← ਪਿਛੇ ਪਰਤੋ
ਸ੍ਰੀ ਕਾਲੀ ਦੇਵੀ ਮੰਦਰ ਦੇ ਬਾਹਰ ਭਾਰੀ ਗਿਣਤੀ 'ਚ ਪੁਲਿਸ ਤੈਨਾਤ
ਜਗਤਾਰ ਸਿੰਘ
ਪਟਿਆਲਾ 25 ਸਤੰਬਰ 2023: ਵਿਸ਼ਵ ਪ੍ਰਸਿੱਧ ਇਤਿਹਾਸਿਕ ਸ੍ਰੀ ਕਾਲੀ ਮਾਤਾ ਮੰਦਰ ਕੰਪਲੈਕਸ ਦੇ ਬਾਹਰ ਫੁੱਟਪਾਥ 'ਤੇ ਲਗਾਈਆਂ ਰੇਹੜੀਆਂ ਤੇ ਫੜੀਆਂ ਨੂੰ ਬੀਤੇ ਅੱਧੀ ਰਾਤ ਨੂੰ ਨਗਰ ਨਿਗਮ ਵੱਲੋਂ ਚੁਕਵਾ ਦਿੱਤਾ ਸੀ। ਜਿਸਦੇ ਵਿਰੋਧ 'ਚ ਇਨ੍ਹਾਂ ਰੇਹੜੀ-ਫੜੀ ਵਾਲਿਆਂ ਨੇ 25 ਸਤੰਬਰ ਨੂੰ ਮਾਲ ਰੋਡ ਜਾਮ ਕਰ ਕੇ ਵੱਡਾ ਧਰਨਾ ਲਗਾਉਣ ਦਾ ਐਲਾਨ ਕੀਤਾ ਹੋਇਆ ਸੀ। ਪੁਲਿਸ ਪ੍ਰਸ਼ਾਸਨ ਨੇ ਤੜਕਸਾਰ ਸ੍ਰੀ ਕਾਲੀ ਮਾਤਾ ਮੰਦਰ ਕੰਪਲੈਕਸ ਨੇੜੇ ਬੈਰੀਕੇਡਿੰਗ ਕਰ ਕੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਹੈ ਜਿਸ ਦੀ ਅਗਵਾਈ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਆਈਪੀਐਸ ਕਰ ਰਹੇ ਹਨ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜ਼ਿਆਦਾ ਵਿਅਕਤੀਆਂ ਨੂੰ ਇਥੇ ਇਕੱਠਾ ਨਹੀਂ ਹੋਣ ਦਿੱਤਾ ਜਾ ਰਿਹਾ। ਮੰਦਰ ਕੰਪਲੈਕਸ ਅੰਦਰ ਵੀ ਪੂਰੀ ਚੋਕਸੀ ਰੱਖੀ ਜਾ ਰਹੀ ਹੈ। ਪੁਲਿਸ ਵੱਲੋਂ ਪਬਲਿਕ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ ਹੈ। ਪੁਲਿਸ ਵੱਲੋਂ ਮੰਦਰ ਵੱਲ ਜਾਣ ਵਾਲੇ ਸਾਰੇ ਰਸਤਿਆਂ ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
Total Responses : 68