ਲਗਾਤਾਰ ਦਰਬਾਰ ਸਾਹਿਬ 'ਚ ਸੇਵਾ ਕਰਦੇ ਰਹੇ ਰਾਹੁਲ ਗਾਂਧੀ- ਰਾਤ ਨੂੰ ਪਾਲਕੀ ਦੀ ਸੇਵਾ 'ਚ ਵੀ ਹੋਏ ਸ਼ਾਮਲ
ਅੰਮ੍ਰਿਤਸਰ, 02 ਅਕਤੂਬਰ, 2023:
ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਇੱਥੇ ਤਿੰਨ ਵਾਰ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਨ।ਪਹਿਲਾਂ ਭਾਂਡੇ ਸਾਫ਼ ਕਰਨ ਦੀ ਸੇਵਾ ਕੀਤੀ ਫੇਰ ਪਰਿਕਰਮਾ ਵਿੱਚ ਸ਼ਰਧਾਲੂਆਂ ਨੂੰ ਜਲ ਛਕਾਉਣ ਦੀ ਸੇਵਾ ਕੀਤੀ ਅਤੇ ਰਾਤ ਨੂੰ ਉਹ ਪਾਲਕੀ ਸਾਹਿਬ ਦੀ ਸੇਵਾ 'ਚ ਸ਼ਾਮਲ ਹੋਏ . ਇਹ ਕਿਹਾ ਗਿਆ ਕਿ ਇਹ ਉਨ੍ਹਾਂ ਦੀ ਨਿੱਜੀ ਫੇਰੀ ਹੈ ਇਸੇ ਲਈ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੇ ਵੱਡੇ ਨੇਤਾ ਨਜ਼ਰ ਨਹੀਂ ਆਏ
ਰਾਹੁਲ ਗਾਂਧੀ ਨੇ ਦੁਪਹਿਰ ਵੇਲੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਤੋਂ ਬਾਅਦ ਉਨ੍ਹਾਂ ਲੰਗਰ ਹਾਲ ਵਿੱਚ ਭਾਂਡੇ ਧੋਣ ਦੀ ਸੇਵਾ ਕੀਤੀ। ਉਹ ਕਾਫ਼ੀ ਸਮਾਂ ਹਰਿਮੰਦਰ ਸਾਹਿਬ ਵਿਚ ਰਹੇ। ਇਸ ਤੋਂ ਬਾਅਦ ਉਹ ਹੋਟਲ ਵਾਪਸ ਆ ਗਏ ।

ਇਸ ਤੋਂ ਬਾਅਦ ਉਹ ਹਰਿਮੰਦਰ ਸਾਹਿਬ ਆ ਕੇ ਪਾਣੀ ਪਿਆਉਣ ਦੀ ਸੇਵਾ ਕਰਦੇ ਰਹੇ ਅਤੇ ਰਾਤ ਨੂੰ ਪਾਲਕੀ ਸਾਹਿਬ ਦੀ ਸੇਵਾ ਮੌਕੇ ਵੀ ਹਾਜ਼ਰ ਹੋਏ .
ਰਾਹੁਲ ਗਾਂਧੀ ਦੇ ਠਹਿਰਨ ਲਈ ਸਰਾਂ 'ਚ ਪਹਿਲਾਂ ਪ੍ਰਬੰਧ ਕੀਤੇ ਗਏ ਸਨ ਪਰ ਸੁਰੱਖਿਆ ਕਾਰਨਾਂ ਕਰਕੇ ਇਸ ਨੂੰ ਰੱਦ ਕਰਨਾ ਪਿਆ। ਜਿਸ ਤੋਂ ਬਾਅਦ ਉਹ ਹੋਟਲ ਵਿੱਚ ਰੁਕੇ।
ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿੱਚ ਹੋਰ ਸ਼ਰਧਾਲੂਆਂ ਨਾਲ ਬਰਤਨ ਸਾਫ਼ ਕਰਨ ਦੀ ਸੇਵਾ ਕਰਦੇ ਹੋਏ ਰਾਹੁਲ ਗਾਂਧੀ। ਰਾਹੁਲ ਗਾਂਧੀ ਨੇ ਇਸ ਦੌਰੇ ਨੂੰ ਨਿੱਜੀ ਰੱਖਿਆ ਹੈ।

ਉਨ੍ਹਾਂ ਦੀ ਇਸ ਫੇਰੀ ਨੂੰ ਨਿੱਜੀ ਹੀ ਰੱਖਿਆ ਗਿਆ ਹੈ। ਇਸ ਦੌਰਾਨ ਕੋਈ ਸਿਆਸੀ ਪ੍ਰੋਗਰਾਮ ਨਹੀਂ ਰੱਖਿਆ । ਇਸ ਦੇ ਮੱਦੇਨਜ਼ਰ ਪੰਜਾਬ ਦੇ ਕਾਂਗਰਸੀ ਆਗੂ ਉਨ੍ਹਾਂ ਦਾ ਸਵਾਗਤ ਕਰਨ ਆਦਿ ਲਈ ਨਹੀਂ ਆਏ। ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਵੀ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ।