ਪੰਜਾਬ ਤੇ ਹਰਿਆਣਾ ਬਾਰ ਕੌਂਸਲ ਨੇ ਮੁਕਤਸਰ ਦੇ ਪੀੜਤ ਵਕੀਲ ਲਈ ਮੰਗਿਆ 25 ਲੱਖ ਮੁਆਵਜ਼ਾ, ਦੋਸ਼ੀ ਪੁਲਿਸ ਮੁਲਾਜ਼ਮ ਗ੍ਰਿਫਤਾਰ ਕਰਨ ਦੀ ਕੀਤੀ ਮੰਗ
ਕੁਲਜਿੰਦਰ ਸਰਾਂ
ਚੰਡੀਗੜ੍ਹ, 27 ਸਤੰਬਰ, 2023: ਪੰਜਾਬ ਤੇ ਹਰਿਆਣਾ ਬਾਰ ਕੌਂਸਲ ਨੇ ਆਪਣੀ ਐਮਰਜੰਸੀ ਮੀਟਿੰਗ ਵਿਚ ਮੁਕਤਸਰ ਦੇ ਪੁਲਿਸ ਹੱਥੋਂ ਪੀੜਤ ਵਕੀਲ ਵਰਿੰਦਰ ਸਿੰਘ ਸੰਧੂ ਵਾਸਤੇ ਜਿਥੇ 25 ਲੱਖ ਰੁਪਏ ਮੁਆਵਜ਼ਾ ਮੰਗਿਆ ਹੈ, ਉਥੇ ਹੀ ਮੰਗ ਕੀਤੀ ਹੈ ਕਿ ਕੇਸ ਵਿਚ ਮੁਲਜ਼ਮ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ, ਇਸ ਕੇਸ ਦੀ ਜਾਂਚ ਸੀ ਬੀ ਆਈ ਜਾਂ ਕਿਸੇ ਨਿਰਪੱਖ ਏਜੰਸੀ ਨੂੰ ਸੌਂਪੀ ਜਾਵੇ, ਸ੍ਰੀ ਮੁਕਤਸਰ ਸਾਹਿਬ ਦੇ ਐਸ ਐਸ ਪੀ ਨੂੰ ਸਸਪੈਂਡ ਕੀਤਾ ਜਾਵੇ ਅਤੇ ਵਕੀਲ ਵਰਿੰਦਰ ਸਿੰਘ ਸੰਧੂ ਖਿਲਾਫ ਦਰਜ ਝੂਠੀ ਐਫ ਆਈ ਆਰ ਰੱਦ ਕੀਤੀ ਜਾਵੇ।
ਪੜ੍ਹੋ ਪੂਰਾ ਬਿਆਨ: