ਸੁਨਿਆਰੇ ਅਤੇ ਮੈਡੀਕਲ ਸਟੋਰ ਦੇ ਸਟਾਰ ਤੋੜ ਲਖਾਂ ਦੇ ਗਹਿਣੇ ਅਤੇ ਨਕਦੀ ਚੋਰੀ
ਰੋਹਿਤ ਗੁਪਤਾ
ਗੁਰਦਾਸਪੁਰ, 3 ਅਕਤੂਬਰ 2023 : ਪੁਲਿਸ ਜਿਲਾ ਗੁਰਦਾਸਪੁਰ ਦੇ:ਇਲਾਕਿਆਂ ਵਿੱਚ ਲਗਾਤਾਰ ਹੋ ਰਹੀਆਂ ਲੁੱਟਾਂ ਖੋਹਾਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆ। ਤਾਜ਼ਾ ਮਾਮਲਾ ਕਸਬਾ ਧਾਰੀਵਾਲ ਤੋ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਚੋਰਾ ਨੇ ਸੁਨਿਆਰੇ ਅਤੇ ਮੈਡੀਕਲ ਸਟੋਰ ਦੀਆਂ ਦੁਕਾਨਾਂ ਨੂੰ ਅਪਣਾ ਨਿਸ਼ਾਨਾ ਬਣਾਇਆ ਅਤੇ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣਿਆਂ ਦੇ ਨਾਲ ਨਕਦੀ ਵੀ ਚੋਰੀ ਕਰ ਲਈ ।
ਘਟਨਾ ਸੀਸੀਟੀਵੀ ਚ ਵੀ ਕੈਦ ਹੋ ਗਈ ਹੈ।ਜਾਣਕਾਰੀ ਦਿੰਦਿਆਂ ਧਾਰੀਵਾਲ ਤੋ ਗਣੇਸ਼ ਜੀਉਲਰ ਨਾਮਕ ਦੁਕਾਨ ਦੇ ਮਾਲਕ ਸੁਮੀਤ ਵਰਮਾ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਤੇ ਦੇਰ ਰਾਤ ਉਨਾਂ ਨੂੰ ਪੁਲੀਸ ਮੁਲਾਜ਼ਮਾਂ ਦੇ ਵਲੋਂ ਹੀ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਓਨਾਂ ਦੀ ਦੁਕਾਨ ਤੇ ਚੋਰੀ ਹੋ ਗਈ ਹੈ। ਜਦੋਂ ਦੁਕਾਨ ਤੇ ਆ ਕੇ ਦੇਖਿਆ ਤਾਂ ਪਤਾ ਲਗਿਆ ਕਿ ਚੋਰ 4 ਲੱਖ ਦੇ ਕਰੀਬ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਦੇ ਨਾਲ 25 ਹਜ਼ਾਰ ਰੁਪਏ ਦੇ ਕਰੀਬ ਨਕਦੀ ਵੀ ਚੋਰੀ ਕਰਕੇ ਲੈ ਗਏ ਹਨ। ਇਸੇ ਤਰਾ ਮੈਡੀਕਲ ਸਟੋਰ ਦੇ ਮਾਲਕ ਨਰੇਸ ਸੂਦ ਨੇ ਦਸਿਆ ਕਿ ਉਨਾਂ ਦੇ ਮੈਡੀਕਲ ਸਟੋਰ ਤੋਂ ਵੀ ਚੋਰਾ ਵਲੋ 20 ਤੋਂ 25 ਹਜਾਰ ਰੁਪਏ ਦੀ ਚੋਰੀ ਕਰ ਲਈ ਗਈ ਹੈ।ਫਿਲਹਾਲ ਦੋਨਾਂ ਪੀੜਤ ਦੁਕਾਨਦਾਰਾਂ ਵਲੋ ਥਾਣਾ ਧਾਰੀਵਾਲ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਮੰਗ ਕੀਤੀ ਕਿ ਜਲਦੀ ਚੋਰਾ ਨੂੰ ਫੜ ਕੇ ਉਹਨਾਂ ਨੂੰ ਇਨਸਾਫ ਦਿੱਤਾ ਅਤੇ ਚੋਰਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਪੁਲਿਸ ਅਧਿਕਾਰੀ ਕਹਿ ਰਹੇ ਹਨ ਕਿ ਚੋਰਾ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਚੋਰਾਂ ਨੂੰ ਫੜਨ ਤੋਂ ਬਾਅਦ ਹੀ ਪੁਲਿਸ ਅਧਿਕਾਰੀ ਕੈਮਰੇ ਦੇ ਸਾਹਮਣੇ ਆਉਣਗੇ