ਫ਼ੌਜ/ਪੈਰਾਮਿਲਟਰੀ ਫੋਰਸ ਲਈ ਮੁਫਤ ਫਿਜੀਕਲ ਅਤੇ ਲਿਖਤੀ ਪੇਪਰ ਦੀ ਟਰੇਨਿੰਗ ਕਪੂਰਥਲਾ ਵਿਖੇ ਸ਼ੁਰੂ ਹੋਈ
ਰੋਹਿਤ ਗੁਪਤਾ
ਗੁਰਦਾਸਪੁਰ, 27 ਸਤੰਬਰ ਸੀ-ਪਾਈਟ ਕੈਂਪ ਕਪੂਰਥਲਾ ਦੇ ਅਧਿਕਾਰੀ ਆਨਰੇਰੀ ਲੈਫਟੀਨੈਂਟ ਅਜੀਤ ਸਿੰਘ, ਐਡਜੂਟੈਂਟ/ਟਰੇਨਿੰਗ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਜ਼ਿਲ੍ਹਾ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਗਰਦਾਸਪੁਰ ਦੇ ਯੁਵਕ ਜੋ ਫੋਜ/ਪੰਜਾਬ ਪੁਲਿਸ/ਪੈਰਾਮਿਲਟਰੀ ਫੋਰਸ਼, ਸੀ.ਆਰ.ਪੀ.ਐਫ, ਬੀ.ਐਸ. ਐਫ, ਆਈ.ਟੀ.ਬੀ.ਪੀ, ਸੀ.ਆਈ.ਐਸ.ਐਫ, ਦਿੱਲੀ ਪੁਲਿਸ ਦੀ ਭਰਤੀ ਲਈ ਅਤੇ ਕਿਸੇ ਵੀ ਸਰਕਾਰ ਦੇ ਅਦਾਰੇ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ ਅਤੇ ਉਨ੍ਹਾਂ ਨੇ ਅਪਲਾਈ ਕੀਤਾ ਜਾ ਅਪਲਾਈ ਕਰਨਾ ਹੈ ਉਹਨਾਂ ਯੂਵਕਾਂ ਲਈ ਪੰਜਾਬ ਸਰਕਾਰ ਦੁਆਰਾ ਸੀ-ਪਾਈਟ ਕੈਂਪ ਥੇਹ ਕਾਂਜਲਾਂ, ਕਪੂਰਥਲਾ ਵਿਖੇ ਫਿਜੀਕਲ ਟੈਸਟ ਅਤੇ ਲਿਖਤੀ ਪੇਪਰ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਚਾਹਵਾਨ ਨੌਜਵਾਨ ਫਿਜੀਕਲ ਟੈਸਟ/ਲਿਖਤੀ ਪੇਪਰ ਦੀ ਸਿਖਲਾਈ ਲਈ ਜਰੂਰੀ ਦਸਤਾਵੇਜ ਦੀਆਂ ਫੋਟੋ ਕਾਪੀਆਂ, ਆਧਾਰ ਕਾਰਡ, ਦਸਵੀਂ ਕਲਾਸ ਜਾਂ ਬਾਰਵੀਂ ਕਲਾਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ ਫੋਟੋਗਰਾਫ ਲੈ ਕੇ ਰਿਪੋਰਟ ਕਰ ਸਕਦੇ ਹਨ। ਕੈਂਪ ਦੇ ਅਧਿਕਾਰੀ ਦੇ ਦੱਸਿਆ ਕਿ ਟਰੇਨਿੰਗ ਦੌਰਾਨ ਯੂਵਕਾਂ ਨੂੰ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵੱਲੋਂ ਮੁਫਤ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜਿਲ੍ਹਾ ਕਪੂਰਥਲਾ, ਜਲੰਧਰ, ਹਸਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਜੋ ਨੌਜਵਾਨ ਇੰਡਸਟਰੀਆਂ ਵਿੱਚ ਨੌਕਰੀ ਕਰਨ ਦੇ ਚਾਹਵਾਨ ਹਨ ਅਤੇ ਉਨ੍ਹਾਂ ਦੀ ਉਮਰ ਦੀ 18 ਸਾਲ ਤੋਂ 35 ਸਾਲ ਦਰਮਿਆਨ ਹੋਵੇ ਅਤੇ ਵਿੱਦਿਅਕ ਯੋਗਤਾਂ ਕੋਈ ਵੀ ਹੋਵੇ ਅਤੇ ਆਪਣੇ ਵਿੱਦਿਅਕ ਯੋਗਤਾਂ ਦੇ ਸਰਟੀਫਿਕੇਟ, ਆਧਾਰ ਕਰਡ, 02 ਪਾਸਪੋਰਟ ਸਾਈਜ ਫੋਟੋਗਰਾਫ ਨਾਲ ਲੈ ਕੇ ਜਲਦੀ ਸੀ-ਪਾਈਟ ਕੈਂਪ ਥੇਹ ਕਾਂਜਲਾ, ਕਪੂਰਥਲਾ ਵਿਖੇ ਰਿਪੋਰਟ ਕਰਨ ਤਾਂ ਜੋ ਯੁਵਕਾਂ ਦੇ ਡਾਕੂਮੈਂਟ ਤਿਆਰ ਕਰਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਲੁਧਿਆਣਾ ਵਿਖੇ ਤਬਦੀਲ ਕੀਤਾ ਜਾਵੇ ਅਤੇ ਇੰਡਸਟਰੀਆਂ ਵਿੱਚ ਨੌਕਰੀ ’ਤੇ ਲਗਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੀ-ਪਾਈਟ ਕੈਂਪ ਆਈ.ਟੀ.ਆਈ ਲੁਧਿਆਣਾ ਵਿਖੇ ਵੀ ਰਿਹਾਇਸ਼ ਅਤੇ ਖਾਣਾ ਕੈਂਪ ਵੱਲੋਂ ਯੂਵਕਾਂ ਨੂੰ ਮੁਫਤ ਮਹੁੱਈਆ ਕਰਵਾਇਆ ਜਾਵੇਗਾ। ਯੁਵਕ ਵਧੇਰੇ ਜਾਣਕਾਰੀ ਲਈ ਮੁਬਾਇਲ ਨੰਬਰ 8872802046 ਅਤੇ 9914369376 ’ਤੇ ਸਪੰਰਕ ਕਰ ਸਕਦੇ ਹਨ।