ਕੋਵਿਡ-19 ਦੌਰਾਨ ਮ੍ਰਿਤਕਾਂ ਦੇ ਵਾਰਸਾ ਨੂੰ ਦਿੱਤੀ ਜਾਵੇਗੀ ਐਕਸਗਰੇਸ਼ੀਆ ਗ੍ਰਾਂਟ
ਸ੍ਰੀ ਮੁਕਤਸਰ ਸਾਹਿਬ ,3 ਅਕਤੂਬਰ 2023 : ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਵਿਡ-19 ਦੌਰਾਨ ਮ੍ਰਿਤਕਾਂ ਦੇ ਵਾਰਸਾ ਨੂੰ ਸਰਕਾਰੀ ਹਦਾਇਤਾਂ ਅਨੁਸਾਰ 50 ਹਜ਼ਾਰ ਰੁਪਏ ਦੀ ਐਕਸਗਰੇਸ਼ੀਆ ਗ੍ਰਾਂਟ ਦਿੱਤੀ ਜਾਣੀ ਹੈ।
ਉਹਨਾਂ ਦੱਸਿਆ ਕਿ ਜਿਲ੍ਹੇ ਅੰਦਰ ਵੀ ਮ੍ਰਿਤਕਾਂ ਦੇ ਵਾਰਸਾਂ ਵੱਲੋਂ ਆਪਣੀਆਂ ਦਰਖਾਸਤਾ ਦਿੱਤੀਆਂ ਗਈਆਂ ਸਨ, ਜਿੰਨਾਂ ਵਿੱਚੋਂ 25 ਦਰਖਾਸਤਾ ਹਾਲੇ ਵੀ ਇਤਰਾਜ਼ਾ ਕਾਰਨ ਦਫਤਰ ਡਿਪਟੀ ਕਮਿਸ਼ਨਰ ਵਿਖੇ ਪੈਡਿੰਗ ਪਈਆਂ ਹਨ।
ਡਿਪਟੀ ਕਮਿਸ਼ਨਰ ਅਨੁਸਾਰ ਸਬੰਧਿਤ ਕੋਵਿਡ-19 ਮ੍ਰਿਤਕਾਂ ਦੇ ਵਾਰਸਾਂ ਨੂੰ ਇਤਰਾਜ ਦੀ ਪੂਰਤੀ ਲਈ
ਪੱਤਰ ਵਿਹਾਰ ਅਤੇ ਨਿੱਜੀ ਫੋਨਾਂ ਰਾਹੀਂ ਸੂਚਿਤ ਕੀਤਾ ਜਾ ਚੁੱਕਾ ਹੈ ਪਰੰਤੂ ਹਾਲ ਤੱਕ ਕੋਈ ਵੀ ਦਰਖਾਸਤ ਕਰਤਾ ਨੇ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨਾਲ ਸੰਪਰਕ ਨਹੀਂ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਬੰਧਿਤ ਦਰਖਾਸਤ ਕਰਤਾਵਾਂ ਨੂੰ ਇੱਕ ਮੌਕਾ ਦਿੰਦੇ ਹੋਏ ਸੂਚਿਤ ਕੀਤਾ ਕਿ 10 ਅਕਤੂਬਰ 2023 ਤੱਕ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਕਮਰਾ ਨੰ: 45 ਵਿੱਚ ਦਫਤਰੀ ਸਮੇਂ ਹਾਜ਼ਰ ਆ ਕੇ ਆਪਣੇ ਇਤਰਾਜ਼ਾ ਨੂੰ ਦੂਰ ਕਰਵਾਉਣ ਤਾਂ ਜੋ ਬਣਦੀ ਅਗਲੇਰੀ ਕਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
ਨਿਰਧਾਰਤ ਸਮੇਂ ਅੰਦਰ ਦਰਖਾਸਤ ਕਰਤਾ ਨਾ ਪਹੁੰਚਣ ਦੀ ਸੂਰਤ ਵਿੱਚ ਡਿਪਟੀ ਕਮਿਸ਼ਨਰ ਦਫਤਰ ਵੱਲੋਂ ਦਰਖਾਸਤ ਦਾਖਲ ਦਫਤਰ ਕਰ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਵਿੱਚ ਕੋਈ ਗੌਰ ਨਹੀਂ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਸ੍ਰੀ ਪੁਸ਼ਪਿੰਦਰ ਸਿੰਘ ਮੋਬਾਇਲ ਨੰ. 97793-23366 ਤੇ ਸੰਪਰਕ ਕਰ ਸਕਦੇ ਹਨ।