ਬਲਤੇਜ ਪੰਨੂ ਦੀ ਕਾਰ ਨੂੰ ਮਾਰੀ ਟਰੱਕ ਨੇ ਟੱਕਰ, ਵਾਲ-ਵਾਲ ਬਚੇ
ਪਟਿਆਲਾ, 25 ਸਤੰਬਰ 2023-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ ਵਾਲ-ਵਾਲ ਬਚ ਗਏ। ਸਵੇਰੇ ਉਸ ਦੀ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ।
ਹਾਲਾਂਕਿ, ਇਹ ਖੁਸ਼ਕਿਸਮਤੀ ਰਹੀ ਕਿ ਟੱਕਰ ਤੋਂ ਬਾਅਦ ਕਾਰ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਪੰਨੂੰ ਨਿਊ ਅਫਸਰ ਕਲੋਨੀ ਸਥਿਤ ਆਪਣੇ ਘਰ ਚਲਾ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਬਲਤੇਜ ਪੰਨੂ ਵੱਲੋਂ ਅਜੇ ਤੱਕ ਪੁਲੀਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।