ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ਸਨਮਾਨ ਲਈ ਲੈਕ. ਆਤਮਾ ਸਿੰਘ ਦੀ ਚੋਣ
ਕੋਟਕਪੂਰਾ, 2 ਅਕਤੂਬਰ 2023 :- ‘ਲਾਇਨਜ ਕਲੱਬ ਕੋਟਕਪੂਰਾ ਰਾਇਲ’ ਵਲੋਂ ਬੋਰਡ ਆਫ ਡਾਇਰੈਕਟਰਜ ਦੀ ਦੀਦਾਰ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ 5 ਅਕਤੂਬਰ ਨੂੰ ਸਮਾਜਸੇਵੀ ਅਧਿਆਪਕਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਉਣਵਾਲਾ ਦੇ ਪੰਜਾਬੀ ਲੈਕ. ਆਤਮਾ ਸਿੰਘ ਦੀ ਚੋਣ ਕੀਤੀ ਗਈ। ਕਲੱਬ ਦੇ ਪੀ.ਆਰ.ਓ. ਇੰਜੀ. ਅਸ਼ੋਕ ਸੇਠੀ ਮੁਤਾਬਿਕ ਮਾ. ਆਤਮਾ ਸਿੰਘ ਇਕ ਸਧਾਰਨ ਪਰਿਵਾਰ ਵਿੱਚ ਪਿੰਡ ਰਣ ਸਿੰਘ ਵਾਲਾ ਵਿਖੇ ਪੈਦਾ ਹੋਏ। ਉਹਨਾਂ ਵੱਖ ਵੱਖ ਸਕੂਲਾਂ ’ਚ ਨੌਕਰੀ ਦੌਰਾਨ ਪਿੰਡ ਵਾਸੀਆਂ, ਐਨ.ਆਰ.ਆਈ. ਵੀਰਾਂ, ਦਾਨੀ ਸੱਜਣਾ ਅਤੇ ਸਟਾਫ ਦੀ ਮੱਦਦ ਨਾਲ ਵਧੀਆ ਕੰਮ ਕੀਤੇ। ਬੱਚਿਆਂ ਦੀ ਪੜਾਈ ਦੇ ਨਾਲ ਨਾਲ ਆਰਥਿਕ ਮੱਦਦ ਲਈ ਵੀ ਉਹਨਾ ਦਾ ਵੱਡਮੁੱਲਾ ਯੋਗਦਾਨ ਰਿਹਾ। ਉਹਨਾਂ ਦੇ ਪੜਾਏ ਬੱਚੇ ਵੱਖ-ਵੱਖ ਖੇਤਰਾਂ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਉਹਨਾਂ ਦੱਸਿਆ ਕਿ ਜਿੱਥੇ ਮਾ. ਆਤਮਾ ਸਿੰਘ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ 5 ਅਕਤੂਬਰ ਨੂੰ ਉਹਨਾਂ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾਰਡ ਨੰਬਰ 9 ਹਰੀਨੌ ਰੋਡ, ਕੋਟਕਪੂਰਾ ਵਿਖੇ ਸਵੇਰੇ 10:00 ਵਜੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ, ਉੱਥੇ ਇਸ ਮੌਕੇ ਗਾਂਧੀ ਜਯੰਤੀ, ਲਾਲ ਬਹਾਦਰ ਸ਼ਾਸ਼ਤਰੀ, ਵਿਸ਼ਵ ਕੁਦਰਤੀ ਨਿਵਾਸ ਦਿਹਾੜਾ, ਵਿਸ਼ਵ ਅੱਖਾਂ ਦੀ ਜਾਂਚ, ਵਿਸ਼ਵ ਬਜੁਰਗ ਦਿਹਾੜਾ, ਵਿਸ਼ਵ ਅਮਨਸ਼ਾਂਤੀ ਦਿਹਾੜਿਆਂ ਦੇ ਸਬੰਧ ਵਿੱਚ ਸੈਮੀਨਾਰ ਵੀ ਹੋਵੇਗਾ।