ਵਿਸ਼ਵ ਪੰਜਾਬੀ ਸਭਾ ਦੁਆਰਾ ਕੀਤੀ ਜਾ ਰਹੀ ਬੱਸ ਰੈਲੀ ਦਾ ਪੰਜਾਬੀ ਯੂਨੀਵਰਸਿਟੀ ਦੇ ਮੇਨ ਗੇਟ 'ਤੇ ਸਵਾਗਤ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 26 ਸਤੰਬਰ 2023:-ਵਿਸ਼ਵ ਪੰਜਾਬੀ ਸਭਾ ਕਨੇਡਾ ਦੁਆਰਾ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੀ ਜਾ ਰਹੀ ਬੱਸ ਰੈਲੀ ਦਾ ਪਟਿਆਲੇ ਪਹੁੰਚਣ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੇਨ ਗੇਟ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਰੈਲੀ ਦੀ ਅਗਵਾਈ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਕਥੂਰੀਆ, ਕੌਮੀ ਪ੍ਰਧਾਨ ਬਲਬੀਰ ਕੌਰ ਰਾਏਕੋਟੀ, ਪ੍ਰਸਿੱਧ ਲੇਖਕ ਲਖਵਿੰਦਰ ਸਿੰਘ ਲੱਖਾ, ਜਨਰਲ ਸਕੱਤਰ ਕੰਵਲਜੀਤ ਸਿੰਘ ਲੱਕੀ, ਸੋਹਣ ਸਿੰਘ ਗੈਦੂ, ਪਰਮਜੀਤ ਕੌਰ ਲੌਂਗੋਵਾਲ,ਈਲੀਨਾ ਧੀਮਾਨ ਅਤੇ ਹੋਰ ਬਹੁਤ ਸਾਰੇ ਨਾਮਵਰ ਸ਼ਾਇਰ ਸਾਹਿਤਕਾਰ ਕਰ ਰਹੇ ਸਨ। ਪਟਿਆਲਾ ਪਹੁੰਚਣ ਤੇ ਵਿਸ਼ਵ ਪੰਜਾਬੀ ਸਭਾ ਦੀ ਪਟਿਆਲਾ ਇਕਾਈ ਦੀ ਪ੍ਰਧਾਨ ਸ੍ਰੀਮਤੀ ਅਨੀਤਾ ਪਟਿਆਲਵੀ,ਜਨਰਲ ਸਕੱਤਰ ਮੰਗਤ ਖ਼ਾਨ, ਤ੍ਰਿਵੇਣੀ ਸਾਹਿਤ ਪਰਿਸ਼ਦ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ, ਸ਼੍ਰੋਮਣੀ ਸਾਹਿਤਕਾਰ ਡਾ.ਦਰਸ਼ਨ ਸਿੰਘ ਆਸ਼ਟ, ਆਸ਼ਾ ਸ਼ਰਮਾ, ਸੁਖਵਿੰਦਰ ਸਿੰਘ,ਗੁਰਨਾਮ ਸਿੰਘ, ਹਿੰਮਤ ਸਿੰਘ ਖੋਖ,ਨਿਰਭੈ ਸਿੰਘ ਜਰਗ, ਪ੍ਰਕਾਸ਼ ਸਿੰਘ, ਕੁਲਦੀਪ ਪ੍ਰਕਾਸ਼, ਬਲਜੀਤ ਸਿੰਘ ਖੁਰਮੀ, ਨਰੇਸ਼ ਕੁਮਾਰ,ਹਰਦੀਪ ਸਿੰਘ, ਰਾਮਪਾਲ,ਅਮਨ ਮਾਹੀ ਅਤੇ ਹੋਰ ਬਹੁਤ ਸਾਰੇ ਪੰਜਾਬੀ ਬੋਲੀ ਦੇ ਸਪੁੱਤਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਇਸ ਰੈਲੀ ਦਾ ਦਿਲੋਂ ਸਤਿਕਾਰ ਅਤੇ ਸਵਾਗਤ ਕੀਤਾ।
ਇਸ ਤੋਂ ਬਾਅਦ ਇਹ ਰੈਲੀ ਭਾਸ਼ਾ ਵਿਭਾਗ ਪਟਿਆਲਾ ਦੇ ਮੁੱਖ ਦਫ਼ਤਰ ਪਹੁੰਚੀ ਜਿੱਥੇ ਵਿਸ਼ਵ ਪੰਜਾਬੀ ਸਭਾ ਪਟਿਆਲਾ ਅਤੇ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਸਾਂਝਾ ਸਨਮਾਨ ਸਮਾਰੋਹ ਰੱਖਿਆ ਗਿਆ ਸੀ। ਭਾਸ਼ਾ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਵੀਰਪਾਲ ਕੌਰ ਜੀ, ਡਿਪਟੀ ਡਾਇਰੈਕਟਰ ਸਤਨਾਮ ਸਿੰਘ ਜੀ, ਸੰਤੋਖ ਸਿੰਘ ਸੁੱਖੀ,ਭਾਸ਼ਾ ਵਿਭਾਗ ਦਾ ਸਾਰਾ ਸਟਾਫ਼,ਕਿਰਨ ਸਿੰਗਲਾ ਅਤੇ ਬਹੁਤ ਸਾਰੇ ਪੰਜਾਬੀ ਸ਼ਾਇਰਾਂ ਨੇ ਸਮਾਰੋਹ ਵਿੱਚ ਸ਼ਿਰਕਤ ਕੀਤੀ। ਭਾਸ਼ਾ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਵੀਰਪਾਲ ਕੌਰ ਜੀ ਨੇ ਇਸ ਰੈਲੀ ਦਾ ਪਟਿਆਲੇ ਪਹੁੰਚਣ ਤੇ ਸਵਾਗਤ ਕਰਨ ਉਪਰੰਤ ਸਭਾ ਦੇ ਮੁੱਖ ਅਹੁਦੇਦਾਰਾਂ ਨੂੰ ਕਿਤਾਬਾਂ ਅਤੇ ਬੂਟਿਆਂ ਨਾਲ ਸਨਮਾਨਿਤ ਕੀਤਾ। ਵਿਸ਼ਵ ਪੰਜਾਬੀ ਸਭਾ ਦੀ ਪਟਿਆਲਾ ਇਕਾਈ ਦੀ ਪ੍ਰਧਾਨ ਸ੍ਰੀਮਤੀ ਅਨੀਤਾ ਪਟਿਆਲਵੀ, ਮੰਗਤ ਖ਼ਾਨ, ਗੁਰਦਰਸ਼ਨ ਸਿੰਘ ਗੁਸੀਲ, ਆਸ਼ਾ ਸ਼ਰਮਾ, ਤਿਰਲੋਕ ਢਿੱਲੋਂ, ਸੁਖਵਿੰਦਰ ਸਿੰਘ ਅਤੇ ਡਾ.ਦਰਸਨ ਸਿੰਘ ਆਸ਼ਟ ਵੱਲੋਂ ਰੈਲੀ ਦੇ ਮੁੱਖ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ।ਡਾ. ਦਲਬੀਰ ਕਥੂਰੀਆ, ਬਲਬੀਰ ਕੌਰ ਰਾਏਕੋਟੀ, ਲਖਵਿੰਦਰ ਸਿੰਘ ਲੱਖਾ ਅਤੇ ਪਰਮਜੀਤ ਕੌਰ ਲੌਂਗੋਵਾਲ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ।ਅੰਤ ਵਿੱਚ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਸਤਨਾਮ ਸਿੰਘ ਨੇ ਸਮਾਰੋਹ ਵਿੱਚ ਸ਼ਿਰਕਤ ਕਰਨ ਵਾਲੇ ਸਾਰੇ ਸਾਹਿਤਕਾਰਾਂ ਅਤੇ ਕਾਫ਼ਲੇ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਬਲਵਿੰਦਰ ਸਿੰਘ ਭੱਟੀ ਨੇ ਬਹੁਤ ਹੀ ਵਧੀਆ ਢੰਗ ਨਾਲ ਕੀਤਾ। ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।