ਬੱਬਰ ਖਾਲਸਾ ਦੇ ਕਾਰਕੁੰਨ ਕਰਨਵੀਰ ਸਿੰਘ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ
ਨਵੀਂ ਦਿੱਲੀ, 25 ਸਤੰਬਰ 2023- ਇੰਟਰਪੋਲ ਨੇ ਖਾਲਿਸਤਾਨੀ ਗਰੁੱਪ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੈਂਬਰ ਕਰਨਵੀਰ ਸਿੰਘ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। 38 ਸਾਲਾ ਕਰਨਵੀਰ ਸਿੰਘ ਮੂਲ ਰੂਪ ਤੋਂ ਪੰਜਾਬ ਦੇ ਕਪੂਰਥਲਾ ਦਾ ਰਹਿਣ ਵਾਲਾ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ, ਕਰਨਵੀਰ ਸਿੰਘ ਬੱਬਰ ਖਾਲਸਾ ਦੇ ਅੱਤਵਾਦੀਆਂ ਵਧਾਵਾ ਸਿੰਘ ਅਤੇ ਹਰਵਿੰਦਰ ਰਿੰਦਾ ਦਾ ਸੱਜਾ ਹੱਥ ਦੱਸਿਆ ਜਾਂਦਾ ਹੈ। ਵਾਧਵਾ ਅਤੇ ਰਿੰਦਾ ਦੇ ਵੀ ਪਾਕਿਸਤਾਨ ਵਿੱਚ ਲੁਕੇ ਹੋਣ ਦਾ ਸ਼ੱਕ ਹੈ।
ਦੋਸ਼ ਹੈ ਕਿ ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨਾਲ ਮਿਲ ਕੇ ਭਾਰਤ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਰਹੇ ਹਨ। ਸੂਤਰਾਂ ਮੁਤਾਬਕ ਕਰਨਵੀਰ ਸਿੰਘ ਖਿਲਾਫ ਕਤਲ, ਐਕਸਪਲੋਸਿਵ ਐਕਟ, ਟੈਰਰ ਫੰਡਿੰਗ, ਆਰਮਜ਼ ਐਕਟ ਅਤੇ ਅੱਤਵਾਦੀ ਸਾਜ਼ਿਸ਼ ਦੇ ਮਾਮਲੇ ਦਰਜ ਹਨ।