਪ੍ਰਧਾਨ ਰਜੇਸ਼ ਸ਼ਰਮਾ,ਜਗਤਾਰ ਸਿੰਘ ਨੰਗਲ,ਪ੍ਰੋ.ਗੁਰਸੇਵਕ ਸਿੰਘ,ਬਾਬਾ ਜਸਪਾਲ ਸਿੰਘ,ਡਾ.ਜਗਜੀਤ ਸਿੰਘ,ਯਾਦਵਿੰਦਰ ਸਿੰਘ,ਉੱਤਮ ਸਿੰਘ ਡੋਡ,ਗੁਰਸੇਵਕ ਸਿੰਘ ਬੁੱਟਰ ਅਤੇ ਭਾਰੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਲੰਟੀਅਰ ਹਾਜਰ ਸਨ।ਟੂਰਨਾਮੈਂਟ ਵਿੱਚ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਬਤੌਰ ਸਟੇਜ ਸਕੱਤਰ ਦੀ ਜਿੰਮੇਵਾਰੀ ਬਾਖੂਬੀ ਨਿਭਾਈ।
ਜੇਤੂ ਟੀਮਾਂ ਨੂੰ ਸਨਮਾਨਿਤ ਕਰਦੇ ਹੋਏ ਖੇਡ ਮੰਤਰੀ,ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਅਤੇ ਐਮ.ਐਲ.ਏ ਸ.ਗੁਰਦਿੱਤ ਸਿੰਘ ਸੇਖੋਂ।