ਸ੍ਰੀ ਸਨਾਤਨ ਜਾਗਰਣ ਮੰਚ ਨੇ ਮਨਾਈ ਸ੍ਰੀ ਰਾਧਾ ਅਸ਼ਟਮੀ
ਰੋਹਿਤ ਗੁਪਤਾ
ਗੁਰਦਾਸਪੁਰ , 24 ਸਤੰਬਰ 2023 : ਐਚਆਰਏ ਲੋਟਸ ਸਕੂਲ ਬਹਿਰਾਮਪੁਰ ਰੋਡ ਵਿਖੇ ਸ਼੍ਰੀ ਸਨਾਤਨ ਜਾਗਰਣ ਮੰਚ ਗੁਰਦਾਸਪੁਰ ਵੱਲੋਂ ਸ੍ਰੀ ਰਾਧਾ ਅਸ਼ਟਮੀ ਨਾਲ ਸਬੰਧਿਤ ਧਾਰਮਿਕ ਸਮਾਗਮ ਕਰਵਾਇਆ ਗਿਆ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼੍ਰੀ ਭਰਤ ਦਾਸ ਜੀ ਨੇ ਆਪਣੇ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਤੋਂ ਇਲਾਵਾ ਨਿਕੂੰਜ ਮੋਹਨ ਅਤੇ ਰਵੀ ਮਹਾਜਨ ਨੇ ਵੀ ਆਪਣੇ ਭਜਨਾਂ ਨਾਲ ਸਮਾਗਮ ਵਿੱਚ ਧਾਰਮਿਕ ਮਾਹੌਲ ਬਣਾਈ ਰੱਖਿਆ। ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰਦਾਰ ਵਰਿਆਮ ਸਿੰਘ ਪਿੰਡ ਹਯਾਤ ਨਗਰ ਨੇ ਸੰਗਤਾਂ ਨੂੰ ਸਨਾਤਨ ਧਰਮ ਨਾਲ ਜੋੜਨ ਲਈ ਆਪਣੇ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ।
ਪ੍ਰਧਾਨ ਪਵਨ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਸਨਾਤਨ ਜਾਗਰਣ ਮੰਚ ਦੀ ਟੀਮ ਦਾ ਉਦੇਸ਼ ਸਾਡੇ ਬੱਚਿਆਂ ਨੂੰ ਸਨਾਤਨ ਧਰਮ ਨਾਲ ਜੋੜਨਾ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਪ੍ਰੋਗਰਾਮ ਵਿੱਚ ਸ਼ਹਿਰ ਵਾਸੀਆਂ ਦੇ ਵੱਡੀ ਗਿਣਤੀ ਵਿਚ ਪਹੁੰਚਣ 'ਤੇ ਪ੍ਰਧਾਨ ਪਵਨ ਸ਼ਰਮਾ ਨੇ ਸੰਗਤ ਦਾ ਧੰਨਵਾਦ ਕੀਤਾ।
ਇਸ ਪ੍ਰੋਗਰਾਮ ਵਿੱਚ ਸਾਡਾ ਪੰਜਾਬ ਫੈਡਰੇਸ਼ਨ ਪ੍ਰਧਾਨ ਸਰਦਾਰ ਇੰਦਰਪਾਲ ਅਤੇ ਸ਼੍ਰੀ ਹੀਰਾਮਣੀ ਦੇ ਪਰਿਵਾਰ ਨੇ ਵੀ ਸ਼ਿਰਕਤ ਕੀਤੀ। ਸਮਾਗਮ ਵਿੱਚ ਸ੍ਰੀ ਸਨਾਤਮ ਜਾਗਰਣ ਮੰਚ ਦੀ ਟੀਮ ਦਾ ਵਿਸਥਾਰ ਕਰਦੇ ਹੋਏ ਕਿਰਨ ਸ਼ਰਮਾ ਨੂੰ ਮਹਿਲਾ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਦੀਕਸ਼ਾ ਨੂੰ ਪ੍ਰੈਸ ਸਕੱਤਰ ਐਲਾਨਿਆ।
ਇਸ ਮੌਕੇ ਦਲਜੀਤ ਕੁਮਾਰ, ਮਨਦੀਪ ਸ਼ਰਮਾ ਰਿੰਕੂ,,ਅਜੀਤ ਕੁਮਾਰ,ਪਵਨ ,ਰਾਜੇਸ਼ ਅਬਰੋਲ,ਬਾਬਾ ਸੁਧੀਰ,ਅਜੇ ਸੂਰੀ ਆਦਿ ਵੀ ਹਾਜਰ ਸਨ।