ਬਟਾਲਾ : ਡਾਕਟਰ ਨੂੰ ਮਾਰੀਆਂ ਗੋਲੀਆਂ
ਰੋਹਿਤ ਗੁਪਤਾ
ਗੁਰਦਾਸਪੁਰ, : ਘਟਨਾ ਦੇਰ ਰਾਤ ਬਟਾਲਾ ਦੇ ਨੇੜਲੇ ਪਿੰਡ ਰੰਗੜ ਨੰਗਲ ਦੀ ਹੈ ਜਿਥੇ 2 ਲੁਟੇਰਿਆਂ ਵਲੋਂ ਸਰਬਜੀਤ ਨਾਮ ਦੇ ਵਿਅਕਤੀ ਨੂੰ ਲੱਤ ਵਿੱਚ ਦੋ ਗੋਲੀਆਂ ਮਾਰਕੇ ਜ਼ਖਮੀ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਪਿੰਡ ਵਿੱਚ ਹੀ ਪ੍ਰਾਈਵੇਟ ਕਲੀਨਿਕ ਚਲਾਉਂਦਾ ਹੈ ਜ਼ਖਮੀ ਨੂੰ ਇਲਾਜ ਲਈ ਬਟਾਲਾ ਦੇ ਨਿੱਜੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ ।
ਜ਼ਖਮੀ ਸਰਬਜੀਤ ਨੇ ਦੱਸਿਆ ਕੀ ਉਹ ਆਪਣੇ ਕਲੀਨਿਕ ਤੇ ਸੀ ਕੀ ਦੋ ਲੋਕ ਹੱਥ ਵਿੱਚ ਪਿਸਟਲ ਲੈਕੇ ਆਏ ਤੇ ਉਸਨੂੰ ਧਮਕੀ ਦੇਕੇ ਕਿਹਾ ਕਿ ਉਸਨੇ ਅਗਰ ਆਪਣੀ ਜਾਨ ਬਚਾਉਣੀ ਹੈ ਤੇ ਤਾਂ ਜੋ ਕੁਝ ਵੀ ਕੋਲ ਹੈ ਉਹ ਉਹਨਾਂ ਨੂੰ ਦੇ ਦੇਵੇ। ਜਦੋ ਉਸਨੇ ਆਪਣੀ ਜਾਨ ਬਚਾਉਣ ਲਈ ਲੁਟੇਰਿਆਂ ਦਾ ਪਿਸਟਲ ਹੱਥ ਮਾਰਕੇ ਇਕ ਸਾਈਡ ਨੂੰ ਕੀਤਾ ਤਾਂ ਉਹਨਾਂ ਉਸ ਦੇ ਗੋਲੀਆ ਮਾਰ ਦਿਤੀਆ ਜੋ ਉਸਦੀ ਲੱਤ ਵਿੱਚ ਲੱਗੀਆਂ।ਜਦੋ ਉਸਨੇ ਆਪਣੇ ਲਾਇਸੈਂਸੀ ਪਿਸਟਲ ਨਾਲ ਗੋਲੀ ਚਲਾਉਣੀ ਚਾਹੀ ਤੇ ਲੁਟੇਰੇ ਉਸਦਾ ਪਿਸਟਲ ਖੋਹ ਕੇ ਫਰਾਰ ਹੋ ਗਏ।
ਮੋਕੇ ਤੇ ਆਏ ਪੁਲਿਸ ਦੇ ਏ ਐਸ ਆਈ ਨੇ ਕਿਹਾ ਕਿ ਓਹਨਾ ਨੂ ਜਾਣਕਾਰੀ ਮਿਲੀ ਸੀ ਕਿ ਗੋਲੀ ਚਲੀ ਹੈ ਜਿਸ ਦੇ ਗੋਲੀ ਲੱਗੀ ਉਸਦਾ ਇਲਾਜ ਚੱਲ ਰਿਹਾ ਹੈ ।ਉਸਦੇ ਲੱਤ ਵਿੱਚ ਦੋ ਗੋਲੀਆਂ ਲੱਗੀਆਂ ਹਨ ।ਉਹਨਾਂ ਦੇ ਬਿਆਨ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕਰਾਂਗੇ।