ਚਨੌਲੀ ਬਸੀ ਸਕੂਲ ਵਿਖੇ ਚੱਲ ਰਹੀਆਂ 67ਵੀਆਂ ਜਿਲ੍ਹਾ ਪੱਧਰੀ ਵੇਟਲਿਫਟਿੰਗ ਅਤੇ ਪਾਵਰ ਲਿਫਟਿੰਗ ਮੁਕਾਬਲੇ ਸਮਾਪਤ
ਰਾਮ ਕੁਮਾਰ ਮੁਕਾਰੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਨੰਗਲ ਨੇ ਜੇਤੂ ਖਿਡਾਰੀਆਂ ਨੂੰ ਵੰਡੇ ਇਨਾਮ
ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਕੂਲ ਨੂੰ ਵੇਟਲਿਫਟਿੰਗ ਸੈਟ ਤੇ ਪਲੇਟਫਾਰਮ ਉਪਲੱਬਧ ਕਰਵਾਉਣ ਦਾ ਐਲਾਨ
ਪ੍ਰਮੋਦ ਭਾਰਤੀ
ਚਨੌਲੀ ਬਸੀ 24 ਸਤੰਬਰ ,2023
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਕੁਮਾਰ ਚੱਢਾ ਦੀ ਅਗਵਾਈ ਹੇਠ ਚੱਲ ਰਹੀਆਂ 67ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਅੰਤਰਗਤ ਚਾਰ ਰੋਜ਼ਾ ਜਿਲ੍ਹਾ ਪੱਧਰੀ ਵੇਟਲਿਫਟਿੰਗ ਅਤੇ ਪਾਵਰ ਲਿਫਟਿੰਗ ਮੁਕਾਬਲੇ ਬੀਤੀ ਦੇਰ ਸ਼ਾਮ ਸਮਾਪਤ ਹੋ ਗਏ। ਇਸ ਮੌਕੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਰਾਮ ਕੁਮਾਰ ਮੁਕਾਰੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਨੰਗਲ ਤੇ ਜਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਨੂੰ ਭੇਜਿਆ ਗਿਆ, ਇਸ ਮੌਕੇ ਉਹਨਾਂ ਦੇ ਨਾਲ ਭਜਨ ਲਾਲ ਸੋਢੀ ਪ੍ਰਧਾਨ ਜਿਲ੍ਹਾ ਬੀ ਸੀ ਸੈੱਲ ਰੂਪਨਗਰ ਵੀ ਹਾਜਰ ਸਨ।
ਚਨੌਲੀ ਬਸੀ ਸਕੂਲ ਪੁੱਜਣ ਤੇ ਪ੍ਰਿੰਸੀਪਲ ਤੇ ਖੇਡਾਂ ਦੇ ਕਨਵੀਨਰ ਸ਼ਰਨਜੀਤ ਕੌਰ, ਸਮੂਹ ਸਟਾਫ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਰਾਮ ਕੁਮਾਰ ਮੁਕਾਰੀ ਦਾ ਸਵਾਗਤ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਸ਼ਰਨਜੀਤ ਕੌਰ ਵੱਲੋਂ ਆਪਣੇ ਸਵਾਗਤੀ ਸੰਬੋਧਨ ਵਿਚ ਸਕੂਲ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ ਗਿਆ ਅਤੇ ਸਕੂਲ ਨੂੰ ਮੈਡੀਕਲ, ਨਾਲ ਮੈਡੀਕਲ ਅਤੇ ਕਾਮਰਸ ਗਰੁੱਪ ਦੇਣ ਸਮੇਤ ਹੋਰ ਮੰਗਾਂ ਵੀ ਰੱਖੀਆਂ।
ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਰਾਮ ਕੁਮਾਰ ਮੁਕਾਰੀ ਨੇ ਕਿਹਾ ਕਿ ਖੇਡਾਂ ਵਿਚ ਹਾਰ ਜਿੱਤ ਬਣੀ ਹੋਈ ਹੈ , ਸਾਨੂੰ ਆਪਣੀ ਹਾਰ ਤੋਂ ਘਬਰਾਉਣਾ ਨਹੀਂ ਚਾਹੀਦਾ ਬਲਕਿ ਅੱਗੇ ਨੂੰ ਜਿਆਦਾ ਮਿਹਨਤ ਕਰਕੇ ਮੈਦਾਨ ਵਿਚ ਉੱਤਰਨਾ ਚਾਹੀਦਾ ਹੈ। ਉਹਨਾਂ ਖਿਡਾਰੀਆਂ ਨੂੰ ਕਿਹਾ ਕਿ ਉਹ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਬਚਣ ਜੋ ਕਿ ਜਿੰਦਗੀ ਅਤੇ ਘਰ ਬਾਰ ਸਭ ਕੁਝ ਤਬਾਹ ਕਰ ਦਿੰਦੇ ਹਨ। ਪੰਜਾਬ ਸਰਕਾਰ ਵੱਲੋਂ ਵੀ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਨੂੰ ਕਿ ਪੰਜਾਬ ਦੇ ਵਸਨੀਕਾਂ ਵੱਲੋਂ ਚੰਗਾ ਹੁੰਗਾਰਾ ਦਿੱਤਾ ਗਿਆ ਹੈ।
ਇਸ ਮੌਕੇ ਰਾਮ ਕੁਮਾਰ ਮੁਕਾਰੀ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਨੂੰ ਨਵਾ ਵੇਟਲਿਫਟਿੰਗ ਸੈੱਟ, ਪਲੇਟਫਾਰਮ ਅਤੇ ਵੇਟਲਿਫਟਿੰਗ ਨਾਲ ਸਬੰਧਿਤ ਹੋਰ ਸਮਾਨ ਉਪਲਬਧ ਕਰਵਾਉਣ ਦਾ ਐਲਾਨ ਕੀਤਾ ਅਤੇ ਉਹਨਾਂ ਸਕੂਲ ਸਟਾਫ ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਭਰੋਸਾ ਦਿੱਤਾ ਕਿ ਸਕੂਲ ਵਿਚ ਮੈਡੀਕਲ , ਨਾਲ ਮੈਡੀਕਲ, ਕਾਮਰਸ ਗਰੁੱਪ ਦੇਣ ਦੀ ਮੰਗ ਬਾਰੇ ਉਹ ਸਿੱਖਿਆ ਮੰਤਰੀ ਜੀ ਨੂੰ ਜਾਣੂ ਕਰਵਾਉਣਗੇ।
ਇਸ ਤੋਂ ਬਾਅਦ ਰਾਮ ਕੁਮਾਰ ਮੁਕਾਰੀ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲਾਂ, ਟਰਾਫੀਆਂ ਦੀ ਵੰਡ ਅਤੇ ਮੁਕਾਬਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਸਮੂਹ ਖੇਡ ਅਧਿਕਾਰੀਆਂ, ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਯਾਦਗਾਰੀ ਚਿµਨ੍ਹ ਦੇ ਕੇ ਉਹਨਾਂ ਦਾ ਬਣਦਾ ਮਾਣ ਸਤਿਕਾਰ ਕੀਤਾ। ਇਸ ਮੌਕੇ ਪ੍ਰਿੰਸੀਪਲ, ਸਮੂਹ ਸਕੂਲ ਸਟਾਫ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਰਾਮ ਕੁਮਾਰ ਮੁਕਾਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਆਖਰੀ ਦਿਨ ਹੋਏ ਅੰਡਰ 17/19 ਸਾਲ ਲੜਕਿਆਂ ਦੇ ਪਾਵਰ ਲਿਫਟਿੰਗ ਮੁਕਾਬਲਿਆਂ ਦੇ ਨਤੀਜੇ ਜਾਰੀ ਕਰਦੇ ਹੋਏ ਉਪ ਕਨਵੀਨਰ ਲੈਕ. ਅਰਵਿੰਦਰ ਕੁਮਾਰ ਅਤੇ ਉਪ ਕਨਵੀਨਰ ਲੈਕ. ਬਲਜਿੰਦਰ ਰੀਹਲ ਨੇ ਦੱਸਿਆ ਕਿ ਅੰਡਰ 17 ਸਾਲ ਲੜਕਿਆਂ ਦੀ ਆਲ ਓਵਰ ਚੈਂਪੀਅਨਸ਼ਿਪ ਸਰਸਾ ਨੱਗਲ ਸਕੂਲ ਨੇ 40 ਅੰਕ ਪ੍ਰਾਪਤ ਕਰਕੇ ਜਿੱਤੀ, 37 ਅੰਕ ਲੈ ਕੇ ਕੀਰਤਪੁਰ ਸਾਹਿਬ ਸਕੂਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ 24 ਅੰਕ ਲੈ ਕੇ ਗਰਦਲਾ ਸਕੂਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਅੰਡਰ 19 ਸਾਲ ਦੀ ਆਲ ਓਵਰ ਚੈਂਪੀਅਨਸ਼ਿਪ 33 ਅੰਕ ਲੈ ਕੇ ਸਰਸਾ ਨੱਗਲ ਨੇ ਜਿੱਤੀ ਜਦਕਿ ਸੈਂਟ ਕਾਰਮਲ ਸਕੂਲ ਕਟਲੀ ਨੇ 24 ਅੰਕ ਲੈ ਕੇ ਦੂਸਰਾ ਸਥਾਨ ਅਤੇ ਚਨੌਲੀ ਬਸੀ ਸਕੂਲ ਨੇ 23 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਘੱਟ ਭਾਰ ਵਰਗ ਵਿਚ ਸਭ ਤੋਂ ਵੱਧ ਭਾਰ ਚੁੱਕਣ ਵਾਲੇ ਸੁਮੀਤ ਕੁਮਾਰ ਸੇਂਟ ਕਾਰਮਲ ਸਕੂਲ ਕਟਲੀ ਨੂੰ ਬੈਸਟ ਪਾਵਰ ਲਿਫਟਰ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।
ਉਪ ਕਨਵੀਨਰ ਨੇ ਦੱਸਿਆ ਕਿ ਜਿਨ੍ਹਾਂ ਖਿਡਾਰੀਆਂ ਦੀ ਅੰਤਰ ਜਿਲ੍ਹਾ ਮੁਕਾਬਲਿਆਂ ਦੀ ਚੋਣ ਕੀਤੀ ਗਈ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ- ਅੰਡਰ 17 ਸਾਲ ਲੜਕਿਆਂ ਦੇ 53 ਕਿਲੋ ਗਰਾਮ ਭਾਰ ਵਰਗ ਵਿਚ ਅਮਰਪ੍ਰੀਤ ਸਿੰਘ ਚਨੌਲੀ ਬਸੀ, 59 ਕਿਲੋ ਗਰਾਮ ਭਾਰ ਵਰਗ ਵਿਚ ਕ੍ਰਿਸ਼ਦੀਪ ਸਿੰਘ ਗਰਦਲੇ ਸਕੂਲ, 66 ਕਿਲੋ ਗਰਾਮ ਭਾਰ ਵਰਗ ਵਿਚ ਬਿੱਟੂ ਕੁਮਾਰ ਲੋਹਗੜ੍ਹ ਫਿੱਡੇ ਸਕੂਲ, 74 ਕਿਲੋ ਗਰਾਮ ਭਾਰ ਵਰਗ ਵਿਚ ਸੂਜਲ ਕੀਰਤਪੁਰ ਸਾਹਿਬ ਸਕੂਲ, 83 ਕਿਲੋ ਗਰਾਮ ਭਾਰ ਵਰਗ ਵਿਚ ਯੁਵਰਾਜ ਸਿੰਘ ਸਰਸਾ ਨੱਗਲ ਸਕੂਲ, 93 ਕਿਲੋ ਗਰਾਮ ਤੋਂ ਵੱਧ ਭਾਰ ਵਰਗ ਵਿਚ ਧਰਮਿੰਦਰ ਮੱਸੇਵਾਲ ਸਕੂਲ ਦੀ ਚੋਣ ਕੀਤੀ ਗਈ।
ਅੰਡਰ 19 ਸਾਲ ਉਮਰ ਵਰਗ ਦੇ 53 ਕਿਲੋ ਗਰਾਮ ਭਾਰ ਵਰਗ ਵਿਚ ਕਰਨ ਸਿੰਘ ਸਰਸਾ ਨੱਗਲ, 59 ਕਿਲੋ ਗਰਾਮ ਭਾਰ ਵਰਗ ਵਿਚ ਗੁਰਿੰਦਰ ਸਿੰਘ ਮੱਸੇਵਾਲ ਸਕੂਲ, 66 ਕਿਲੋ ਗਰਾਮ ਭਾਰ ਵਰਗ ਵਿਚ ਸੁਮੀਤ ਕੁਮਾਰ ਸੇਂਟ ਕਾਰਮਲ ਸਕੂਲ ਕਟਲੀ, 74ਕਿਲੋ ਗਰਾਮ ਭਾਰ ਵਰਗ ਵਿਚ ਜਸ਼ਨਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਸੇਂਟ ਕਾਰਮਲ ਸਕੂਲ ਕਟਲੀ, 83ਕਿਲੋ ਗਰਾਮ ਭਾਰ ਵਰਗ ਵਿਚ ਜਸ਼ਨਪ੍ਰੀਤ ਸਿੰਘ ਪੁੱਤਰ ਚਰਨਜੀਤ ਸਿੰਘ ਸੇਂਟ ਕਾਰਮਲ ਸਕੂਲ ਕਟਲੀ, 120 ਕਿਲੋ ਗਰਾਮ ਭਾਰ ਵਰਗ ਵਿਚ ਹਰਸ਼ਪ੍ਰੀਤ ਸਿੰਘ ਕੀਰਤਪੁਰ ਸਾਹਿਬ ਸਕੂਲ ਦੀ ਚੋਣ ਕੀਤੀ ਗਈ।
ਇਸ ਮੌਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਸਰਪੰਚ ਭੁਪਿੰਦਰ ਸਿੰਘ ਚਨੌਲੀ, ਡਾ.ਕਮਲਜੀਤ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਧੰਨਾ, ਆਪ ਆਗੂ ਜਸਵੰਤ ਸਿੰਘ ਬੱਲਾ, ਮੱਖਣ ਸਿੰਘ ਜਗੀਰਦਾਰ, ਸੰਜੀਵ ਘਈ, ਹਰਪ੍ਰੀਤ ਸਿੰਘ, ਦਲਜੀਤ ਕੌਰ ਡੀ.ਪੀ.ਈ,ਸਰਬਜੀਤ ਕੌਰ ਪੀ.ਟੀ.ਆਈ, ਕੁਲਵਿੰਦਰ ਸਿੰਘ ਪੀ.ਟੀ.ਆਈ, ਨਵਦੀਪ ਸਿੰਘ, ਵਿਜੈ ਕੁਮਾਰ ਅਤੇ ਅਮਨ ਕੁਮਾਰ ਅਤੇ ਲੈਕ ਸਸੀ ਬਾਲਾ, ਲੈਕ. ਹਰਨੇਕ ਸਿੰਘ, ਬਲਜਿੰਦਰ ਕੌਰ, ਇੰਦਰ ਦੇਵ, ਮਾ. ਪਵਨ ਕੁਮਾਰ, ਬਲਰਾਮ ਕੁਮਾਰ,ਅਸਵਨੀ ਕੁਮਾਰ, ਗੁਰਚਰਨ ਸਿੰਘ, ਇੰਦਰਜੀਤ ਸਿੰਘ, ਤਲਵਿੰਦਰ ਸਿੰਘ, ਸਤਵੰਤ ਕੌਰ, ਇੰਦੂ ਸ਼ਰਮਾ, ਰਾਜਵਿੰਦਰ ਕੌਰ, ਹਰਪ੍ਰੀਤ ਸਿੰਘ ਸੇਵਾਦਾਰ, ਦਿਕਸ਼ਾ ਸੈਣੀ ਆਦਿ ਹਾਜਰ ਸਨ।