ਭਗਵੰਤ ਮਾਨ ਦਾ ਮਨਪ੍ਰੀਤ ਬਾਦਲ ਤੇ ਸ਼ਬਦੀਂ ਹਮਲਾ, ਕਿਹਾ- ਹੁਣ ਗ੍ਰਿਫਤਾਰੀ ਤੋਂ ਡਰ ਕਿਉਂ?
ਚੰਡੀਗੜ੍ਹ, 25 ਸਤੰਬਰ 2023- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਸ਼ਬਦੀਂ ਹਮਲਾ ਕੀਤਾ ਹੈ। ਉਨ੍ਹਾਂ ਨੇ ਬਾਦਲ ਤੇ ਵਿਅੰਗ ਕੱਸਦੇ ਹੋਏ, ਟਵੀਟ ਕੀਤਾ ਕਿ- ਖੁਦ ਹੀ ਕਹਿਤੇ ਥੇ ਕਰਲੋ ਜੋ ਕਰਨਾ ਹੈ ਹਮ ਇੰਤਜ਼ਾਰ ਕਰੇਂਗੇ..ਖੁਦ ਹੀ ਕਹਿਤੇ ਹੈਂ ਕਿ ਹਮੇਂ ਡਰ ਹੈ ਕਿ ਗ੍ਰਿਫ਼ਤਾਰ ਕਰੇਂਗੇ…ਸੱਚ ਬੋਲਣਾ ਤੇ ਸੱਚ ਤੇ ਰਹਿਣਾ ਬਹੁਤ ਔਖਾ ਹੁੰਦੈ।
ਇਥੇ ਜਿਕਰਯੋਗ ਹੈ ਕਿ, ਵਿਜੀਲੈਂਸ ਵਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ, ਪੀਸੀਐਸ ਅਫ਼ਸਰ ਸਮੇਤ 6 ਲੋਕਾਂ ਖਿਲਾਫ਼ ਦਰਜ ਕੀਤੇ ਗਏ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ ਅਤੇ ਉਕਤ ਮਾਮਲੇ ਵਿਚ ਹੁਣ ਤੱਕ ਤਿੰਨ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਹਨ। ਮਨਪ੍ਰੀਤ ਬਾਦਲ ਗ੍ਰਿਫਤਾਰੀ ਤੋਂ ਬਚਣ ਵਾਸਤੇ ਅਗਾਊਂ ਜ਼ਮਾਨਤ ਲਈ ਅਦਾਲਤ ਪੁੱਜ ਗਏ ਹਨ, ਜਿਸ ਦੀ ਸੁਣਵਾਈ 26 ਸਤੰਬਰ ਨੂੰ ਹੋਣੀ ਹੈ।