ਸੀਡਬਲਿਊਟੀਅਤੇ ਐਨਆਈਡੀਫਾਊਂਡੇਸ਼ਨ ਨੇ ਧਨਾਸ ਵਿਖੇ ਬਿਲਕੁਲ ਮੁਫ਼ਤ ਵੰਡੇ ਬਾਇਓਡਿਗ੍ਰੇਡੇਬਲ ਸੈਨੇਟਰੀ ਪੈਡ
ਸੀਡਬਲਿਊਟੀਅਤੇ ਐਨਆਈਡੀਫਾਊਂਡੇਸ਼ਨ ਨੇ ‘ਭਾਰਤ’ ਦੇ ਨਾਂ ਬਣਾਇਆ ਪਹਿਲਾ ਵਿਲੱਖਣ ਰਿਕਾਰਡ; 24 ਘੰਟਿਆਂ ਵਿੱਚ ਵੰਡੇ 5 ਲੱਖ ਸੈਨੇਟਰੀ ਪੈਡ
ਗਿਨੀਜ਼ ਵਰਲਡ ਰਿਕਾਰਡ ਪ੍ਰਧਾਨ ਮੰਤਰੀ ਮੋਦੀ ਨੂੰ ਸਮਰਪਿਤ ਜਿਨ੍ਹਾਂ ਨੇ ਮਾਹਵਾਰੀ ਸਿਹਤ ਨੂੰ ਬਣਾਇਆ ਦੇਸ਼ ਵਿਆਪੀ ਮੁਹਿੰਮ;ਸੀਡਬਲਿਊਟੀ ਸੰਸਥਾਪਕਸਤਨਾਮ ਸਿੰਘ ਸੰਧੂ
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਵਿਸ਼ਵ ਦਾ ਧਿਆਨ ਔਰਤਾਂ ਦੇ ਸਰਵਪੱਖੀ ਵਿਕਾਸ ਵੱਲ ਮੋੜਿਆ- ਸੀਡਬਲਿਊਟੀ ਸੰਸਥਾਪਕ ਸਤਨਾਮ ਸਿੰਘ ਸੰਧੂ
ਚੰਡੀਗੜ੍ਹ ਵੈਲਫੇਅਰਟ ਟਰੱਸਟ ਨੇ ਚੰਡੀਗੜ੍ਹ ਵਿਖੇਸ਼ੁਰੂ ਕੀਤੀ ਕੰਨਿਆਵਰਤ ਮੁਹਿੰਮ- ਉਦੇਸ਼ ਔਰਤਾਂ ਨੂੰ ਮੈਨਸਟਰੁਅਲ ਸਿਹਤ ਬਾਰੇ ਜਾਗਰੂਕ ਕਰਨਾ
ਧਨਾਸ ਦੇ ਵਸਨੀਕਾਂ ਨੇ ਮਾਹਵਾਰੀ ਸਿਹਤ-ਸਫਾਈ ਨੂੰ ਉਤਸ਼ਾਹਿਤ ਕਰਨ ਲਈ ਸੀਡਬਲਿਊਟੀਦੀ ਪਹਿਲਕਦਮੀ ਦੀਕੀਤੀ ਸ਼ਲਾਘਾ
ਚੰਡੀਗੜ੍ਹ 2 ਅਕਤੂਬਰ 2023- ਚੰਡੀਗੜ੍ਹ ਵੈਲਫੇਅਰ ਟਰੱਸਟ (ਸੀਡਬਲਿਊਟੀ) ਅਤੇ ਐਨਆਈਡੀ ਫਾਊਂਡੇਸ਼ਨ ਨੇ ਐਤਵਾਰ ਨੂੰ 24 ਘੰਟਿਆਂ ਵਿੱਚ ਸਭ ਤੋਂ ਵੱਧ ਸੈਨੇਟਰੀ ਪੈਕੇਟ ਵੰਡ ਕੇ ਦੀ ਦੁਨੀਆ ਵਿੱਚ ਸਭ ਤੋਂ ਵੱਡੀ ਵੰਡ ਦਾ ਨਵਾਂ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। 24 ਘੰਟਿਆਂ ਵਿੱਚ 1.25 ਲੱਖ ਉੱਚ ਗੁਣਵੱਤਾ ਵਾਲੇ ਬਾਇਓਡੀਗ੍ਰੇਡੇਬਲ ਸੈਨੇਟਰੀ ਨੈਪਕਿਨ ਪੈਕੇਟ ਵੰਡੇ ਗਏ, ਜਿਨ੍ਹਾਂ ਵਿੱਚ ਪੈਡਾਂ ਦੀ ਕੁੱਲ ਗਿਣਤੀ 5 ਲੱਖ ਸੀ। ਇਹ ਭਾਰਤ ਦੇ ਨਾਂ ਪਹਿਲਾ ਵਿਲੱਖਣ ਰਿਕਾਰਡ ਹੈ।
ਚੰਡੀਗੜ੍ਹ ਵੈਲਫੇਅਰ ਟਰੱਸਟ (ਸੀਡਬਲਿਊਟੀ) ਅਤੇ ਐਨਆਈਡੀ ਫਾਊਂਡੇਸ਼ਨ ਨੇ ਇੱਕ ਦਰਜਨ ਤੋਂ ਵੱਧ ਗੈਰ ਸਰਕਾਰੀ ਸੰਗਠਨਾਂ ਅਤੇ ਵਿਦਿਆਰਥੀ ਵਲੰਟੀਅਰਾਂ ਦੀ ਮਦਦ ਨਾਲ, ਕਿਸ਼ੋਰ ਲੜਕੀਆਂ ਅਤੇ ਔਰਤਾਂ ਵਿੱਚ ਮਾਹਵਾਰੀ ਸਫਾਈ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਸੋਮਵਾਰ (2 ਅਕਤੂਬਰ) ਨੂੰ ਚੰਡੀਗੜ੍ਹ ਦੇ ਧਨਾਸ ਦੀ ਕੱਚੀ ਕਲੋਨੀ, ਈਡਬਲਿਊਐਸ ਕਲੋਨੀ ਅਤੇ ਧਨਾਸ ਲੇਬਰ ਕਲੋਨੀਵਿਖੇ ਘਰ-ਘਰ ਜਾ ਕੇ ਮੁਫ਼ਤ ਬਾਇਓਡੀਗ੍ਰੇਡੇਬਲ ਸੈਨੇਟਰੀ ਪੈਡ ਵੰਡੇ।
ਇਹ ਉਪਰਾਲਾ ਚੰਡੀਗੜ੍ਹ ਵੈਲਫੇਅਰ ਟਰੱਸਟ ਦੀ ਕੰਨਿਆਵਰਤ ਮੁਹਿੰਮ ਤਹਿਤ ਕੀਤਾ ਗਿਆ, ਜਿਸ ਨੂੰ ਸੈਕਟਰ 37, ਚੰਡੀਗੜ੍ਹ ਦੇ ਮਹਾਜਨ ਭਵਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ। ਇਸਦਾ ਉਦੇਸ਼ ਚੰਡੀਗੜ੍ਹ ਅਤੇ ਇਸਦੇ ਆਸਪਾਸ ਦੇ ਖੇਤਰਾਂ ਦੀਆਂ ਕਿਸ਼ੋਰ ਲੜਕੀਆਂ ਅਤੇ ਔਰਤਾਂ ਤੱਕ ਉੱਚ ਗੁਣਵੱਤਾ ਵਾਲੇ ਸੈਨੇਟਰੀ ਉਤਪਾਦਾਂ ਦੀ ਪਹੁੰਚ ਨੂੰ ਆਸਾਨ, ਕਿਫਾਇਤੀ ਅਤੇ ਯਕੀਨੀ ਬਣਾਉਣਾ ਹੈ।
ਉੱਚ ਗੁਣਵੱਤਾ ਵਾਲੇ ਬਾਇਓਡੀਗ੍ਰੇਡੇਬਲ ਸੈਨੇਟਰੀ ਨੈਪਕਿਨਮੁੱਖ ਤੌਰ 'ਤੇ ਚੰਡੀਗੜ੍ਹ ਦੀਆਂ ਝੁੱਗੀ-ਝੌਂਪੜੀਆਂ, ਕਲੋਨੀਆਂ ਅਤੇ ਪਿੰਡਾਂ ਵਿੱਚ ਵੰਡੇ ਗਏ ਤਾਂ ਜੋ ਗਰੀਬ ਅਤੇ ਪਛੜੇ ਵਰਗਾਂ ਵਿੱਚ ਮਹਾਂਵਾਰੀ ਸਿਹਤ ਨੂੰ ਅਤੇ ਕੱਪੜੇ ਦੀ ਥਾਂ ਸੈਨੇਟਰੀ ਨੈਪਕਿਨ ਦੀ ਵਰਤੋਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾ ਸਕੇ।
ਰਿਸ਼ੀ ਨਾਥ, ਅਧਿਕਾਰਤ ਨਿਰਣਾਇਕ, ਗਿਨੀਜ਼ ਵਰਲਡ ਰਿਕਾਰਡ, ਨੇ ਸੈਕਟਰ 37 ਦੇ ਮਹਾਜਨ ਭਵਨ, ਚੰਡੀਗੜ੍ਹ ਵਿਖੇ ਸਮਾਰੋਹ ਦੌਰਾਨ ਸੀਡਬਲਯੂਟੀ ਦੇ ਸੰਸਥਾਪਕ ਅਤੇ ਮੁੱਖ ਸਰਪ੍ਰਸਤ ਐਨਆਈਡੀ ਫਾਊਂਡੇਸ਼ਨ ਸਤਨਾਮ ਸਿੰਘ ਸੰਧੂ ਨੂੰ ਸਰਟੀਫਿਕੇਟ ਸੌਂਪਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਮਾਜਕ-ਧਾਰਮਿਕ ਦੇ ਆਗੂ ਅਤੇਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਦੇ ਮੈਂਬਰ ਹਾਜ਼ਰ ਸਨ।
CWT ਦੇ ਸੰਸਥਾਪਕ ਅਤੇ NID ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸਤਨਾਮ ਸਿੰਘ ਸੰਧੂ ਨੇ ਕਿਹਾ “CWT ਚੰਡੀਗੜ੍ਹ ਵਾਸੀਆਂ ਦੀ ਭਲਾਈ ਲਈ ਵਚਨਬੱਧ ਹੈ।ਸਾਡੀਆਂ ਪਹਿਲਕਦਮੀਆਂ ਦਾ ਕੇਂਦਰ ਵਸਨੀਕਾਂ ਨੂੰ ਇੱਕ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਉਣ ਵਿੱਚ ਮਦਦ ਕਰਨਾ ਹੈ। CWT ਇਹ ਯਕੀਨੀ ਬਣਾ ਰਿਹਾ ਹੈ ਕਿ ਚੰਡੀਗੜ੍ਹ ਦੇ ਝੁੱਗੀ-ਝੌਂਪੜੀ ਵਾਲੇ ਖੇਤਰਾਂ, ਕਲੋਨੀਆਂ ਅਤੇ ਪਿੰਡਾਂ ਵਿੱਚ ਰਹਿਣ ਵਾਲੀਆਂ ਲੜਕੀਆਂ ਅਥੇ ਔਰਤਾਂ ਤੱਕ ਉੱਚ ਗੁਣਵੱਤਾ ਵਾਲੇ ਸੈਨੇਟਰੀ ਨੈਪਕਿਨ ਪਹੁੰਚਾਏ ਜਾ ਸਕਣ। ਉਹਨਾਂ ਕਿਹਾ ਕਿ ਇਹ ਮਾਹਵਾਰੀ ਦੇ ਦਿਨਾਂ ਵਿੱਚ ਸਫਾਈ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਦੇ ਹਰ ਕੋਨੇ ਵਿੱਚ ਕਿਸ਼ੋਰ ਲੜਕੀਆਂ ਅਤੇ ਔਰਤਾਂ ਲਈ ਕਿਫਾਇਤੀ ਅਤੇ ਗੁਣਵੱਤਾ ਵਾਲੇ ਸੈਨੇਟਰੀ ਉਤਪਾਦਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ਲਈ ਸਾਡਾ ਯੋਗਦਾਨ ਹੈ।
ਸੰਧੂ ਨੇ ਅੱਗੇ ਕਿਹਾ ਕਿ 'ਕੰਨਿਆਵਰਤ' ਮੁਹਿੰਮਰਾਹੀਂ ਅਸੀਂ ਪ੍ਰਧਾਨ ਮੰਤਰੀ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਦੇਸ਼ ਵਿਆਪੀ ਮੁਹਿੰਮ ਵਿੱਚ ਨਿਮਾਣਾ ਜਿਹਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੋਦੀ ਜੀ ਨੇ ਮਾਹਵਾਰੀ ਸੰਬੰਧੀਲੰਬੇ ਸਮੇਂ ਤੋਂ ਚੱਲੇ ਆ ਰਹੇ ਟੈਬੂ ਨੂੰ ਤੋੜਿਆ ਅਤੇ 2020 ਵਿੱਚ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਦੌਰਾਨ ਦੇਸ਼ ਵਾਸੀਆਂ ਨੂੰ ਇੱਕ ਮਜ਼ਬੂਤ ਸੰਦੇਸ਼ ਦਿੱਤਾ ਕਿ ਮਹਾਂਵਾਰੀ ਇੱਕ ਕੁਦਰਤੀ ਅਤੇ ਜੀਵ-ਵਿਗਿਆਨਕ ਪ੍ਰਕਿਰਿਆ ਹੈ ਅਤੇ ਇਸ ਨੂੰ ਅਪਵਿੱਤਰ ਨਹੀਂ ਮੰਨਿਆ ਜਾਣਾ ਚਾਹੀਦਾ ਹੈ।
ਸਤਨਾਮ ਸਿੰਘ ਸੰਧੂ ਨੇ ਇਹ ਵੀ ਕਿਹਾ, “ਔਰਤਾਂ ਦੀ ਸਿਹਤ ਤੋਂ ਲੈ ਕੇ ਮਹਿਲਾ ਸਸ਼ਕਤੀਕਰਨ ਤੱਕ, ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਿੱਚ ਔਰਤਾਂ ਦੀ ਭਲਾਈ ਨੂੰ ਯਕੀਨੀ ਬਣਾਇਆ ਹੈ। ਹਾਲ ਹੀ ਵਿੱਚ ਪੇਸ਼ ਕੀਤਾ ਗਿਆ ਮਹਿਲਾ ਰਾਖਵਾਂਕਰਨ ਬਿੱਲ ਉਨ੍ਹਾਂ ਦੇ ਔਰਤਾਂ ਪ੍ਰਤੀ ਸਨਮਾਨ ਦਾ ਪ੍ਰਮਾਣ ਹੈ। ਜੀ-20 ਦੀ ਪ੍ਰਧਾਨਗੀ ਦੌਰਾਨ ਵੀ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਵਿਸ਼ਵ ਦਾ ਧਿਆਨ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਵੱਲ ਮੋੜਿਆ। ਆਮ ਲੋਕਾਂ ਲਈ ਸਸਤੀਆਂ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣਾ ਭਾਰਤ ਨੂੰ ਇੱਕ 'ਆਤਮ-ਨਿਰਭਰ' ਦੇਸ਼ ਬਣਾਉਣ ਵੱਲ ਇੱਕ ਕਦਮ ਹੈ।“
ਇਸ ਮੌਕੇ ਰਿਸ਼ੀ ਨਾਥ ਨੇ ਕਿਹਾ ਕਿ CWT ਅਤੇ NID ਫਾਊਂਡੇਸ਼ਨ ਵੱਲੋਂ ਅੱਜ 24 ਘੰਟਿਆਂ ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਸੈਨੇਟਰੀ ਪੈਡ ਪੈਕੇਟ ਵੰਡ ਕੇ ਨਵਾਂ ਰਿਕਾਰਡ ਬਣਾਇਆ ਗਿਆ ਹੈ। ਉਹਨਾਂ ਕਿਹਾ, "ਮੈਂ CWT ਦੇ ਸੰਸਥਾਪਕ ਨੂੰ ਸਰਟੀਫਿਕੇਟ ਸੌਂਪਿਆ ਹੈ ਅਤੇ ਉਹਨਾਂ ਨੂੰ ਉਹਨਾਂ ਦੀ ਇਸ ਉਪਲਬਧੀ ‘ਤੇ ਵਧਾਈ ਦਿੱਤੀ ਹੈ।"
ਬ੍ਰਹਮਾ ਕੁਮਾਰੀ, ਰਨਕਿਓਰ ਨੇ ਕਿਹਾ, “ਔਰਤਾਂ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਹਨ ਅਤੇ ਉਨ੍ਹਾਂ ਦੀ ਤਰੱਕੀ ਤੋਂ ਬਿਨਾਂ ਰਾਸ਼ਟਰ ਦੀ ਸਮੁੱਚੀ ਤਰੱਕੀ ਸੰਭਵ ਨਹੀਂ ਹੋ ਸਕਦੀ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇਸ਼ ਵਿੱਚ ਔਰਤਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੇ ਵਿਕਾਸ ਅਤੇ ਸਸ਼ਕਤੀਕਰਨ 'ਤੇ ਧਿਆਨ ਕੇਂਦਰਿਤ ਕਰਦੀ ਹੈ। ਪਿਛਲੇ ਨੌਂ ਸਾਲਾਂ ਵਿੱਚ ਭਾਰਤ ਵਿੱਚ ਔਰਤਾਂ ਦੇ ਜੀਵਨ ਨੂੰ ਮਹੱਤਵ ਦਿੱਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਮਾਹਵਾਰੀ ਸੰਬੰਧੀ ਚੱਲੇ ਆ ਰਹੇ ਟੈਬੂ ਨੂੰ ਤੋੜ ਕੇ ਔਰਤਾਂ ਦੀ ਮੈਨਸਟਰੁਅਲ ਸਿਹਤ ਨੂੰ ਇੱਕ ਰਾਸ਼ਟਰੀ ਮਿਸ਼ਨ ਵਿੱਚ ਬਦਲ ਦਿੱਤਾ ਹੈ।"
ਕਨਿਸ਼ਕਾ ਖਾਨ ਦੀ ਅਗਵਾਈ ਹੇਠ ਮੁਸਲਿਮ ਔਰਤਾਂ ਦੇ ਇੱਕ ਸਮੂਹ ਨੇ ਕਿਹਾ ਸਾਂਝੇ ਬਿਆਨ ਵਿੱਚ ਕਿਹਾ, “ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ਹੇਠ, ਭਾਰਤੀ ਔਰਤਾਂ ਦੀ ਮਾਹਵਾਰੀ ਸਿਹਤ ਨੂੰ ਬਿਹਤਰ ਬਣਾਉਣ ਲਈ ਕਿਫਾਇਤੀ ਸੈਨੇਟਰੀ ਉਤਪਾਦਾਂ ਦੇ ਨਾਲ-ਨਾਲ ਮਾਹਵਾਰੀ ਸਿਹਤ ਅਤੇ ਸਫਾਈ ਅਭਿਆਸਾਂ ਬਾਰੇ ਜਾਗਰੂਕਤਾ ਨੂੰ ਯਕੀਨੀ ਬਣਾਇਆ ਗਿਆ ਹੈ।ਸਰਕਾਰ ਦੀ ਜਨ ਔਸ਼ਧੀ ਸੁਵਿਧਾ ਆਕਸੋ-ਬਾਇਓਡੀਗਰੇਡੇਬਲ ਸੈਨੇਟਰੀ ਨੈਪਕਿਨ 1 ਰੁਪਏ ਵਿੱਚ ਭਾਰਤੀ ਔਰਤਾਂ ਲਈ ਇੱਕ ਬਹੁਤ ਵੱਡਾ ਤੋਹਫ਼ਾ ਹੈ, ਜਿਸ ਨੇ ਉਨ੍ਹਾਂ ਨੂੰ ਇੱਕ ਕਿਫਾਇਤੀ ਕੀਮਤ 'ਤੇ ਮਹਾਂਵਾਰੀ ਦੇ ਦਿਨਾਂ ਵਿੱਚਆਪਣੀ ਸਿਹਤ ਦਾ ਸਹੀ ਢੰਗ ਨਾਲ ਪ੍ਰਬੰਧਨ ਕਰਨ ਵਿੱਚ ਮਦਦ ਕੀਤੀ ਹੈ।
ਕੱਚੀ ਕਲੋਨੀ,ਧਨਾਸ ਦੀ ਸਥਾਨਕ ਵਸਨੀਕ ਸ਼ਿਤਿਜਾ ਸ਼ਰਮਾ ਨੇ ਕਿਹਾ,“ਅੱਜ ਵੀ, ਪੇਂਡੂ ਖੇਤਰਾਂ ਵਿੱਚ ਔਰਤਾਂ ਅਤੇ ਨੌਜਵਾਨਕੁੜੀਆਂ ਵਿੱਚ ਮਾਹਵਾਰੀ ਸਫਾਈ ਅਤੇ ਸੁਰੱਖਿਅਤ ਮਾਹਵਾਰੀ ਸਫਾਈ ਉਤਪਾਦਾਂ ਤੱਕ ਪਹੁੰਚ ਬਾਰੇ ਜਾਗਰੂਕਤਾ ਦੀ ਘਾਟ ਹੈ। ਪੀਐਮ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪੇਂਡੂ ਖੇਤਰਾਂ ਵਿੱਚ ਮਾਹਵਾਰੀ ਬਾਰੇ ਜਾਗਰੂਕਤਾ ਨੂੰ ਪਹਿਲ ਦੇ ਅਧਾਰ ‘ਤੇ ਯਕੀਨੀ ਬਣਾਇਆ ਹੈ। ਭਾਰਤ ਸਰਕਾਰ ਦੁਆਰਾ 1 ਰੁਪਏ ਵਿੱਚਜਨ ਔਸ਼ਧੀ ਸੁਵਿਧਾ ਆਕਸੋ ਬਾਇਓਡੀਗ੍ਰੇਡੇਬਲ ਸੈਨੇਟਰੀ ਨੈਪਕਿਨ ਮੁਹੱਈਆ ਕਰਵਾਉਣਾ, ਪੇਂਡੂ ਖੇਤਰਾਂ ਨਾਲ ਸਬੰਧਤ ਔਰਤਾਂ ਅਤੇ ਨੌਜਵਾਨ ਲੜਕੀਆਂ ਲਈ ਇੱਕ ਵਰਦਾਨ ਹੈ।“
ਧਨਾਸ ਦੀ ਈਡਬਲਯੂਐਸ ਕਲੋਨੀ ਦੀ ਵਸਨੀਕ ਰਮਾ ਦੇਵੀ ਨੇ ਕਿਹਾ, "ਮਾਹਵਾਰੀ ਦੇ ਦਿਨਾਂ ਵਿੱਚ ਸਫਾਈ ਲੰਬੇ ਸਮੇਂ ਤੋਂ ਚਿੰਤਾ ਦਾ ਵਿਸ਼ਾ ਰਹੀ ਹੈ। ਕਿਸੇ ਵੀ ਸਰਕਾਰ ਜਾਂ ਪ੍ਰਧਾਨ ਮੰਤਰੀ ਨੇ ਇਸ ਸਮੱਸਿਆ ਵੱਲ ਪਹਿਲਾਂ ਕਦੇ ਧਿਆਨ ਨਹੀਂ ਦਿੱਤਾ ਹੈ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਹਨਾਂ ਨੇ 2020 ਵਿੱਚ ਆਪਣੇ ਸੁਤੰਤਰਤਾ ਦਿਵਸ ਦੇ ਭਾਸ਼ਣ ਦੌਰਾਨ ਲਾਲ ਕਿਲ੍ਹੇ ਤੋਂ ਇਸ ਬਾਰੇ ਗੱਲ ਕੀਤੀ। ਰਮਾ ਦੇ ਵੀ ਨੇ ਕਿਹਾ ਕਿ ਸਾਡੇ ਕੋਲ ਇੱਕ ਲੰਬੇ ਸਮੇਂ ਤੱਕ ਇੱਕ ਮਹਿਲਾ ਪ੍ਰਧਾਨ ਮੰਤਰੀ ਵੀ ਸਨ ਪਰ ਉਹਨਾਂ ਨੇ ਕਦੇ ਵੀ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਅਸੀਂਪ੍ਰਧਾਨ ਮੰਤਰੀ ਮੋਦੀ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਔਰਤਾਂ ਦੇ ਇਸ ਮੁੱਦੇ ਵੱਲ਼ ਖਾਸ ਧਿਆਨ ਕੇਂਦਰਿਤ ਕੀਤਾ ਹੈ।"
ਨਾਰੀ ਸ਼ਕਤੀ ਰੈਜ਼ੀਡੈਂਟ ਐਸੋਸੀਏਸ਼ਨ ਦੇ ਮੈਂਬਰਸ਼ੈਲਜਾ ਸ਼ਰਮਾ ਨੇ ਕਿਹਾ,”ਸੈਨੇਟਰੀ ਨੈਪਕਿਨਾਂ ਨੂੰ ਵੱਡੇ ਪੱਧਰ 'ਤੇ ਵੰਡਣਾ ਸੀਡਬਲਯੂਟੀ ਦੁਆਰਾ ਸੱਚਮੁੱਚ ਇੱਕ ਸ਼ਲਾਘਾਯੋਗ ਪਹਿਲ ਹੈ। ਅਜੇ ਵੀ ਬਹੁਤ ਸਾਰੀਆਂ ਨੌਜਵਾਨ ਕੁੜੀਆਂ ਅਤੇ ਔਰਤਾਂ ਜਾਗਰੂਕਤਾ ਦੀ ਘਾਟ ਅਤੇ ਆਰਥਿਕ ਤੰਗੀ ਵਰਗੇ ਕਈ ਕਾਰਨਾਂ ਕਰਕੇ ਮਾਹਵਾਰੀ ਦੌਰਾਨ ਨਿੱਜੀ ਸਫਾਈ ਦਾ ਧਿਆਨ ਨਹੀਂ ਰੱਖ ਪਾਉਂਦੀਆਂ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਔਰਤਾਂ ਦੇ ਸਸ਼ਕਤੀਕਰਨ ਪ੍ਰਤੀ ਅਟੁੱਟ ਵਚਨਬੱਧਤਾ ਨੇ ਦੇਸ਼ ਦੀਆਂ ਕਰੋੜਾਂ ਔਰਤਾਂ ਦਾ ਜੀਵਨ ਬਦਲ ਦਿੱਤਾ ਹੈ। ਵਿਸ਼ਵ ਪ੍ਰਧਾਨ ਮੰਤਰੀ ਮੋਦੀ ਦੇ ਵਿਜ਼ਨ ਅਤੇ ਮਹਿਲਾ ਸਸ਼ਕਤੀਕਰਨ ਲਈ ਪਹਿਲਕਦਮੀਆਂ ਦੀ ਸ਼ਲਾਘਾ ਕਰਦਾ ਹੈ। ਉਨ੍ਹਾਂ ਨੇ ਦੇਸ਼ ਦੀਆਂ ਧੀਆਂ ਨੂੰ 'ਆਤਮ-ਨਿਰਭਰ' ਬਣਾਇਆ ਹੈ।“