← ਪਿਛੇ ਪਰਤੋ
ਭਾਰਤ-ਆਸਟਰੇਲੀਆ ਫਾਈਨਲ ਮੈਚ: ਚੰਡੀਗੜ੍ਹ ਪ੍ਰੈਸ ਕਲੱਬ ਨੇ ਕੀਤੇ ਵਿਸ਼ੇਸ਼ ਇੰਤਜ਼ਾਮ ਚੰਡੀਗੜ੍ਹ, 19 ਨਵੰਬਰ, 2023: ਚੰਡੀਗੜ੍ਹ ਪ੍ਰੈਸ ਕਲੱਬ ਨੇ ਅੱਜ ਅਹਿਮਦਾਬਾਦ ਵਿਚ ਹੋਣ ਭਾਰਤ-ਆਸਟਰੇਲੀਆ ਫਾਈਨਲ ਮੈਚ ਦੇ ਲਾਈਵ ਪ੍ਰਸਾਰਣ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਹਨ। ਕਲੱਬ ਦੇ ਸਕੱਤਰ ਜਨਰਲ ਉਮੇਸ਼ ਸ਼ਰਮਾ ਨੇ ਦੱਸਿਆ ਕਿ ਕਲੱਬ ਮੈਂਬਰਾਂ ਲਈ ਇਹ ਸੁਪਰ ਸੰਡੇ ਹੋਵੇਗਾ। 2 ਵਜੇ ਦੁਪਹਿਰ ਬਾਅਦ ਤੋਂ ਫੈਮਿਲੀ ਹਾਲ ਵਿਚ ਵੱਡੀ ਸਕਰੀਨ ’ਤੇ ਮੈਚ ਲਾਈਵ ਵੇਖਿਆ ਜਾ ਸਕੇਗਾ। ਸ਼ਾਮ ਵੇਲੇ ਲਾਅਨਜ਼ ਵਿਚ ਵੱਡੀ ਸਕਰੀਨ ’ਤੇ ਮੈਚ ਲਾਈਵ ਵੇਖਿਆ ਜਾ ਸਕੇਗਾ। ਇਸ ਤੋਂ ਇਲਾਵਾ ਰੈਗੂਲਰ ਮੈਨਯੂ ਤੋਂ ਇਲਾਵਾ ਵਰਲਡ ਕੱਪ ਕ੍ਰਿਕਟ ਥੀਮ ਬੇਸਡ ਸਪੈਸ਼ਲ ਮੈਨਯੂ ਵੀ ਹੋਵੇਗਾ।
Total Responses : 115