ਬਾਬਾ ਫੱਕਰ ਦਾਸ ਮੇਲਾ ਕਮੇਟੀ ਵੱਲੋਂ ਪੀ.ਆਰ.ਓ. ਮਨੀ ਧਾਲੀਵਾਲ ਦਾ ਵਿਸ਼ੇਸ਼ ਸਨਮਾਨ
ਦੀਪਕ ਗਰਗ
ਕੋਟਕਪੂਰਾ, 2 ਅਕਤੂਬਰ 2023:- ਨੇੜਲੇ ਪਿੰਡ ਢੀਮਾਂਵਾਲੀ ਵਿਖੇ ਬਾਬਾ ਫੱਕਰ ਦਾਸ ਜੀ ਦੀ ਯਾਦ ’ਚ ਕਰਵਾਏ ਗਏ 52ਵੇਂ ਕਬੱਡੀ ਕੱਪ ਵਿੱਚ ਯੋਗਦਾਨ ਪਾਉਣ ਬਦਲੇ ਮੇਲਾ ਪ੍ਰਬੰਧਕਾਂ ਵੱਲੋਂ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀਆਰਓ ਸਪੀਕਰ ਸੰਧਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਬਾਬਾ ਫੱਕਰ ਦਾਸ ਮੇਲਾ ਕਮੇਟੀ ਦੇ ਪ੍ਰਧਾਨ ਹਾਕਮ ਸਿੰਘ ਦਿਉਲ ਅਤੇ ਅਹੁਦੇਦਾਰਾਂ ਸਤਨਾਮ ਸਿੰਘ ਦਿਉਲ, ਬਬਲਾ ਸਿੰਘ ਢੀਮਾਂਵਾਲੀ, ਮਨਜੀਤ ਸਿੰਘ, ਗੁਰਤੇਜ ਸਿੰਘ ਪੱਪ ਆਦਿ ਨੇ ਦੱਸਿਆ ਕਿ ਗਰਾਮ ਪੰਚਾਇਤ ਸਮੂਹ ਨਗਰ ਨਿਵਾਸੀ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਹਰ ਸਾਲ 27,28,29 ਸਤੰਬਰ ਨੂੰ ਹੋਣ ਵਾਲੇ ਸ਼ਾਨਦਾਰ ਕਬੱਡੀ ਕੱਪ ਵਿੱਚ ਇਸ ਵਾਰ ਜਿੱਥੇ ਵੱਡੇ ਇਨਾਮ ਰੱਖੇ ਗਏ ਸਨ, ਉੱਥੇ ਸੱਤਾਧਾਰੀ ਧਿਰ ਦਾ ਵੀ ਭਰਪੂਰ ਸਹਿਯੋਗ ਮਿਲਿਆ। ਉਹਨਾਂ ਦੱਸਿਆ ਕਿ ਕਬੱਡੀ ਓਪਨ ਲਈ ਪਹਿਲਾ ਇਨਾਮ 71 ਹਜਾਰ, ਦੂਜਾ ਇਨਾਮ 51 ਹਜਾਰ ਨਗਦ ਸਮੇਤ ਟਰਾਫੀਆਂ ਨਾਲ ਜੇਤੂ ਟੀਮਾ ਦਾ ਸਨਮਾਨ ਹੋਇਆ ਅਤੇ 75 ਕਿੱਲੋ, 65 ਕਿੱਲੋ, 55 ਕਿੱਲੋ ਭਾਰ ਵਰਗ ਦੀਆਂ ਜੇਤੂ ਟੀਮਾ ਦੇ ਵੀ ਵਿਸ਼ੇਸ਼ ਸਨਮਾਨ ਕੀਤੇ ਗਏ। ਉਹਨਾਂ ਦੱਸਿਆ ਕਿ ਤਿੰਨੋ ਦਿਨ ਕਬੱਡੀ ਟੂਰਨਾਮੈਂਟ ਦਾ ਸਿੱਧਾ ਪ੍ਰਸਾਰਨ ਹੋਣ ਕਰਕੇ ਦੇਸ਼ ਵਿਦੇਸ਼ ਦੇ ਖੇਡ ਪੇ੍ਰਮੀਆਂ ਨੇ ਭਰਪੂਰ ਲੁਫਤ ਲਿਆ। ਮਨੀ ਧਾਲੀਵਾਲ ਨੇ ਮੇਲਾ ਕਮੇਟੀ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਬੱਚਿਆਂ ਤੇ ਨੌਜਵਾਨਾ ਨੂੰ ਨਸ਼ਿਆਂ ਸਮੇਤ ਹਰ ਤਰਾਂ ਦੀਆਂ ਸਮਾਜਿਕ ਕੁਰੀਤੀਆਂ ਤੋਂ ਪ੍ਰੇਰ ਕੇ ਖੇਡਾਂ ਨਾਲ ਜੋੜਨ ਦਾ ਉਪਰਾਲਾ ਬਹੁਤ ਵਧੀਆ ਹੈ। ਉਹਨਾਂ ਸ਼ਾਨਦਾਰ ਕਬੱਡੀ ਕੱਪ ਦੀ ਸਫਲਤਾਪੂਰਵਕ ਸਮਾਪਤੀ ਲਈ ਬਾਬਾ ਫੱਕਰ ਦਾਸ ਮੇਲਾ ਕਮੇਟੀ ਅਤੇ ਸਮੁੱਚੀ ਗਰਾਮ ਪੰਚਾਇਤ ਨੂੰ ਮੁਬਾਰਕਬਾਦ ਵੀ ਦਿੱਤੀ।