← ਪਿਛੇ ਪਰਤੋ
ਚੰਡੀਗੜ੍ਹ ਪ੍ਰਸ਼ਾਸਨ ਨੇ ਵਰਲਡ ਕੱਪ ਫਾਈਨਲ ਨੂੰ ਲੈ ਕੇ ਲਗਾਈਆਂ ਪਾਬੰਦੀਆਂ ਵਾਪਸ ਲਈਆਂ ਚੰਡੀਗੜ੍ਹ, 19 ਨਵੰਬਰ, 2023: ਚੰਡੀਗੜ੍ਹ ਪ੍ਰਸ਼ਾਸਨ ਨੇ ਕ੍ਰਿਕਟ ਵਰਲਡ ਕੱਪ ਦੇ ਭਾਰਤ-ਆਸਟਰੇਲੀਆ ਦਰਮਿਆਨ ਹੋਣ ਵਾਲੇ ਫਾਈਨਲ ਮੈਚ ਨੂੰ ਲੈ ਕੇ ਪਹਿਲਾਂ ਲਗਾਈਆਂ ਪਾਬੰਦੀਆਂ ਦੇ ਹੁਕਮ ਵਾਪਸ ਲੈ ਲਏ ਹਨ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਲੋਕ ਪ੍ਰਵਾਨਗੀ ਲੈ ਕੇ ਵੱਡੀਆਂ ਸਕਰੀਨਾਂ ਲਗਾ ਕੇ ਮੈਚ ਵੇਖਣ ਦਾ ਲੁਤਫ ਲੈ ਸਕਦੇ ਹਨ। ਇਸ ਵਾਸਤੇ ਸ਼ਾਮ 7 ਵਜੇ ਤੱਕ ਡੀ ਸੀ ਦਫਤਰ ਵਿਚ ਅਪਲਾਈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉੱਚੀ ਆਵਾਜ਼ ਵਿਚ ਮਿਊਜ਼ਿਕ ਲਈ ਵੀ ਪ੍ਰਵਾਨਗੀ ਦਿੱਤੀ ਜਾ ਰਹੀ ਹੈ।
Total Responses : 82