← ਪਿਛੇ ਪਰਤੋ
ਪੰਜਾਬ ਦੇ ਭਾਰਤ-ਪਾਕਿਸਤਾਨ ਬਾਰਡਰ ’ਤੇ ਲੱਗਣਗੇ ਡਰੋਨ ਰੋਕਣ ਵਾਸਤੇ ਸਿਸਟਮ: ਅਮਿਤ ਸ਼ਾਹ ਦਾ ਵੱਡਾ ਐਲਾਨ ਅੰਮ੍ਰਿਤਸਰ, 27 ਸਤੰਬਰ, 2023: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਥੇ ਹੋਈ 31ਵੀਂ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਵਿਚ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਭਾਰਤ-ਪਾਕਿਸਤਾਨ ਬਾਰਡਰ ’ਤੇ ਡਰੋਨ ਰੋਕਣ ਵਾਸਤੇ ਸਿਸਟਮ ਜਲਦੀ ਹੀ ਲਗਾਏ ਜਾਣਗੇ। ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰੀ ਨੀਮ ਫੌਜੀ ਦਸਤਿਆਂ ਤੇ ਫੌਜ ਵਿਚ ਜ਼ਿਆਦਾਤਰ ਮੁਲਾਜ਼ਮ ਉੱਤਰੀ ਜ਼ੋਨਲ ਕੌਂਸਲ ਅਧੀਨ ਆਉਂਦੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਆਉਂਦੇ ਹਨ। ਉਹਨਾਂ ਕਿਹਾ ਕਿ ਮੋਦੀ ਸਰਕਾਰ ਬਾਰਡਰ ’ਤੇ ਸੁਰੱਖਿਆ ਸਿਸਟਮ ਹੋਰ ਮਜ਼ਬੂਤ ਕਰਨ ਵਾਸਤੇ ਦ੍ਰਿੜ੍ਹ ਸੰਕਲਪ ਹੈ ਤੇ ਛੇਤੀ ਹੀ ਸਾਡੇ ਦੇਸ਼ ਦੀਆਂ ਸਰਹੱਦਾਂ ’ਤੇ ਡਰੋਨ ਵਿਰੋਧੀ ਸਿਸਟਮ ਲਗਾਏ ਜਾਣਗੇ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 100