ਕੋਠੇ ਇੰਦਰ ਸਿੰਘ ਵਾਲੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੇ ਫੇਰਿਆ ਮੈਡਲਾਂ ਤੇ ਹੂੰਝਾ
ਅਸ਼ੋਕ ਵਰਮਾ
ਗੋਨਿਆਣਾ ਮੰਡੀ, 28 ਸਤੰਬਰ 2023:ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਜਾ ਰਹੀਆਂ ਪ੍ਰਾਇਮਰੀ ਸਕੂਲ ਖੇਡਾਂ ਦੀ ਲੜੀ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਬਠਿੰਡਾ ਸ਼੍ਰੀ ਮਤੀ ਭੁਪਿੰਦਰ ਕੌਰ ਦੀ ਅਗਵਾਈ ਹੇਠ ਬਲਾਕਾਂ ਵਿੱਚ ਸੈਂਟਰ ਪੱਧਰੀ ਖੇਡ ਮੁਕਾਬਲਿਆਂ ਵਿੱਚ ਕਬੱਡੀ, ਖੋ ਖੋ, ਅਥਲੈਟਿਕਸ, ਸਕੇਟਿੰਗ, ਬੈਡਮਿੰਟਨ, ਹੈਡਬਾਲ, ਚੈੱਸ ਆਦਿ ਦੇ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਗਈ।
ਸੈਂਟਰ ਬਲਾਹੜ ਮਹਿਮਾ ਅਧੀਨ ਪੈਂਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਅੰਡਰ 11 ਵਿਦਿਆਰਥੀਆਂ ਦੇ ਖੇਡ ਮੁਕਾਬਲੇ ਪਿੰਡ ਆਕਲੀਆਂ ਕਲਾਂ ਵਿਖੇ ਕਰਵਾਏ ਗਏ ਜਿਨ੍ਹਾਂ ਵਿੱਚ ਕੋਠੇ ਇੰਦਰ ਸਿੰਘ ਵਾਲੇ ਦੇ ਨਨੇ ਮੁੰਨੇ ਬੱਚਿਆਂ ਨੇ ਇੱਕ ਵਾਰ ਫਿਰ ਬਾਜ਼ੀ ਮਾਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲੇ ਦੇ ਨੰਨੇ ਖਿਡਾਰੀਆਂ ਨੇ ਚੈੱਸ ਮੁਕਾਬਲੇ ਲੜਕਿਆਂ ਤੇ ਲੜਕੀਆਂ ਦੇ ਦੋਨੋਂ ਮੁਕਾਬਲੇ ਆਪਣੇ ਨਾਂਮ ਕਰ ਲਏ।ਇਸ ਦੇ ਨਾਲ ਹੀ 600 ਮੀਟਰ ਦੌੜ ਵਿੱਚ ਸਕੂਲ ਵਿਦਿਆਰਥਣ ਹਰਲੀਨ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ, 200 ਮੀਟਰ ਦੌੜ ਅਤੇ ਲੰਮੀ ਛਾਲ ਦੋਹਾਂ ਵਿੱਚ ਰਣਜੋਤ ਸਿੰਘ ਪਹਿਲੇ ਸਥਾਨ ਤੇ ਰਿਹਾ ਅਤੇ 600 ਮੀਟਰ ਲੜਕੇ ਵਿੱਚ ਮਨਿੰਦਰਪਾਲ ਨੇ ਪਹਿਲਾ ਸਥਾਨ ਹਾਸਿਲ ਕੀਤਾ। ਲੰਮੀ ਛਾਲ, 400 ਮੀਟਰ ਦੌੜ ਦੋਹਾਂ ਵਿੱਚ ਨਿਰਮਤਪ੍ਰੀਤ ਕੌਰ ਨੇ ਸਿਲਵਰ ਮੈਡਲ ਹਾਸਿਲ ਕੀਤਾ।
ਸਕੇਟਿੰਗ ਦੇ ਮੁਕਾਬਲੇ ਵਿੱਚ ਵੀ ਇਸ ਸਕੂਲ ਦੇ ਵਿਦਿਆਰਥੀਆਂ ਨੇ 500 ਡੀ ਦੌੜ ਵਿੱਚ ਪਹਿਲਾ ਤੇ ਦੂਸਰਾ ਸਥਾਨ ਲੜਕਿਆਂ ਨੇ ਦੂਜਾ ਤੇ ਤੀਜਾ ਸਥਾਨ ਅਤੇ 1000 ਡੀ ਮੁਕਾਬਲੇ ਵਿੱਚ ਪਹਿਲਾ ਦੇ ਦੂਜਾ ਸਥਾਨ ਅਤੇ ਲੜਕੇ ਮੁਕਾਬਲੇ ਵਿੱਚ ਦੂਜਾ ਤੇ ਤੀਸਰਾ ਸਥਾਨ ਹਾਸਲ ਕਰਕੇ ਜ਼ੋਨ ਮੁਕਾਬਲਾ ਆਪਣੇ ਨਾਮ ਕੀਤਾ। ਜੇਤੂ ਵਿਦਿਆਰਥੀਆਂ ਨੂੰ ਹਲਕਾ ਭੁੱਚੋ ਵਿਧਾਇਕ ਮਾਸਟਰ ਜਗਸੀਰ ਸਿੰਘ ਵੱਲੋਂ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ।
ਅਧਿਆਪਕ ਰਾਜਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ ਵਾਲਾ ਭਾਂਵੇ ਇੱਕ ਬਹੁਤ ਛੋਟੇ ਜਿਹੇ ਪਿੰਡ ਦਾ ਸਕੂਲ ਹੈ ਅਤੇ ਗ੍ਰਾਊਂਡ ਦੀ ਵੀ ਕੋਈ ਸਹੂਲਤ ਸਕੂਲ ਵਿਚ ਮੌਜੂਦ ਨਹੀਂ ਹੈ ਪਰ ਇਸ ਦੇ ਬਾਵਜੂਦ ਸੈਂਟਰ ਵਿੱਚ ਪਿਛਲੇ 7 ਸਾਲਾਂ ਤੋਂ ਮੋਹਰੀ ਬਣਦਾ ਆ ਰਿਹਾ ਹੈ।ਇਸ ਮੌਕੇ ਪਿੰਡ ਆਕਲੀਆ ਕਲਾਂ ਦੇ ਪਤਵੰਤੇ, ਸੀਐੱਚ ਟੀ ਸੈਂਟਰ ਬਲਾਹੜ ਮਹਿਮਾ ਪਰਮਜੀਤ ਕੌਰ ਤੋਂ ਇਲਾਵਾ ਸੈਂਟਰ ਦੇ ਅਧਿਆਪਕਾਂ ਤੋਂ ਇਲਾਵਾ ਰਜੇਸ਼ ਕੁਮਾਰ ਪ੍ਰਮੋਦ ਗੁਪਤਾ ਅਤੇ ਸੁਮਨ ਲਤਾ ਵੀ ਹਾਜ਼ਰ ਸਨ।