ਮੂਸੇਵਾਲਾ ਕਤਲ ਕਾਂਡ! ਜੇਲ੍ਹ 'ਚ ਬੰਦ ਮੁਲਜ਼ਮ ਕੋਲੋਂ ਮੋਬਾਈਲ ਬਰਾਮਦ
ਬਲਜੀਤ ਸਿੰਘ
ਤਰਨਤਾਰਨ, 25 ਸਤੰਬਰ 2023- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਮਾਮਲੇ ਵਿਚ ਕਥਿਤ ਤੌਰ ਤੇ ਸ਼ੂਟਰਾਂ ਨੂੰ ਗੱਡੀ ਮੁਹੱਈਆ ਕਰਵਾਉਣ ਵਾਲੇ ਅਰਸ਼ਦ ਖਾਨ ਪੁੱਤਰ ਰਜੀਕ ਖਾਨ ਜੋ ਕਿ ਗੋਇੰਦਵਾਲ ਸਾਹਿਬ ਦੇ ਵਿੱਚ ਬੰਦ ਹੈ, ਉਸਦੇ ਕੋਲੋਂ ਇੱਕ ਸੱਚ ਸਕਰੀਨ ਫੋਨ ਬਰਾਮਦ ਹੋਇਆ ਹੈ। ਜਿਸ ਤੋਂ ਬਾਅਦ ਖਾਣਾ ਗੋਇੰਦਵਾਲ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।