ਰਾਹੁਲ ਗਾਂਧੀ ਦੂਸਰੇ ਦਿਨ ਵੀ ਪਹੁੰਚੇ ਦਰਬਾਰ ਸਾਹਿਬ ਕੀਤੀ ਲੰਗਰ 'ਚ ਸੇਵਾ
ਕੱਲ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਸੀ ਬਰਤਨ ਧੋਣ ਨੂੰ ਲੈ ਕੇ ਅਤੇ ਪਾਲਕੀ ਸਾਹਿਬ ਦੀ ਸੇਵਾ
ਗੁਰਪ੍ਰੀਤ
ਅੰਮ੍ਰਿਤਸਰ ,3 ਅਕਤੂਬਰ 2023 : ਕਾਂਗਰਸ ਪਾਰਟੀ ਦੇ ਯੁਵਰਾਜ ਰਾਹੁਲ ਗਾਂਧੀ ਅੰਮ੍ਰਿਤਸਰ ਦੇ ਦੌਰੇ ਤੇ ਹਨ ਅਤੇ ਉਹਨਾਂ ਵੱਲੋਂ ਬੀਤੇ ਦੋ ਦਿਨਾਂ ਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਲੱਗ ਅਲੱਗ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ i ਜਿਸ ਦੇ ਵਿੱਚ ਉਹਨਾਂ ਵੱਲੋਂ ਕੱਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਝੂਠੇ ਬਰਤਨਾਂ ਦੀ ਸੇਵਾ ਕੀਤੀ ਗਈ [ ਅਤੇ ਦੇਰ ਰਾਤ ਉਹਨਾਂ ਵੱਲੋਂ ਜਲ ਦੀ ਸੇਵਾ ਕਰਨ ਤੋਂ ਬਾਅਦ ਪਾਲਕੀ ਸਾਹਿਬ ਨੂੰ ਮੋਢਾ ਵੀ ਦਿੱਤਾ ਗਿਆ l ਜਿਸ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋਂ ਰਾਹੁਲ ਗਾਂਧੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਅਤੇ ਉਹਨਾਂ ਵੱਲੋਂ ਅੱਜ ਲੰਗਰ ਦੇ ਵਿੱਚ ਸੇਵਾ ਕੀਤੀ ਜਾ ਰਹੀ ਹੈ l
ਕਾਂਗਰਸ ਪਾਰਟੀ ਦੇ ਯੁਵਰਾਜ ਰਾਹੁਲ ਗਾਂਧੀ ਲਗਾਤਾਰ ਹੀ ਸੁਰਖੀਆਂ ਦੇ ਵਿੱਚ ਨਜ਼ਰ ਆ ਰਹੇ ਹਨ। ਉਥੇ ਹੀ ਉਹਨਾਂ ਵੱਲੋਂ ਜੇਕਰ ਦੇਸ਼ ਦੇ ਅਲੱਗ ਅਲੱਗ ਸੂਬਿਆਂ ਦੇ ਵਿੱਚ ਜਾ ਕੇ ਉੱਥੇ ਦੇ ਕਾਰੋਬਾਰੀਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉੱਥੇ ਹੀ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਦੌਰੇ ਤੇ ਪਹੁੰਚ ਸਿਰਫ ਔਰ ਸਿਰਫ ਧਾਰਮਿਕ ਕਾਰਜ ਕੀਤੇ ਜਾ ਰਹੇ ਹਨ l ਜਿਨਾਂ ਵਿੱਚੋਂ ਉਹਨਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਬੀਤੇ ਦਿਨ ਜੂਠੇ ਬਰਤਨਾਂ ਦੀ ਸੇਵਾ ਕੀਤੀ ਗਈ l ਅਤੇ ਉਹਨਾਂ ਵੱਲੋਂ ਦੁਬਾਰਾ ਤੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਜਲ ਦੀ ਸੇਵਾ ਕਰ ਸਾਰੇ ਸ਼ਰਧਾਲੂਆਂ ਦੇ ਮਨ ਮੋਹਕ ਦਿੱਤੇ ਗਏ ਉਥੇ ਹੀ ਉਹਨਾਂ ਵੱਲੋਂ ਦੇਰ ਰਾਤ ਸੁਖ ਆਸਨ ਸਮੇਂ ਪਾਲਕੀ ਦੀ ਸੇਵਾ ਵੀ ਕੀਤੀ ਗਈ l ਅਤੇ ਅੱਜ ਸਵੇਰ ਤੋਂ ਹੀ ਉਹਨਾਂ ਵੱਲੋਂ ਇੱਕ ਵਾਰ ਫਿਰ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਲੰਗਰ ਘਰ ਦੇ ਵਿੱਚ ਪਹੁੰਚ ਕੇ ਲੰਗਰ ਪਕਾਉਣ ਦੀ ਸੇਵਾ ਵੀ ਕੀਤੀ ਜਾ ਰਹੀ ਹੈ l ਉਥੇ ਹੀ ਅੱਜ ਦੂਸਰਾ ਦਿਨ ਹੈ ਜਿੱਥੇ ਰਾਹੁਲ ਗਾਂਧੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲਗਾਤਾਰ ਹੀ ਸੇਵਾ ਕਰਕੇ ਆਪਣਾ ਸਮਾਂ ਬਤੀਤ ਕਰ ਰਹੇ ਹਨ l ਅਤੇ ਉਨਾਂ ਵੱਲੋਂ ਅੱਜ ਇੱਕ ਵਾਰ ਫਿਰ ਤੋਂ ਸੇਵਾ ਕੀਤੀ ਜਾ ਰਹੀ ਹੈ l