ਛੱਪੜ ਕੰਢੇ ਕਾਨਿਆਂ ਦੀ ਝੁੱਗੀ ਪਾ ਕੇ ਗੁਜਾਰਾ ਕਰ ਰਹੇ ਗਰੀਬ ਪਰਿਵਾਰ
ਬਲਜੀਤ ਸਿੰਘ
ਤਰਨ ਤਾਰਨ, 1 ਅਕਤੂਬਰ 2023 : ਜ਼ਿਲਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਛੱਪੜ ਕੰਢੇ ਕਾਨਿਆਂ ਦੀ ਝੁੱਗੀ ਪਾ ਕੇ ਗੁਜਾਰਾ ਕਰ ਰਹੇ ਗਰੀਬ ਪਰਿਵਾਰ ਦੀ ਜ਼ਿੰਦਗੀ ਨਰਕ ਤੋਂ ਵੀ ਬੱਤਰ ਬਣੀ ਹੋਈ ਹੈ ਕਿਉਂਕਿ ਇਹ ਪਰਿਵਾਰ ਜਰੀਲੇ ਸੱਪਾਂ ਦੇ ਸਾਈ ਵਿੱਚ ਗੁਜ਼ਾਰਾ ਕਰ ਰਿਹਾ ਹੈ।
ਉੱਥੇ ਹੀ ਇਹ ਪਰਿਵਾਰ ਗੰਦਗੀ ਦੇ ਨਜਦੀਕ ਰੋਟੀ ਖਾਣ ਨੂੰ ਮਜਬੂਰ ਹੈ ਜਿਸ ਨੂੰ ਵੇਖ ਕੇ ਹਰ ਕਿਸੇ ਦਾ ਮਨ ਪਸੀਜ ਜਾਵੇਗਾ ਜਦ ਸਾਡੇ ਵੱਲੋਂ ਇਸ ਪਰਿਵਾਰ ਦਾ ਹਾਲ ਚਾਲ ਜਾਨਿਆ ਗਿਆ ਤਾਂ ਪੀੜਤ ਪਰਿਵਾਰ ਦੀ ਮੁਖੀਆ ਪਿੰਕੀ ਨੇ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਕੋਲ ਆਪਣਾ ਇੱਕ ਕਮਰਾ ਸੀ ਅਤੇ ਉਸ ਵਿੱਚ ਉਹ ਆਪਣਾ ਗੁਜ਼ਾਰਾ ਕਰ ਰਹੇ ਸਨ ਤਾਂ ਉਸ ਦੇ ਪਤੀ ਨੂੰ ਬੀਮਾਰੀ ਨੇ ਘੇਰ ਲਿਆ ਜਿਸ ਕਰਕੇ ਉਸ ਦਾ ਇਲਾਜ ਕਰਵਾਉਂਦੇ ਕਰਵਾਉਂਦੇ ਉਹ ਕਮਰਾ ਵੀ ਵਿਕ ਗਿਆ। ਜਿਸ ਤੋਂ ਬਾਅਦ ਉਹ ਆਪਣੇ ਪਤੀ ਅਤੇ ਤਿੰਨ ਛੋਟੇ ਬੱਚਿਆਂ ਦੇ ਨਾਲ ਪਿੰਡ ਘਰਿਆਲਾ ਦੀ ਦਾਣਾ ਮੰਡੀ ਵਿੱਚ ਰਹਿਣ ਲੱਗ ਪਏ ਪਰ ਉੱਥੇ ਵੀ ਲੋਕਾਂ ਨੇ ਉਹਨਾਂ ਨੂੰ ਰਹਿਨ ਨਹੀਂ ਦਿੱਤਾ।
ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਨੂੰ ਤਰਸ ਆਇਆ ਤਾਂ ਉਸ ਨੇ ਛੱਪੜ ਕੰਢੇ ਉਹਨਾਂ ਨੂੰ ਥੋੜਾ ਜਿਹਾ ਥਾਂ ਦੇ ਦਿੱਤਾ ਪਰ ਥਾਂ ਵਿੱਚ ਕਮਰਾ ਬਣਾਉਣ ਨੂੰ ਉਹਨਾਂ ਕੋਲ ਕੁਝ ਵੀ ਨਹੀਂ ਸੀ ਜਿਸ ਕਰਕੇ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਨੇ ਉਹਨਾਂ ਨੂੰ ਇੱਟ ਸਟਾ ਕੇ ਦਿੱਤੀ ਅਤੇ ਬਾਅਦ ਵਿੱਚ ਉਸ ਦੇ ਘਰ ਵਾਲੇ ਦੇ ਫਿਰ ਸਿਰ ਵਿੱਚ ਸੱਟ ਲੱਗ ਗਈ ਜੋ 1000 ਇਁਟ ਆਈ ਸੀ ਉਸ ਨੂੰ ਵੇਚ ਕੇ ਫਿਰ ਉਸਨੇ ਆਪਣੇ ਪਤੀ ਦਾ ਇਲਾਜ ਕਰਵਾਇਆ।
ਪੀੜਤ ਔਰਤ ਨੇ ਕਿਹਾ ਕਿ ਉਨਾਂ ਦੇ ਕੋਲ ਕੁਝ ਵੀ ਨਹੀਂ ਹੈ ਜਿਸ ਕਰਕੇ ਮਜਬੂਰ ਹੋ ਕੇ ਉਹਨਾਂ ਨੂੰ ਛੱਪੜ ਕੰਢੇ ਕਾਨਿਆਂ ਦੀ ਝੁੱਗੀ ਪਾ ਕੇ ਆਪਣੇ ਛੋਟੇ ਬੱਚਿਆਂ ਦੇ ਨਾਲ ਗੁਜ਼ਾਰਾ ਕਰ ਰਹੇ ਹਨ। ਪੀੜਤ ਔਰਤ ਨੇ ਕਿਹਾ ਕਿ ਮੀਹ ਹਨੇਰੀ ਵਿੱਚ ਉਹਨਾਂ ਦਾ ਬਹੁਤ ਹੀ ਜਿਆਦਾ ਬੁਰਾ ਹਾਲ ਹੁੰਦਾ ਹੈ ਅਤੇ ਇੱਕ ਸਹਿਮ ਬਣਿਆ ਰਹਿੰਦਾ ਹੈ ਕਿ ਕੋਈ ਜਹਰੀਲੀ ਵਸਤੂ ਛੱਪੜ ਵਿੱਚੋਂ ਨਿਕਲ ਕੇ ਉਹਨਾਂ ਦੇ ਲੜ ਹੀ ਨਾ ਜਾਵੇ।
ਪੀੜਤ ਔਰਤ ਨੇ ਦੱਸਿਆ ਕਿ ਘਰ ਵਿਚ ਨਾ ਕੋਈ ਪਾਣੀ ਹੈ ਨਾ ਗੁਸਲਖਾਨਾ ਇਥੋਂ ਤੱਕ ਕਿ ਜਦੋਂ ਪਾਣੀ ਲੈਣ ਲੋਕਾਂ ਦੇ ਘਰ ਵਿੱਚ ਜਾਂਦੇ ਹਨ ਤਾਂ ਉਹ ਅੱਗਿਓ ਬਹੁਤ ਗੱਲਾਂ ਕਰਦੇ ਹਨ। ਪੀੜਤ ਔਰਤ ਨੇ ਕਿਹਾ ਕਿ ਹੁਣ ਘਰ ਦੇ ਹਾਲਾਤ ਇਨੇ ਜਿਆਦਾ ਬੁਰੇ ਹੋ ਚੁੱਕੇ ਹਨ ਕਿ ਘਰ ਵਿੱਚ ਦੋ ਵਕਤ ਦੀ ਰੋਟੀ ਤੱਕ ਨਹੀਂ ਪੱਕ ਰਹੀ। ਜੇ ਪੱਕਦੀ ਹੈ ਤਾਂ ਉਹਨਾਂ ਨੂੰ ਗੰਦਗੀ ਦੇ ਕੋਲ ਹੀ ਬਹਿ ਕੇ ਰੋਟੀ ਖਾਣੀ ਪੈਂਦੀ ਹੈ। ਪੀੜਤ ਔਰਤ ਨੇ ਸਮਾਜ ਸੇਵੀਆਂ ਤੋਂ ਮਦਦ ਦੀ ਗੁਹਾਰ ਲਾਉਂਦੇ ਹੋਏ ਕਿਹਾ ਕਿ ਉਹਨਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਜਿਸ ਨਾਲ ਉਹ ਆਪਣੇ ਬੱਚੇ ਪਾਲ ਸਕੇ।
ਜੇ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਹਨਾਂ ਦਾ ਮੋਬਾਈਲ ਨੰਬਰ ਵੀਡੀਓ ਵਿੱਚ ਬੋਲ ਕੇ ਦੱਸਿਆ ਹੋਇਆ ਹੈ ਅਤੇ ਮੋਬਾਇਲ ਨੰਬਰ ਹੈ 9041529862