ਤਹਿਸ਼ੀਲ ‘ਚ ਨਜਾਇਜ਼ ਉਸਾਰੀ ਕਰਦੇ ਨੂੰ ਢਾਇਆ, ਐਸ.ਡੀ.ਐਮ ਵੱਲੋਂ ਕਾਰਵਾਈ ਦੇ ਹੁਕਮ
ਦੀਪਕ ਜੈਨ
ਜਗਰਾਓਂ, 3 ਅਕਤੂਬਰ 2023 : ਤਹਿਸ਼ੀਲ ਕੰਪਲੈਕਸ ਜਗਰਾਉਂ ‘ਚ ਨਜਾਇਜ਼ ਕਬਜਿਆਂ ਦਾ ਬੋਲਬਾਲਾ ਜਾਰੀ ਹੈ। ਸ਼ਨੀਵਾਰ ਰਾਤ ਨੂੰ ਇੱਕ ਵਿਅਕਤੀ ਵੱਲੋਂ ਤਹਿਸ਼ੀਲ ਦੀ ਖਾਲੀ ਪਈ ਜਗ੍ਹਾਂ ਉੱਪਰ ਇੱਕ ਦੁਕਾਨ ਦਾ ਨਿਰਮਾਣ ਕਰ ਲਿਆ ਗਿਆ ਹੈ ਜਿਸ ਦੀ ਭਿਣਕ ਐਸ.ਡੀ.ਐਮ ਮਨਜੀਤ ਕੌਰ ਨੂੰ ਪੈ ਗਈ। ਛੁੱਟੀ ਹੋਣ ਦੇ ਬਾਵਜੂਦ ਵੀ ਐਸ.ਡੀ.ਐਮ ਮਨਜੀਤ ਕੌਰ ਨੇ ਪੁਲਿਸ ਨੂੰ ਹਦਾਇਤਾਂ ਜਾਰੀ ਕਰਕੇ ਨਜਾਇਜ਼ ਹੋ ਰਹੇ ਨਿਰਮਾਣ ਨੂੰ ਢੁਆ ਦਿੱਤਾ ਗਿਆ ਅਤੇ ਡੀ.ਐਸ.ਪੀ. ਨੂੰ ਨਜਾਇਜ਼ ਕਬਜਾ ਕਰਨ ਵਾਲੇ ਵਿਆਕਤੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਆਖ ਦਿੱਤਾ ਗਿਆ ਹੈ। ਸੂਤਰਾਂ ਮੁਤਾਬਿਕ ਤਹਿਸ਼ੀਲ ਵਿੱਚ ਅਸ਼ਟਾਮ ਫਰੋਸ਼, ਵਸੀਕਾ ਨਵੀਸ, ਟਾਈਪਿਸਟ, ਫੋਟੋ ਸਟੇਟ ਦੀਆਂ ਦੁਕਾਨਾਂ ਬਣੀਆਂ ਹੋਈਆਂ ਹਨ। ਇੱਕ ਵਿਅਕਤੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜਗ੍ਹਾਂ ਕਿਤੇ ਹੋਰ ਅਲਾਟ ਹੋਈ ਹੈ ਅਤੇ ਕੈਬਿਨ ਕਿਤੇ ਹੋਰ ਬਣਿਆ ਹੋਇਆਂ ਹੈ।
ਕੀ ਕਹਿਣਾ ਹੈ ਐਸ.ਡੀ.ਐਮ ਦਾ ਇਸ ਸਬੰਧੀ ਐਸ.ਡੀ.ਐਮ ਮਨਜੀਤ ਕੌਰ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਵੱਲੋਂ ਤਹਿਸ਼ੀਲ ਦੀ ਜਗ੍ਹਾਂ ਤੇ ਨਜਾਇਜ਼ ਕਬਜਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕੈਬਿਨ ਅਲਾਟੀਆਂ ਨੂੰ ਚੇਤਾਵਨੀ ਦਿੱਤੀ ਕਿ ਆਪਣੀ ਬਕਾਇਆਂ ਰਾਸ਼ੀ ਮਿਥੇ ਸਮੇਂ ‘ਚ ਜਮ੍ਹਾਂ ਕਰਵਾ ਦਿਉ ਅਤੇ ਪ੍ਰਸ਼ਾਸਨ ਵੱਲੋਂ ਜੋ ਜਗ੍ਹਾਂ ਅਲਾਟ ਕੀਤੀ ਗਈ ਹ ੈਉਸ ਜਗ੍ਹਾਂ ਤੇ ਹੀ ਦੁਕਾਨ ਦਾ ਨਿਰਮਾਣ ਕੀਤਾ ਜਾਵੇ। ਜੇ ਕਿਸੇ ਨੇ ਅਲਾਟ ਵਾਲੀ ਜਗ੍ਹਾਂ ਛੱਡ ਕੇ ਕਿਤੇ ਹੋਰ ਕਬਜਾ ਕੀਤਾ ਹੈ ਤਾਂ ਉਸ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਐਸ.ਡੀ.ਐਮ ਮਨਜੀਤ ਕੌਰ।