ਫ਼ਾਈਲ ਫੋਟੋ
ਭਗਵੰਤ ਮਾਨ ਵੱਲੋਂ ਗਵਰਨਰ ਦੀ ਚਿੱਠੀ ਦਾ ਜਵਾਬ, ਕਰਜ਼ੇ ਦਾ 3 ਪੰਨਿਆਂ 'ਚ ਦਿੱਤਾ ਪੂਰਾ ਹਿਸਾਬ
ਚੰਡੀਗੜ੍ਹ, 3 ਅਕਤੂਬਰ 2023- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਗਵਰਨਰ ਬਨਵਾਰੀ ਲਾਲ ਪਰੋਹਿਤ ਦੀ ਚਿੱਠੀ ਦਾ ਜਵਾਬ ਦਿੱਤਾ ਹੈ। ਦਰਅਸਲ, ਗਵਰਨਰ ਨੇ 50 ਹਜ਼ਾਰ ਕਰੋੜ ਰੁਪਏ ਕਰਜ਼ੇ ਦਾ ਸੀਐਮ ਭਗਵੰਤ ਮਾਨ ਨੂੰ ਚਿੱਠੀ ਜਾਰੀ ਕਰਕੇ ਹਿਸਾਬ ਮੰਗਿਆ ਸੀ। ਗਵਰਨਰ ਦੀ ਉਕਤ ਚਿੱਠੀ ਦਾ ਭਗਵੰਤ ਮਾਨ ਨੇ ਤਿੰਨ ਪੰਨਿਆਂ ਵਿਚ ਜਵਾਬ ਦੇ ਕੇ, ਪੂਰੇ ਕਰਜ਼ੇ ਦਾ ਹਿਸਾਬ ਦਿੱਤਾ ਹੈ ਅਤੇ ਦੱਸਿਆ ਹੈ ਕਿ, ਕਿੰਨਾ ਪੈਸਾ ਕਿਹੜੀ ਜਗ੍ਹਾ ਤੇ ਕਿਵੇਂ ਖ਼ਰਚਿਆ ਗਿਆ।


