ਪੰਜਾਬੀ ਮੂਲ ਦੇ ਸਨਅਤਕਾਰ ਹਰਪਾਲ ਰੰਧਾਵਾ ਤੇ ਉਸਦੇ ਪੁੱਤਰ ਸਮੇਤ ਛੇ ਲੋਕਾਂ ਦੀ ਹਵਾਈ ਹਾਦਸੇ ’ਚ ਮੌਤ
ਜੌਹਾਨਸਬਰਗ, 3 ਅਕਤੂਬਰ, 2023: ਪੰਜਾਬੀ ਮੂਲ ਦੇ ਸਨਅਤਕਾਰ ਹਰਪਾਲ ਰੰਧਾਵਾ, ਉਸਦੇ ਪੁੱਤਰ ਸਮੇਤ ਛੇ ਲੋਕਾਂ ਦੀ ਹਵਾਈ ਹਾਦਸੇ ਵਿਚ ਮੌਤ ਹੋਗਈ। ਉਹ ਸੇਸਨ 206 ਹਵਾਈ ਜਹਾਜ਼ ਵਿਚ ਸਫਰ ਕਰ ਰਹੇ ਸਨ ਤੇ ਹਰਾਰੇ ਤੋਂ ਮੁਰੋਵਾ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਹਾਦਸੇ ਵੇਲੇ ਜਹਾਜ਼ ਵਿਚ ਹਰਪਾਲ ਰੰਧਾਵਾ, ਉਨ੍ਹਾਂ ਦੇ 22 ਸਾਲਾ ਪੁੱਤਰ ਆਮੇਰ ਸਮੇਤ ਕੁੱਲ ਛੇ ਜਣੇ ਸਵਾਰ ਸਨ। ਸਥਾਨਕ ਅਖ਼ਬਾਰ ‘ਹੇਰਾਲਡ’ ’ਚ ਪੁਲਿਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜਹਾਜ਼ ’ਚ ਚਾਰ ਵਿਦੇਸ਼ੀ ਨਾਗਰਿਕ ਸਨ ਅਤੇ ਹੋਰ ਦੋ ਜ਼ਿੰਬਾਬਵੇ ਤੋਂ ਸਨ।
ਪੁਲਿਸ ਮੁਤਾਬਕ ਇੲ ਘਟਨਾ 29 ਸਤੰਬਰ ਨੂੰ ਸਵੇਰੇ ਸਾਢੇ ਸੱਤ ਤੋਂ ਅੱਠ ਵਜੇ ਦਰਮਿਆਨ ਵਾਪਰੀ।
60 ਸਾਲਾ ਹਰਪਾਲ ਰੰਧਾਵਾ ਮਾਈਨਿੰਗ ਕੰਪਨੀ ਰਿਓਜਿਮ ਦੇ ਮਾਲਕ ਸਨ। ਰਿਓਜਿਮ ਜ਼ਿੰਬਾਬਵੇ ’ਚ ਸੋਨੇ ਤੇ ਕੋਲੇ ਦੀ ਮਾਈਨਿੰਗ ਕਰਦੀ ਹੈ। ਨਾਲ ਹੀ ਕੰਪਨੀ ’ਚ ਨਿਕਲ ਅਤੇ ਤਾਂਬੇ ਜਿਹੀਆਂ ਧਾਤੂਆਂ ਦੀ ਰਿਫਾਈਨਿੰਗ ਦਾ ਵੀ ਕੰਮ ਹੁੰਦਾ ਹੈ। ਰੰਧਾਵਾ ਚਾਰ ਅਰਬ ਡਾਲਰ ਵਾਲੀ ਇਕਵਿਟੀ ਫਰਮ ਜੇਮ ਹੋਲਡਿੰਗ ਦੇ ਸੰਸਥਾਪਕ ਵੀ ਸਨ।