← ਪਿਛੇ ਪਰਤੋ
ਵਿਸ਼ਵ ਕ੍ਰਿਕਟ ਕੱਪ: 5700 ਰੁਪਏ ਵਾਲੀ ਹਵਾਈ ਟਿਕਟ ਦਾ ਭਾਅ ਅਸਮਾਨੀਂ ਚੜ੍ਹ ਕੇ ਹੋਇਆ 33000 ਰੁਪਏ ਅਹਿਮਦਾਬਾਦ, 19 ਨਵੰਬਰ, 2023: ਵਿਸ਼ਵ ਕ੍ਰਿਕਟ ਕੱਪ ਦੇ ਅਹਿਮਦਾਬਾਦ ਵਿਚ ਅੱਜ ਹੋ ਰਹੇ ਫਾਈਨਲ ਮੈਚ ਵਾਸਤੇ ਵੱਖ-ਵੱਖ ਸ਼ਹਿਰਾਂ ਤੋਂ ਅਹਿਮਦਾਬਾਦ ਆਉਣ ਵਾਲੀਆਂ ਫਲਾਈਟਾਂ ਦਾ ਭਾਅ ਅਸਮਾਨੀਂ ਚੜ੍ਹ ਗਏ ਹਨ। ਬੰਗਲੌਰ ਤੋਂ ਅਹਿਮਦਾਬਾਦ ਫਲਾਈਟ ਟਿਕਟ ਦਾ ਆਮ ਰੇਟ 5700 ਰੁਪਏ ਹੈ ਜੋ ਬੀਤੇ ਕੱਲ੍ਹ ਵੱਧ ਕੇ 33000 ਰੁਪਏ ਪ੍ਰਤੀ ਟਿਕਟ ਹੋ ਗਿਆ ਹੈ। ਇੰਡੀਗੋ ਦੀ ਬੀਤੇ ਦੋ ਦਿਨਾਂ ਅੰਦਰ ਫਲਾਈਟ ਟਿਕਟ ਦਾ ਰੇਟ 26,999 ਰੁਪਏ ਪ੍ਰਤੀ ਟਿਕਟ ਰਿਹਾ। ਇਹ ਵੀਰਵਾਰ ਸ਼ਾਮ 7 ਵਜੇ ਵਾਲੀ ਫਲਾਈਟ ਦਾ ਰੇਟ ਰਿਹਾ। ਅਕਾਸ਼ਾ ਏਅਰ ਦੀ ਸ਼ਨੀਵਾਰ ਦੀ ਫਲਾਈਟ ਦੀ ਟਿਕਟ 28778 ਰੁਪਏ ਰਿਹਾ। ਐਤਵਾਰ ਦੀ ਸਵੇਰ ਬੰਗਲੌਰ ਤੋਂ ਅਹਿਮਦਾਬਾਦ ਜਾਣ ਵਾਲੀ ਫਲਾਈਟ ਦੀ ਟਿਕਟ 30999 ਰੁਪਏ ਵਿਚ ਵਿਕਦੀ ਰਹੀ।
Total Responses : 47