← ਪਿਛੇ ਪਰਤੋ
ਕੈਨੇਡਾ ਹਾਲੇ ਵੀ ਭਾਰਤ ਨਾਲ ਨਜ਼ਦੀਕੀ ਸੰਬੰਧ ਬਣਾਉਣ ਲਈ ਵਚਨਬੱਧ: ਜਸਟਿਨ ਟਰੂਡੋ ਮੋਂਟ੍ਰੀਅਲ, 29 ਸਤੰਬਰ, 2023: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਹਾਲੇ ਵੀ ਭਾਰਤ ਸਰਕਾਰ ਨਾਲ ਨਜ਼ਦੀਕੀ ਸੰਬੰਧ ਬਣਾਉਣ ਲਈ ਵਚਨਬੱਧ ਹੈ। ਦੁਨੀਆਂ ਭਰ ਵਿਚ ਭਾਰਤ ਦੇ ਵੱਧ ਰਹੇ ਪ੍ਰਭਾਵ ਦੀ ਗੱਲ ਕਰਦਿਆਂ ਟਰੂਡੋ ਨੇ ਕਿਹਾ ਕਿ ਇਹ ਬਹੁਤ ਹੀ ਅਹਿਮ ਹੈ ਕਿ ਕੈਨੇਡਾ ਅਤੇ ਇਸਦੇ ਸਹਿਯੋਗੀ ਭਾਰਤ ਨਾਲ ਰਲ ਕੇ ਕੰਮ ਕਰਨ। ਮੋਂਟ੍ਰੀਅਲ ਚਿਵ ਪ੍ਰੈਸ ਕਾਨਫਰੰਸ ਦੌਰਾਨ ਟਰੂਡੋ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਕੈਨੇਡਾ ਤੇ ਇਸਦੇ ਸਹਿਯੋਗੀਆਂ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਉਹ ਦੁਨੀਆਂ ਭਰ ਵਿਚ ਭਾਰਤ ਦੀ ਵੱਧ ਰਹੀ ਅਹਿਮੀਅਤ ਦੇ ਮੱਦੇਨਜ਼ਰ ਉਸ ਨਾਲ ਉਸਾਰੂ ਤੇ ਗੰਭੀਰ ਸੰਬੰਧ ਬਣਾਵੇ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 73