ਰਿਆਤ ਇੰਸਟੀਚਿਊਟ ਆਫ਼ ਫਾਰਮੇਸੀ ਵੱਲੋਂ ਵਿਸ਼ਵ ਫਾਰਮਾਸਿਸਟ ਹਫ਼ਤੇ ਦਾ ਆਯੋਜਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 25 ਸਤੰਬਰ 2023- ਐਲ.ਟੀ.ਐਸ.ਯੂ. ਦੇ ਪ੍ਰਮੁੱਖ ਸੰਸਥਾਨ, ਰਿਆਤ ਇੰਸਟੀਚਿਊਟ ਆਫ਼ ਫਾਰਮੇਸੀ ਰੈਲਮਾਜਰਾ ਨੇ ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਪੰਜਾਬ ਦੇ ਸਹਿਯੋਗ ਨਾਲ ਵਿਸ਼ਵ ਫਾਰਮਾਸਿਸਟ ਸਪਤਾਹ ਦਾ ਆਯੋਜਨ ਕੀਤਾ।
ਕੈਂਪਸ ਦੇ ਅੰਦਰ-“ਫਾਰਮਾਸਿਸਟ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ-ਅੰਗਦਾਨ ਮਹਾਂਦਾਨ” ਵਿਸ਼ੇ ‘ਤੇ ਰੈਲੀ ਕੱਢੀ ਗਈ। ਇਸ ਰੈਲੀ ਨੂੰ ਵਾਈਸ ਚਾਂਸਲਰ ਪ੍ਰੋ.ਡਾ.ਏ.ਐਸ.ਚਾਵਲਾ, ਰਜਿਸਟਰਾਰ ਪ੍ਰੋ.ਬੀ.ਐਸ. ਸਤਿਆਲ, ਵੱਖ-ਵੱਖ ਸੰਸਥਾਵਾਂ ਦੇ ਡਾਇਰੈਕਟਰ, ਡਾਇਰੈਕਟਰ ਰਿਆਤ ਇੰਸਟੀਚਿਊਟ ਆਫ਼ ਫਾਰਮੇਸੀ ਪ੍ਰੋ.ਡਾ.ਐਨ.ਐਸ.ਗਿੱਲ, ਸ੍ਰੀ ਗੁਰਪ੍ਰੀਤ ਸਿੰਘ ਅਤੇ ਫਾਰਮੇਸੀ ਦੇ ਸਮੂਹ ਫੈਕਲਟੀ ਮੈਂਬਰਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਲੈਮਰਿਨ ਟੈਕ ਸਕਿੱਲਜ ਯੂਨੀਵਰਸਿਟੀ ਦੇ ਚਾਂਸਲਰ ਡਾ.ਸੰਦੀਪ ਸਿੰਘ ਕੌੜਾ ਨੇ ਫਾਰਮੇਸੀ ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ।
ਇਸ ਵਿਸ਼ੇਸ਼ ਮੌਕੇ 'ਤੇ ਫਾਰਮੇਸੀ ਕਾਲਜ ਦੇ ਸਮੂਹ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਸਮਾਜ ਅਤੇ ਸਿਹਤ ਸੰਭਾਲ ਪ੍ਰਣਾਲੀ ਪ੍ਰਤੀ ਉਨ੍ਹਾਂ ਦੀ ਭੂਮਿਕਾ ਨੂੰ ਯਾਦ ਕਰਵਾਉਣ ਲਈ ਫਾਰਮਾਸਿਸਟਾਂ ਦੀ ਸਹੁੰ ਚੁਕਾਈ ਗਈ।
ਸਮਾਗਮ ਦਾ ਸੰਚਾਲਨ ਪ੍ਰੋ: ਨਰਿੰਦਰ ਭੁੰਬਲਾ, ਸ੍ਰੀਮਤੀ ਨੇਹਾ ਸ਼ਰਮਾ, ਸ਼੍ਰੀਮਤੀ ਅਮਨਪ੍ਰੀਤ ਕੌਰ, ਸ਼੍ਰੀਮਤੀ ਅਮਨਦੀਪ ਰਾਣਾ, ਸ਼੍ਰੀਮਤੀ ਕਨਿਕਾ, ਇਮਰੋਜ਼ ਸਿੰਘ, ਸ਼੍ਰੀਮਤੀ ਮਨੀਸ਼ਾ ਚੰਦੇਲ, ਸ਼੍ਰੀ ਸ਼ਿਵ ਕੁਮਾਰ ਅਤੇ ਸਮੂਹ ਫੈਕਲਟੀ ਮੈਂਬਰਜ ਨੇ ਕੀਤਾ ।