ਬਿਜਨਸ ਬਲਾਸਟਰ ਪ੍ਰੋਗਰਾਮ ਤਹਿਤ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ ਲੈਕਚਰਾਰਜ਼ ਨੂੰ ਵਿਸ਼ੇਸ਼ ਸਿਖਲਾਈ ਦਿੱਤੀ
ਫ਼ਰੀਦਕੋਟ, 3 ਅਕਤੂਬਰ ( ਪਰਵਿੰਦਰ ਸਿੰਘ ਕੰਧਾਰੀ)-ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਯੋਗ ਸਰਪ੍ਰਸਤੀ ਹੇਠ ਬਿਜਨਸ ਬਲਾਸਟਰ ਪ੍ਰੋਗਰਾਮ ਸਬੰਧੀ ਦੋ ਰੋਜ਼ਾ ਅਧਿਆਪਕ ਸਿਖਲਾਈ ਸੂਬੇ ਭਰ ’ਚ ਕਰਵਾਈ ਗਈ। ਇਸ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ’ਚ ਫ਼ਰੀਦਕੋਟ ਜ਼ਿਲੇ ਦੇ 42 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਗਿਅਰ੍ਹਵੀਂ ਜਮਾਤ ਦੇ ਸਮੂਹ ਇੰਚਾਰਜ਼ ਲੈਕਚਰਾਰਾਂ ਨੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਮੇਵਾ ਸਿੰਘ ਸਿੱਧੂ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ ਦੀ ਯੋਗ ਅਗਵਾਈ ਅਤੇ ਸਰਕਾਰੀ ਮਿਡਲ ਸਕੂਲ ਪੱਕਾ ਦੇ ਇੰਚਾਰਜ਼ ਜਸਬੀਰ ਸਿੰਘ ਜੱਸੀ ਦੀ ਦੇਖ-ਰੇਖ ਹੇਠ ਦਿਲਚਸਪੀ ਨਾਲ ਭਾਗ ਲਿਆ। ਇਸ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ’ਚ ਬਲਾਕ ਫ਼ਰੀਦਕੋਟ-1, ਬਲਾਕ ਫ਼ਰੀਦਕੋਟ-2 ਅਤੇ ਬਲਾਕ ਫ਼ਰੀਦਕੋਟ-3 ਦੇ ਲੈਕਚਰਾਰ ਸਾਹਿਬਾਨ ਨੇ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਅਤੇ ਬਲਾਕ ਕੋਟਕਪੂਰਾ ਅਤੇ ਬਲਾਕ ਜੈਤੋ ਦੇ ਲੈਕਚਰਾਰ ਸਾਹਿਬਾਨ ਨੇ ਸਕੂਲ ਆਫ਼ ਐਂਮੀਨੈਸ ਕੋਟਕਪੂਰਾ ਵਿਖੇ ਭਾਗ ਲਿਆ। ਕ੍ਰਮਵਾਰ ਦੋਹਾਂ ਸਕੂਲ ਦੇ ਪਿ੍ਰੰਸੀਪਲ ਭੁਪਿੰਦਰ ਸਿੰਘ ਬਰਾੜ, ਪਿ੍ਰੰਸੀਪਲ ਮਨਿੰਦਰ ਕੌਰ, ਪੰਜ ਬਲਾਕਾਂ ਦੇ ਬਲਾਕਾਂ ਦੇ ਸਵਰਨਪਾਲ ਸਿੰਘ ਸਾਇੰਸ ਮਾਸਟਰ ਕੰਮੇਆਣਾ, ਕੰਵਲਜੀਤ ਸਿੰਘ ਪੱਖੀਕਲਾਂ, ਜਗਪ੍ਰੀਤ ਸਿੰਘ ਜੰਡ ਸਾਹਿਬ, ਸ਼੍ਰੀ ਮਹਿੰਦਰਪਾਲ ਢੈਪਈ ਅਤੇ ਸੁਖਜੀਤ ਸਿੰਘ ਚੈਨਾ ਅਧਿਆਪਕਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਇਹ ਸਿਖਲਾਈ ਪ੍ਰੋਗਰਾਮ ਬਹੁਤ ਹੀ ਸਫ਼ਲਤਾ ਪੂਰਵਕ ਸੰਪੰਨ ਹੋਇਆ।
ਇਸ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ’ਚ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਹਲਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਉਚੇਚੇ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਸਿੱਖਿਆ ਅਤੇ ਸਿਹਤ ਦੇ ਖੇਤਰ ’ਚ ਦੇਸ਼ ’ ਮੋਹਰੀ ਬਣਾਉਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲਈ ਬਿਜਨਸ ਬਲਾਸਟਰ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਅਧਿਆਪਕਾਂ ਨੂੰ ਵਧੇਰੇ ਦਿਲਚਪਸੀ ਵਿਖਾਉਣੀ ਹੋਵੇਗੀ। ਇਸ ਮੌਕੇ ਪਿ੍ਰੰਸੀਪਲ ਦੀਪਕ ਸਿੰਘ ਵੀ ਹਾਜ਼ਰ ਸਨ। ਇਸ ਸਿਖਲਾਈ ਪ੍ਰੋਗਰਾਮ ’ਚ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਸ਼੍ਰੀ ਗੁਰਦੀਪ ਸੂਦ ਵੋਕੇਸ਼ਨਲ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ.ਲੁਧਿਆਣਾ ਅਤੇ ਸ਼੍ਰੀ ਕੁਲਦੀਪ ਵਾਲੀਆ ਲੈਕਚਰਾਰ ਪੰਜਾਬੀ ਸਰਕਾਰੀ ਮਾਡਲ ਸਿਮਟਰੀ ਰੋਡ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਮਾਸਟਰ ਟਰੇਨਰ ਵਜੋਂ ਸ਼ਾਮਲ ਹੋਏ, ਜਦੋਂ ਕਿ ਸਕੂਲ ਆਫ਼ ਐਂਮੀਨੈਸ ਕੋਟਕਪੂਰਾ ਵਿਖੇ ਆਰਤੀ ਗੁਪਤਾ ਵੋਕੇਸ਼ਨਲ ਮਿਸਟ੍ਰੈਸ, ਜਸਵੀਰ ਕੌਰ ਲੈਕਚਰਾਰ ਪੰਜਾਬੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ.ਲੁਧਿਆਣਾ ਨੇ ਰਿਸੋਰਸ ਪਰਸਨ ਵਜੋਂ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਸਿਖਲਾਈ ਪ੍ਰੋਗਰਾਮ ’ਚ ਸਮੱਸਿਆਵਾਂ ਦੇ ਹੱਲ, ਟੀਮ ਵਰਕ, ਗੱਲਬਾਤ ਦੀ ਅਹਿਮੀਅਤ, ਖੋਜਾਂ, ਉੱਦਮੀ ਹੁਨਰ ਵਿਸ਼ਿਆਂ ਤੇ ਚਾਰ ਰਿਸੋਰਸ ਪਰਸਨਜ਼ ਨੇ ਬਾਖੂਬੀ ਚਾਨਣਾ ਪਾਇਆ। ਇਸ ਦੇ ਨਾਲ ਹੀ ਪ੍ਰੋਗਰਾਮ ’ਚ ਪ੍ਰੇਰਣਾ, ਟੀਮ ਵਰਕ ਅਤੇ ਅਸਲ ਪ੍ਰਸਥਿਤੀਆਂ ਤੇ ਕੇਂਦਰਿਤ ਵਿਸ਼ੇਸ਼ ਸ਼ੈਸ਼ਨ ਸਿਖਲਾਈ ਪ੍ਰੋਗਰਾਮ ਦਾ ਕੇਂਦਰ ਬਿੰਦੂ ਬਣੇ। ਓਰੀਐਟੈਂਸ਼ਨ, ਕਰੀਕੁਲਮ, ਐਕਸਪੋਜ਼ਰ, ਰੋਲ ਪਲੇਅ, ਕਲੈਰੀਫ਼ਾਇੰਗ ਰੋਲਸ ਅਤੇ ਜਿੰਮੇਵਾਰੀਆਂ ਵੀ ਪ੍ਰੋਗਰਾਮ ਦਾ ਹਿੱਸਾ ਸਨ। ਇਸ ਸਿਖਲਾਈ ਪ੍ਰੋਗਰਾਮ ’ਚ ਰਿਸੋਰਸ ਪਰਸਨਜ਼ ਨੇ ਸਰਲ ਭਾਸ਼ਾ, ਨਿੱਜੀ ਜੀਵਨ ਦੀਆਂ ਉਦਾਹਰਣਾਂ ਨਾਲ ਸ਼ਾਮਲ ਲੈਕਚਰਾਰ ਸਾਹਿਬਾਨ ਦੀ ਸਰਗਰਮ ਸ਼ਮੂਲੀਅਤ ਕਰਵਾ ਕੇ ਪ੍ਰੋਗਰਾਮ ਨੂੰ ਅਰਥਭਰਪੂਰ ਬਣਾਇਆ। ਰਿਸੋਰਸ ਪਰਸਨਜ਼ ਨੇ ਦੱਸਿਆ ਕਿ ਬਿਜਨਸ ਬਲਾਸਟਰਜ਼ ‘ਪੰਜਾਬ ਐਂਟਰਪ੍ਰੀਨਿਓਰਜ਼ ਪ੍ਰੋਗਰਾਮ ਸਕੀਮ’ ਤਹਿਤ ਇੱਕ ਪ੍ਰਮੁੱਖ ਪ੍ਰੋਗਰਾਮ ਹੈ, ਜਿਸ ਦਾ ਉਦੇਸ਼ ਸੂਬੇ ਭਰ ਦੇ 23 ਜ਼ਿਲ੍ਹਿਆਂ ’ਚ 2000 ਸਕੂਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਪੜ੍ਹ ਰਹੇ 11ਵੀਂ ਜਮਾਤ ਦੇ ਵਿਦਿਆਾਰਥੀਆਂ ’ਚ ਉੱਦਮੀ ਵਿਚਾਰਧਾਰਾ ਪੈਦਾ ਕਰਨਾ ਹੈ। ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਮੇਵਾ ਸਿੰਘ ਸਿੱਧੂ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ, ਜਸਬੀਰ ਸਿੰਘ ਜੱਸੀ ਨੇ ਕਿਹਾ ਇਹ ਸਿਖਲਾਈ ਪ੍ਰੋਗਰਾਮ ਉੱਦਮੀ ਮਾਨਸਿਕਤਾ ਅਤੇ ਆਧੁਨਿਕ ਹੁਨਰ ਵਿਕਸਿਤ ਕਰਕੇ ਪੰਜਾਬ ਦੇ ਵਿਦਿਆਰਥੀ ਵਰਗ ਨੂੰ ਬੇਰੋਜ਼ਗਾਰੀ, ਨਸ਼ਾਖੋਰੀ, ਪਰਵਾਸ ਵਰਗੀਆਂ ਚਣੌਤੀਆਂ ਦੇ ਨਾਲ ਨਜਿੱਠਣ ਦੇ ਕਾਬਲ ਬਣਾਵੇਗਾ। ਉਨ੍ਹਾਂ ਕਿਹਾ ਇਹ ਪ੍ਰੋਗਰਾਮ ਨਾ ਕੇਵਲ ਨੌਜਵਾਨਾਂ ਨੂੰ ਉਨ੍ਹਾਂ ਦੇ ਜੀਵਨ ਲਈ ਦਿ੍ਰਸ਼ਟੀ ਅਤੇ ਉਦੇਸ਼ ਪ੍ਰਦਾਨ ਕਰੇਗਾ ਸਗੋਂ ਉਨ੍ਹਾਂ ਦੇ ਅੰਦਰਲੀਆਂ ਸਮਰੱਥਾਵਾਂ ਬਾਰੇ ਜਾਣੂ ਕਰਵਾ ਕੇ ਸਫ਼ਲਤਾ ਦੇ ਰਾਹ ਵਿਖਾਏਗਾ। ਉਨ੍ਹਾਂ ਹਾਜ਼ਰ ਲੈਕਚਰਾਰ ਸਾਹਿਬਾਨ ਨੂੰ ਇਸ ਪ੍ਰੋਗਰਾਮ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨ ਵਾਸਤੇ ਪ੍ਰੇਰਿਤ ਕਰਦਿਆਂ ਚਾਰੇ ਰਿਸੋਰਸ ਪਰਸਨਜ਼ ਦਾ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਨਿਰਧਾਰਿਤ ਸ਼ਡਿਊਲ ਤਹਿਤ ਸਿਖਲਾਈ ਦੇਣ ਤੇ ਧੰਨਵਾਦ ਕੀਤਾ।