← ਪਿਛੇ ਪਰਤੋ
ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ 2000 ਰੁਪਏ ਦਾ ਨੋਟ ਬਦਲਣ ਦੀ ਤਾਰੀਕ ’ਚ ਵਾਧਾ ਮੁੰਬਈ, 1 ਅਕਤੂਬਰ, 2023: ਰਿਜ਼ਰਵ ਬੈਂਕ ਆਫ ਇੰਡੀਆ ਨੇ ਬੈਂਕਾਂ ਵੱਲੋਂ 2 ਹਜ਼ਾਰ ਰੁਪਏ ਦਾ ਨੋਟ ਬਦਲਣ ਦੀ ਤਾਰੀਕ ਵਿਚ ਵਾਧਾ ਕਰ ਦਿੱਤਾ ਹੈ। ਪਹਿਲਾਂ ਇਹ ਆਖਰੀ ਤਾਰੀਕ 30 ਸਤੰਬਰ ਸੀ ਜੋ ਹੁਣ ਵਧਾ ਕੇ 7 ਅਕਤੂਬਰ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਦੋ ਹਜ਼ਾਰ ਰੁਪਏ ਦੇ ਨੋਟ ਬੰਦ ਕਰ ਦਿੱਤੇ ਹਨ ਤੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਨੋਟ ਬੈਂਕਾਂ ਵਿਚ ਜਮ੍ਹਾਂ ਕਰਵਾ ਕੇ ਉਹਨਾਂ ਦੀ ਥਾਂ 500 ਰੁਪਏ ਦੇ ਨੋਟ ਲੈ ਸਕਦੇ ਹਨ।
Total Responses : 68